
ਅੰਮ੍ਰਿਤਸਰ, 1 ਜੁਲਾਈ (ਦੀਪ ਦਵਿੰਦਰ ਸਿੰਘ) – ਪ੍ਰਸਿਧ ਨਾਟ ਸੰਸਥਾ ਮੰਚੁਰੰਗਮੰਚ ਵਲੌਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਸ੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਬਹੁਤ ਹੀ ਪ੍ਰਸਿਧ ਨਾਟਕ ਚਰਨਦਾਸ ਚੌਰ ਦੇ ਨਾਲ ਅਠਾਰਵੇਂ ਪੰਜਾਬੀ ਰੰਗਮੰਚ ਉਤਸਵ ਦੀ ਸ਼ੁਰੂਆਤ ਅੱਜ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸ:ਕਰਤਾਰ ਸਿੰਘ ਦੁੱਗਲ ਯਾਦਗਰੀ ਆਡੀਟੋਰੀਅਮ ਵਿੱਚ ਕੀਤੀ ਗਈ।ਇਕ ਜੁਲਾਈ ਤੋਂ ਪੰਜ ਜੁਲਾਈ ਤੱਕ ਚੱਲਣ ਵਾਲੇ ਇਸ ਪੰਜਾਬੀ ਰੰਗਮੰਚ ਉਤਸਵ ਦੇ ਪਹਿਲੇ ਦਿਨ ਸ੍ਰੀ ਹਬੀਬ ਤਨਵੀਰ ਦੁਆਰਾ ਲਿਖਤ ਅਤੇ ਸ੍ਰੀ ਪ੍ਰੀਤਪਾਲ ਰੁਪਾਣਾ ਦੀ ਨਿਰਦੇਸ਼ਨਾਂ ਹੇਠ ਨਾਟਕ ਚਰਨਦਾਸ ਚੌਰ ਨਾਟਕ ਦੀ ਪੇਸ਼ਕਾਰੀ ਬਹੁਤ ਹੀ ਪ੍ਰਭਾਵਸ਼ਾਲੀ ਰਹੀ।ਇਹ ਨਾਟਕ ਵਿਜਯ ਦਾਨਦੇਥਾ ਦੀ ਰਾਜਸਥਾਨੀ ਕਹਾਣੀ ਉਪਰ ਅਧਾਰਿਤ ਹੈ।ਨਾਟਕ ਚਰਨਦਾਸ ਚੌਰ ਸ੍ਰੀ ਹਬੀਬ ਤਨਵੀਰ ਦੁਆਰਾ ਲਿਖਿਆ ਗਿਆ ਜਗਤ ਪ੍ਰਸਿਧ ਨਾਟਕ ਹੈ।ਨਾਟਕ ਸਮਾਜ ਦੇ ਕਈ ਪੱਖਾਂ ਵੱਲ ਇਸ਼ਾਰਾ ਕਰਦਾ ਹੈ।ਨਾਟਕ ਮੰਚ ਉਤੇ ਚੋਰ ਦੀ ਹਾਮੀ ਭਰਦਾ ਹੈ।ਅਜੋਕੇ ਸਮਿਆਂ ਵਿੱਚ ਸੱਚ ਕਿੰਨ੍ਹਾਂ ਕੁ ਸਵੀਕਾਰਿਆਂ ਜਾਂਦਾ ਹੈ ਤੇ ਸਚਾਈ ਦਾ ਹਾਸਿਲ ਕੀ ਹੈ।ਵਿਅੰਗ ਮਈ ਇਸ਼ਾਰੇ ਨਾਲ ਇਹ ਦਰਦ ਪ੍ਰਮੁੱਖ ਵਿਸ਼ੇ ਵਾਂਗ ਪੇਸ਼ ਹੁੰਦਾ ਹੈ।ਨਾਟਕ ਦੇ ਅੰਤ ਵਿੱਚ ਇਕ ਚੋਰ ਸਚਾਈ ਦਾ ਸਾਥ ਨਾ ਛੱਡਦੇ ਹੋਏ, ਵ’ਡੇੇ ਨਾਇਕ ਦਾ ਰੂਪ ਧਾਰ ਲੈਂਦਾ ਹੈ।ਇਸ ਨਾਟਕ ਵਿੱਚ ਤਜਿੰਦਰ ਸਿੰਘ, ਗੌਤਮ, ਮੁਕਲ ਸ਼ਰਮਾ, ਅਰਪਨਜੀਤ ਸਿੰਘ, ਨਵਜੋਤ, ਸੁਖਬੀਰ ਸਿੰਘ, ਅਮਨਪ੍ਰੀਤ, ਸਾਫੀ, ਰਵਨੀਤ, ਭੁਪਦਿੰਰ ਸਿੰਘ, ਅਜੈ ਰਾਜਪੂਤ, ਅਭਿਸ਼ੈਕ, ਅਕਸ਼ਿਤ, ਸ਼ਕਸ਼ਮਪ੍ਰੀਤ ਸਿੰਘ, ਕਵਲਜੀਤ ਸਿੰਘ, ਨਾਦੀਮ ਅਬਾਸ, ਜੋਹੀਬ ਹੈਦਰ, ਜਿਕਰਪ੍ਰੀਤ ਸਿੰਘ, ਨਵਦੀਪ ਸਿੰਘ, ਸੁਖਜ਼ਿੰਦਰ ਸਿੰਘ, ਗੁਰਪਿਆਰ ਸਿੰਘ, ਸੁਖਵੀਰ ਸਿੰਘ, ਰਿੱਕੀ, ਰਮਨ ਨਾਗੀ, ਸ਼ੁਬਮ, ਪਰਵਿੰਦਰ ਸਿੰਘ, ਜਤਿੰਦਰ ਸਿੰਘ, ਸੁਨੀਲ ਬਧੂ, ਹਰਦੀਪ ਸਿੰਘ, ਸੰਦੀਪ ਕੁਮਾਰ ਕਲਾਕਾਰਾਂ ਨੇ ਭਾਗ ਲਿਆ।
ਆਠਰਵੇਂ ਪੰਜਾਬੀ ਰੰਗਮੰਚ ਉਤਸਵ ਦੇ ਡਾਇਰੈਕਟਰ ਸ੍ਰੀ ਕੇਵਲ ਧਾਲੀਵਾਲ ਨੇ ਦੱਸਿਆ ਕਿ ਦੋ ਜੁਲਾਈ ਨੂੰ ਤਿੰਨ ਛੋਟੇ ਨਾਟਕ ਹੌਂਦ ਨਿਹੌਂਦ (ਰਵਿੰਦਰ ਰਵੀ) ਕਪਾਹ ਦੀਆਂ ਢੇਰੀਆਂ (ਪਰਵੇਜ਼ ਸੰਧੂ) ਅਤੇ ਤੂੰ ਜਾਹ ਡੈਡੀ (ਗੁਰਮੀਤ ਕੜਿਆਲਵੀ) ਦੀ ਪੇਸ਼ਕਾਰੀ ਸ਼ਾਮ ੬:੩੦ ਵਜੇ ਵਿਰਸਾ ਵਿਹਾਰ ਵਿਖੇ ਕੇਵਲ ਧਾਲੀਵਾਲ ਦੀ ਨਿਰਦਸ਼ਨਾ ਹੇਠ ਹੋਵੇਗੀ ।
Punjab Post Daily Online Newspaper & Print Media