Tuesday, April 28, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 3 ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਅੱਜ ਸੀ ਅੰਮ੍ਰਿਤਸਰ ਦਾ 439ਵਾਂ ਸਥਾਪਨਾ ਦਿਵਸ – 1577 ‘ਚ ਸ੍ਰੀ ਗੁਰੂ ਰਾਮ ਦਾਸ ਜੀ ਨੇ ਰੱਖੀ ਸੀ ਗੁਰੂ ਨਗਰੀ ਦੀ ਨੀਂਹ।

▶ ਈਕੋ ਅੰਮ੍ਰਿਤਸਰ ਸੰਸਥਾ ਨੇ ਸਮਾਜਸੇਵੀ ਸੰਸਥਾਵਾਂ ਸਮੇਤ ਮਨਾਇਆ ਅੰਮ੍ਰਿਤਸਰ ਦਾ ਸਥਾਪਨਾ ਦਿਵਸ – ਸ਼ਹਿਰ ਨੂੰ ਹਰਿਆ ਭਰਿਆ ਤੇ ਸਾਫ ਸੁਥਰਾ ਰੱਖਣ ਲਈ ਕੱਢਿਆ ਗਿਆ ਮਾਰਚ।

▶ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 300ਵਾਂ ਸ਼ਹੀਦੀ ਸਮਾਗਮ ਇੰਦਰਾ ਗਾਂਧੀ ਸਟੇਡੀਅਮ ‘ਚ ਅੱਜ- ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਮੂਲੀਅਤ।

▶ ਪਠਾਨਕੋਟ ਦੇ ਰੇਲਵੇ ਸਟੇਸ਼ਨ ਦੀ ਸੁੱਰਖਿਆ ਵਧਾਈ – ਰਾਤ ਦੇ ਸਮੇਂ ਚੱਲੇਗੀ ਵਿਸ਼ੇਸ਼ ਮੁਹਿੰਮ।

▶ ਹਰਿਆਣਾ ਵਿੱਚ ਇੱਕ ਏਕੜ ਖੇਤੀ ਜਮੀਨ ਦਾ 25000 ਹੋਵੇਗਾ ਬੀਮਾ- ਕਿਸਾਨਾਂ ਨੂੰ 2 ਫੀਸਦ ਦੇਣਾ ਪਵੇਗਾ ਪ੍ਰੀਮੀਅਮ।

▶ ਰਿਪਬਲਿਕਨ ਪਾਰਟੀ ਵਲੋਂ 2017 ਚੋਣਾਂ ‘ਚ ਨਿੱਤਰਣ ਦਾ ਐਲਾਨ- ਪਾਰਟੀ ਵਲੋਂ ਮੈਂਬਰਸ਼ਿਪ ਸ਼ੁਰੂ ਕਰਨ ਦੀ ਕਹੀ ਗਈ ਗੱਲ।

▶ ਹਰਿਆਣਾ ਵਿੱਚ ਖੁਸ਼ੀ ਤੇ ਜਸ਼ਨ ਦੇ ਸਮਾਗਮਾਂ ‘ਚ ਗੋਲੀਆਂ ਚਲਾਉਣ ‘ਤੇ ਪਾਬੰਦੀ।

▶ ਜੰਮੂ ਕਸ਼ਮੀਰ ਵਿਚੋਂ 4 ਕਿਲੋ ਹੈਰੋਇਨ ਬਰਾਮਦ – ਸਰਹੱਦ ਪਾਰੋਂ ਆ ਰਹੀ ਸੀ ਨਸ਼ੇ ਦੀ ਖੇਪ।

▶ ਜੈਪੁਰ ਵਿਧਾਇਕ ਦੀ ਬੀ.ਐਮ.ਡਬਲਿਊ ਕਾਰ ਨੇ 3 ਨੂੰ ਦਰੜਿਆ- ਕਿਹਾ ਗਿਆ ਵਿਧਾਇਕ ਦਾ ਬੇਟਾ ਨਹੀਂ ਡਰਾਈਵਰ ਚਲਾ ਰਿਹਾ ਸੀ ਕਾਰ।

▶ ਮੁੰਬਈ ‘ਚ ਕੈਮੀਕਲ ਫੈਕਟਰੀ ਦਾ ਬਾਇਲਰ ਫਟਿਆ ਤਿੰਨ ਦੀ ਮੌਤ -10 ਜਖਮੀ।

▶ ਚੰਡੀਗੜ ਦੇ ਵਿਦਿਆਰਥੀਆਂ ਨੇ ਸੜਕ ਹਾਦਸੇ ਰੋਕਣ ਲਈ ਬਣਾਈ ਐਪ -300 ਮੀਟਰ ਪਹਿਲਾਂ ਦੇਵੇਗੀ ਬਲੈਕ ਸਪਾਟ ਦੀ ਜਾਣਕਾਰੀ।

▶ ਸੈਰ ਸਪਾਟਾ ਵਧਾਉਣ ਲਈ ਚੰਡੀਗੜ੍ਹ- ਧਰਮਸ਼ਾਲਾ ਵਾਲਵੋ ਬੱਸ ਸੇਵਾ ਸ਼ੁਰੂ- 605 ਰੁਪਏ ਹੋਵੇਗਾ ਕਿਰਾਇਆ।

▶ ਜੰਮੂ ਕਸ਼ਮੀਰ – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉੱਚ ਪੱਧਰੀ ਮੀਟਿੰਗ ‘ਚ ਸੁਰੱਖਿਆ ਦਾ ਲਿਆ ਜਾਇਜ਼ਾ- ਰਾਜਪਾਲ ਐਨ.ਐਨ ਵੋਹਰਾ ਤੇ ਸੀ.ਐਮ. ਮਹਿਬੂਬਾ ਮੁਫਤੀ ਰਹੀ ਮੌਜੂਦ।

▶ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਰਾਜਪਾਲ ਐਨ.ਐਨ ਵੋਹਰਾ ਨੇ ਅਮਰਨਾਥ ਵਿਖੇ ਬਰਫਾਨੀ ਬਾਬਾ ਦੇ ਕੀਤੇ ਦਰਸ਼ਨ।

▶ ਉਤਰਾਖੰਡ ਵਿੱਚ ਭਾਰੀ ਬਾਰਿਸ਼- ਪਿਥੌਰਾਗੜ੍ਹ ‘ਚ ਲੈਂਡ ਸਲਾਈਡ ਨਾਲ 17 ਮੌਤਾਂ –ਬਚਾਅ ਕਾਰਜ਼ ਜਾਰੀ।

▶ ਹਿਮਾਚਲ ‘ਚ ਭਾਰੀ ਮੀਂਹ- ਸਰਕਾਰ ਵਲੋਂ ਅਲਰਟ ਜਾਰੀ ਪੁੱਜੇ
▶ ਦਿੱਲੀ ਸਮੇਤ ਉਤਰੀ ਭਾਰਤ ‘ਚ ਵੀ ਹੋਈ ਬਾਰਿਸ਼ , ਮੀਂਹ ਨੇ ਅੰਮ੍ਰਿਤਸਰੀ ਵੀ ਕੀਤੇ ਖੁੱਸ਼।

▶ ਢਾਕਾ ਅੱਤਵਾਦੀ ਹਮਲਾ ਮਾਮਲਾ – 6 ਦਸ਼ਿਤਗਰਦ ਕੀਤੇ ਢੇਰ, ਇੱਕ ਗ੍ਰਿਫਤਾਰ ਕੀਤੇ ਜਾਣ ਦੀ ਖਬਰ – ਮਾਰੇ ਗਏ 20 ਵਿਦੇਸ਼ੀ ਬੰਧਕਾਂ ‘ਚ ਭਾਰਤੀ ਮੂਲ ਦੀ ਲੜਕੀ ਤਾਰਸ਼ੀ ਜੈਨ ਵੀ ਸ਼ਾਮਲ।

▶ ਸੰਗਰੂਰ- ਪੰਜਾਬ ਸਰਕਾਰ ਜੋ ਕਰ ਸਕਦੀ ਸੀ ਕਿਸਾਨਾਂ ਲਈ ਕੀਤਾ,  ਕਿਰਸਾਨੀ ਕਰਜ਼ਾ ਮਾਫ ਕਰਨਾ ਕੇਂਦਰ ਦੇ ਹੱਥ – ਸੀ.ਐਮ ਬਾਦਲ

▶ ਦਿਲ ਦਾ ਦੌਰਾ ਪੈਣ ਨਾਲ ਬਾਲਟਾਲ ‘ਚ ਇੱਕ ਅਮਰਨਾਥ ਤੀਰਥ ਯਾਤਰੀ ਦੀ ਮੌਤ- ਦਿੱਲੀ ਦਾ ਸੀ ਵਿਨੋਦ ਕੁਮਾਰ।

▶ ਪੰਜਾਬ ਭਾਜਪਾ ਕਾਰਜਕਾਰਣੀ ਮੀਟਿੰਗ ਖਤਮ – ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜਣ ਦਾ ਐਲਾਨ – ਨਵੇਂ ਚਿਹਰੇ ਵੀ ਉਤਾਰੇ ਜਾਣਗੇ।

▶ ਹਰਜੀਤ ਗਰੇਵਾਲ ਦੀ ਪਾਰਟੀ ਆਗੂਆਂ ਨੂੰ ਚੇਤਾਵਨੀ- ਅਕਾਲੀ-ਭਾਜਪਾ ਗਠਜੋੜ ਦਾ ਵਿਰੋਧ ਬਰਦਾਸ਼ਤ ਨਹੀਂ- ਕੀਤੀ ਜਾਵੇਗੀ ਸਖਤ ਕਾਰਵਾਈ।

▶ ਹਰਿਆਣਾ ਦੇ ਸੀ.ਐਮ ਖੱਟਰ ਦਾ ਬਿਆਨ- ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ‘ਚ ਨਸ਼ਾ ਵਧਿਆ- ਦੋਵੇਂ ਰਾਜ ਨਸ਼ਿਆਂ ਖਿਲਾਫ ਕਰਨ ਕਾਰਵਾਈ।

▶ ਪੰਜਾਬ ਭਾਜਪਾ ਪ੍ਰਧਾਨ ਸਾਂਪਲਾ ਦਾ ਬਿਆਨ- ਨਸ਼ਾ ਕਿਤੋਂ ਵੀ ਆਵੇ, ਇਸ ਨੂੰ ਜੜੋਂ ਖਤਮ ਕਰਨ ਲਈ ਮਿਲ ਕੇ ਕੀਤਾ ਜਾਵੇ ਕੰਮ।

▶ ਹਰਿਆਣਾ ਸਰਕਾਰ ਦਾ ਬਿਜਲੀ ਮੁਲਾਜ਼ਮਾਂ ਨਾਲ ਸਮਝੌਤਾ- 19 ਜੋਨਾਂ ‘ਚ ਨਿੱਜੀ ਕੰਪਨੀਆਂ ਤੇ 4 ਜੋਨਾਂ ‘ਚ ਬਿਜਲੀ ਮੁਲਾਜ਼ਮ ਕਰਨਗੇ ਮੁਰੰਮਤ ਦਾ ਕੰਮ।

▶ ਕੈਬਨਿਟ ਮੰਤਰੀ ਪੰਜਾਬ ਬਿਕਰਮ ਮਜੀਠੀਆ ਵਲੋਂ ਕੇਜਰੀਵਾਲ ਤੇ ਸਾਥੀਆਂ ਖਿਲਾਫ ਕੀਤੇ ਮਾਨਹਾਨੀ ਦਾਅਵੇ ਦੀ ਸੁਣਵਾਈ 8 ਜੁਲਾਈ ਨੂੰ।

▶ ਮਨੀਪੁਰ ‘ਚ ਲੱਗੇ ਭੂਚਾਲ ਦੇ ਝਟਕੇ – 3.6 ਤੀਬਰਤਾ ਕੀਤੀ ਗਈ ਦਰਜ਼।

▶ ਅੰਮ੍ਰਿਤਸਰ- ਏ.ਐਸ.ਆਈ ਜੰਗ ਬਹਾਦਰ ਸਿੰਘ ਦੇ ਬੇਟੇ ਲਾਇਕਦੀਪ ਸਿੰਘ ਦੀ ਹੱਤਿਆ ਦੇ ਦੋਸ਼ ‘ਚ ਪੁਲਿਸ ਵਲੋਂ 3 ਗ੍ਰਿਫਤਾਰ।

▶ ਆਪ ਕਨਵੀਨਰ ਕੇਜਰੀਵਾਲ ਅੰਮ੍ਰਿਤਸਰ ‘ਚ ਅੱਜ ਕਰਨਗੇ ਯੂਥ ਮੈਨੀਫੈਸਟੋ ਜਾਰੀ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply