Tuesday, August 11, 2026

3 ਜੁਲਾਈ ਤੋਂ ‘ਆਪ’ ਦੇ ਯੂਥ ਚੋਣ ਮੈਨੀਫੈਸਟੋਂ ਨਾਲ ਸ਼ੁਰੂ ਹੋਵੇਗਾ ਚੋਣ ਦੰਗਲ- ਦੁਰਗੇਸ਼ ਪਾਠਕ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਕੌਮੀ ਜਨਰਲ ਸਕੱਤਰ ਦੁਰਗੇਸ਼ ਪਾਠਕ ਨੇ ਕਿਹਾ ਹੈ ਕਿ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਜਿਸ ਦੇ ਲਈ ਪਾਰਟੀ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਤਿੰਨ ਜੁਲਾਈ ਨੂੰ ਯੂਥ ਚੋਣ ਮੈਨੀਫੈਸਟੋਂ ਰਲੀਜ਼ ਕਰਕੇ ਗੁਰੂਆਂ ਦੀ ਪਵਿੱਤਰ ਨਗਰੀ ਤੋਂ ਚੋਣ ਦੰਗਲ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਹ ਅੱਜ ਅੰਮ੍ਰਿਤਸਰ ਦੇ ਵੱਖ ਵੱਖ ਵਿੰਗਾਂ ਦੇ ਜੋਨਲ ਇੰਚਾਰਜ਼ਾਂ, ਸੈਕਟਰ ਇੰਚਾਰਜ਼ਾਂ ਅਤੇ ਸਰਕਲ ਇੰਚਾਰਜ਼ਾਂ ਦੇ ਨਾਲ ਤਿੰਨ ਜੁਲਾਈ ਦੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਸ੍ਰੀ ਅਰਵਿੰਦ ਕੇਜਰੀਵਾਲ ਸਭ ਤੋਂ ਵੱਧ ਚਿੰਤਤ ਹਨ। ਉਨ੍ਹਾਂ ਵੱਲੋਂ ਰਲੀਜ਼ ਕੀਤੇ ਜਾਣ ਵਾਲੇ ਚੋਣ ਮੈਨੀਫੈਸਟੋਂ ਦੇ ਹਰੇਕ ਪੱਖ ਨੂੰ ਆਪ ਵਾਚ ਲਿਆ ਗਿਆ। ਉਨ੍ਹਾਂ ਨੇ ਖੁਦ ਚੋਣ ਮੈਨੀਫੈਸਟੋਂ ਰਲੀਜ ਕਰਨ ਦੇ ਲਈ ਗੁਰੂਆਂ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਨੂੰ ਇਸ ਪਵਿੱਤਰ ਕੰਮ ਦੇ ਲਈ ਚੁਣਿਆ ਹੈ। ਉਨ੍ਹਾਂ ਨੇ ਕਿਹਾ ਕਿ 3 ਜੁਲਾਈ ਨੂੰ ਨਵੇਂ ਪੰਜਾਬ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ। ਜਿਸ ਨੂੰ ਯਾਦਗਾਰੀ ਬਣਾਉਣ ਦੇ ਲਈ ਇਕ ਇਕ ਵਲੰਟੀਅਰ ਨੂੰ ਜੁਟ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਸਮੇਂ ਤਿਆਰੀਆਂ ਦੀ ਪੂਰੀ ਜਾਣਕਾਰੀ ਵੀ ਪੰਜਾਬ ਦੇ ਯੂਥ ਪ੍ਰਧਾਨ ਹਰਜੋਤ ਸਿੰਘ ਬੈਸ ਅਤੇ ਜ਼ਿਲਾ ਪ੍ਰਧਾਨ ਸੁਖਮਨ ਸਿੰਘ ਬਲ ਤੋਂ ਵੀ ਲਈ ਮੀਟਿੰਗ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਕੰਮ ਕਰ ਰਹੀ ਯੂਥ ਦੀ ਟੀਮ ਨੂੰ ਵੀ ਉਨ੍ਹਾਂ ਉੱਚੇਚੇ ਤੌਰ ‘ਤੇ ਜਾਣ ਪਹਿਚਾਣ ਵੀ ਕਰਵਾਈ।
ਇਸ ਤੋਂ ਪਹਿਲਾਂ ਦੁਰਗੇਸ਼ ਪਾਠਕ ਅਤੇ ਹੋਰ ਲੀਡਰਸ਼ਿਪ ਦਾ ਨਿੱਘਾ ਸਵਾਗਤ ਕਰਦਿਆਂ ਜੋਨਲ ਇੰਚਾਰਜ਼ ਗੁਰਿੰਦਰ ਸਿੰਘ ਬਾਜਵਾ ਨੇ ਵਿਸ਼ਵਾਸ਼ ਦਿਵਾਇਆ ਕਿ ਅੰਮ੍ਰਿਤਸਰ ਦੀ ਟੀਮ ਸ੍ਰੀ ਅਰਵਿੰਦ ਕੇਜਰੀਵਾਲ ਦੇ 3 ਜੁਲਾਈ ਦੇ ਚੋਣ ਮੈਨੀਫੈਸਟੋਂ ਰਲੀਜ਼ ਦੇ ਸਮਾਗਮ ਨੂੰ ਇਤਿਹਾਸਕ ਸਮਾਗਮ ਬਣਾ ਦੇਣਗੇ।ਉਨ੍ਹਾਂ ਨੇ ਕਿਹਾ ਕਿ ਇਹ ਦਿਨ ਦੂਸਰੀਆਂ ਪਾਰਟੀਆਂ ਵਾਂਗ ਚੋਣ ਮੈਨੀਫੈਸਟੋਂ ਨੂੰ ਰਲੀਜ਼ ਕਰਨ ਦਾ ਫਾਰਮੈਲਟੀ ਸਮਾਗਮ ਨਾ ਹੋ ਕੇ ਇਕਰਾਰਨਾਮਾ ਸਮਾਗਮ ਦੇ ਤੌਰ ‘ਤੇ ਜਾਣਿਆ ਜਾਵੇਗਾ।
ਇਸ ਦੇ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਅਰਵਿੰਦ ਕੇਜਰੀਵਾਲ 3 ਜੁਲਾਈ ਨੂੰ ਰਣਜੀਤ ਐਵੀਨਿਊ ਵਿੱਚ ਹੋਣ ਵਾਲੀ ਰੈਲੀ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਲਈ ਆਮ ਆਦਮੀ ਪਾਰਟੀ ਦਾ ਕੀ ਵਿਜਨ ਹੈ, ਨੂੰ ਆਪਣੇ ਚੋਣ ਮੈਨੀਫੈਸਟੋਂ ਰਲੀਜ਼ ਕਰਕੇ ਪੰਜਾਬ ਦੇ ਸਾਹਮਣੇ ਰੱਖਣਗੇ।ਉਨ੍ਹਾਂ ਨੇ ਇਹ ਵੀ ਦੱਸਿਆ ਕਿ 4 ਜੁਲਾਈ ਨੂੰ ਗੁਰਦਾਸਪੁਰ ਅਤੇ 5 ਜੁਲਾਈ ਨੂੰ ਲੁਧਿਆਣਾ ਵਿਚ ਸ੍ਰੀ ਅਰਵਿੰਦ ਕੇਜਰੀਵਾਲ ਵੱਖ ਵੱਖ ਪ੍ਰੋਗਰਾਮਾਂ ਦੀ ਰੂਪ ਰੇਖਾ ਵੀ ਉਲੀਕ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਅਤੇ ਕਾਂਗਰਸ ਆਮ ਆਦਮੀ ਪਾਰਟੀ ਦਾ ਲੋਕਾਂ ਵਿਚ ਵੱਧ ਰਿਹਾ ਅਧਾਰ ਨੂੰ ਵੇਖ ਕੇ ਪੂਰੀ ਤਰ੍ਹਾਂ ਬੁਖਲਾਹਟ ਵਿਚ ਆ ਗਏ ਹਨ। ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੇ ਆਗੂਆਂ ਦੀ ਸੋੜੀ ਅਤੇ ਸੰਕੀਰਨ ਸੋਚ ਤੋਂ ਭਲੀਭਾਂਤ ਜਾਣੂ ਹੋ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਇਕ ਚਾਅ ਹੈ ਜੋ 2017 ਵਿਚ ਸਾਕਾਰ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਪੂਰੀ ਤਰ੍ਹਾਂ ਲੋਕ ਮਾਨਸਿਕਤਾ ਤੋਂ ਪਰੇ ਹੋ ਚੁੱਕੀ ਹੈ ਅਤੇ ਕਾਂਗਰਸ ਦਾ ਵਜੂਦ ਪਹਿਲਾਂ ਹੀ ਖਤਮ ਹੋਣ ਦੀ ਕਗਾਰ ‘ਤੇ ਪਹੁੰਚ ਚੁੱਕਾ ਹੈ।
ਇਸ ਤੋਂ ਪਹਿਲਾਂ ਪੰਜਾਬ ਦੀ ਚੋਣ ਕਮੇਟੀ ਦੇ ਮੈਂਬਰ ਕਰਨ ਟਿਵਾਣਾ, ਜਥੇਬੰਦਕ ਢਾਂਚੇ ਦੇ ਕੌਮੀ ਜੁਆਇੰਟ ਸੈਕਟਰੀ ਰੋਮੀ ਭਾਟੀ, ਰਾਹੁਲ ਸ਼ੁਕਲਾ, ਡਾ. ਵਿਭਵ ਸਿਨਹਾ, ਜੋਨਲ ਇੰਚਾਰਜ਼ ਗੁਰਿੰਦਰ ਸਿੰਘ ਬਾਜਵਾ, ਜੋਨਲ ਇੰਚਾਰ ਵਪਾਰ ਸੈੱਲ ਸਰਬਜੀਤ ਸਿੰਘ ਗੁੰਮਟਾਲਾ, ਕਿਸਾਨ ਵਿੰਗ ਦੇ ਜੋਨਲ ਇੰਚਾਰਜ਼ ਨਰਿੰਦਰ ਸਿੰਘ ਜੋਨਲ, ਕਿਸਾਨ ਵਿੰਗ ਦੇ ਸੂਬਾ ਸਕੱਤਰ ਨਵਦੀਪ ਸਿੰਘ ਵਿਛੋਆ, ਗੁਰਿੰਦਰ ਸਿੰਘ ਜੋਹਲ, ਬੁੱਧੀਜੀਵੀ ਸੈੱਲ ਦੇ ਜੋਨਲ ਇੰਚਾਰਜ਼ ਡਾ. ਇੰਦਰਬੀਰ ਸਿੰਘ, ਸੈਕਟਰ ਇੰਚਾਰਜ਼ ਅਸ਼ੋਕ ਤਲਵਾਰ, ਸਰਬਜੋਤ ਸਿੰੰਘ ਜਫਰਵਾਲ, ਐਸ.ਐਸ. ਮਜੀਠੀਆ, ਪੰਜਾਬ ਯੂਥ ਦੇ ਉਪ ਪ੍ਰਧਾਨ ਰਣਧੀਰ ਸਿੰਘ ਬੱਲ, ਕੁਲਦੀਪ ਸਿੰਘ ਧਾਰੀਵਾਲ, ਹਰਿੰਦਰ ਸਿੰਘ, ਤਰਜੀਤ ਸਿੰਘ ਰਾਜਾਸਾਂਸੀ, ਗੁਰਸ਼ਰਨ ਸਿੰਘ ਮਾਨਾਂਵਾਲਾ, ਸ਼ਿਵ ਕੁਮਾਰ ਚੋਗਾਵਾਂ, ਗੁਰਜੰਟ ਸਿੰਘ, ਬਲਦੇਵ ਸਿੰਘ ਮਿਆਦੀਆ, ਸੱਤਾ ਸਿੰਘ ਗੁਲਗੜ੍ਹ, ਡਾ. ਸਾਹਿਬ ਸਿੰਘ ਮੋਹਲੇਕੇ, ਦਵਿੰਦਰ ਸਿੰਘ, ਨਵਾਬ ਕੋਟਲੀ, ਮਲਕੀਤ ਸਿੰਘ ਖਿਆਲਾ ਤੋਂ ਇਲਾਵਾ ਵੱਡੀ ਸੰਖਿਆ ਵਿਚ ਵਲੰਟੀਅਰ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply