
ਬਟਾਲਾ, 1 ਜੁਲਾਈ (ਨਰਿੰਦਰ ਬਰਨਾਲ)- ਵਾਤਾਵਰਣ ਦੀ ਸਾਂਭ ਸੰਭਾਲ ਤੇ ਆਲਾ ਦੁਆਲਾ ਹਰਿਆ ਭਰਿਆ ਰੱਖਣ ਦੇ ਮਕਸਦ ਨਾਲ ਸਟੇਟ ਬੈਂਕ ਆਫ ਇੰਡੀਆ ਦੀ ਟੀਮ ਵੱਲੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਪੌਦੇ ਲਗਾਏ ਗਏ।ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਦੀ ਅਗਵਾਈ ਹੇਠ ਸਟੇਟ ਬੈਂਕ ਬੇਰਿੰਗ ਯੂਨੀਅਨ ਬਰਾਂਚ ਦੇ ਮੈਨੇਜਰ ਪ੍ਰੇਮ ਸਿੰਘ, ਨਹਿਰੂ ਗੇਟ ਸਟੇਟ ਬੈਂਕ ਮੈਨੇਜਰ ਸ੍ਰੀ ਰਾਜੀਵ ਕੁਮਾਰ ਤੇ ਅੰਮ੍ਰਿਤਸਰ ਰੋਡ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਸ੍ਰੀ ਰਾਜਿੰਦਰ ਖੰਨਾ ਵੱਲੋ ਕੰਨਿਆ ਸਕੂਲ ਸਕੂਲ ਵਿਖੇ ਪਹੁੰਚ ਕੇ ਦਰੱਖਤ ਲਗਾਏ ਗਏ।ਮੈਨੇਜਰ ਸਟੇਟ ਬੈਂਕ ਬੀ.ਯੂ.ਸੀ ਬਰਾਂਚ ਪ੍ਰੇਮ ਸਿੰਘ ਵੱਲੋ ਵਿਦਿਆਰਥੀਆਂ ਤੇ ਸਕੂਲ ਅਧਿਆਪਕਾਂ ਨੂੰ ਬੈਂਕ ਦੀਆਂ ਸਕੀਮਾਂ ਬਾਰੇ ਵੀ ਦੱਸਿਆ ਗਿਆ। ਇਸ ਸਬੰਧ ਵਿਚ ਹਰ ਪ੍ਰਕਾਰ ਦਾ ਕਰਜਾ ਪਹਿਲ ਦੇ ਅਧਾਰ ਕਰਨ ਦੇ ਸਬੰਧ ਵਿਚ ਦੱਸਿਆ ਜਿਸ ਕਿਸੇ ਨੂੰ ਕਾਰ ਵਾਸਤੇ ਕਰਜਾ, ਮਕਾਨ ਬਣਾਉਣ ਵਾਸਤੇ ਕਰਜਾ ਚਾਹੀਦਾ ਹੋਵੇ, ਉਹ ਸਕੂਲ ਕਰਮਚਾਰੀ ਸਟੇਟ ਬੈਂਕ ਦੀ ਕਿਸੇ ਵੀ ਬਰਾਂਚ ਨਾਲ ਸੰਪਰਕ ਕਰ ਸਕਦਾ ਹੈ।ਇਸ ਮੌਕੇ ਹਰਪੀ੍ਰਤ ਸਿੰਘ, ਨਰਿੰਦਰ ਸਿੰਘ, ਕਮਲੇਸ ਕੌਰ, ਸੁਨੀਤਾ ਸਰਮਾ, ਅਸੋਕ ਕੁਮਾਰ ਆਦਿ ਸਕੂਲ ਸਟਾਫ ਮੈਬਰ ਹਾਜ਼ਰ ਸਨ।
Punjab Post Daily Online Newspaper & Print Media