ਬਠਿੰਡਾ, 2 ਜੁਲਾਈ (ਜਸਬੀਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਾਇਲਟ ਪ੍ਰਜੈਕਟ ਰਿਵੈਮਪਿੰਗ ਆਫ ਸਿਵਲ ਡਿਫੈਂਸ ਸਕੀਮ ਅਧੀਨ ਪੰਜਾਬ ਰਾਜ ਦੇ ਸਾਰੇ ਸਿਵਲ ਡਿਫੈਂਸ ਟਾਊਨਾਂ ਵਿਚ ਡੀ.ਜੀ.ਪੀ-ਕਮ-ਕਮਾਂਡੈਟ ਜਨਰਲ ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਸ ਪੰਜਾਬ ਚੰਡੀਗੜ ਦੇ ਹੁਕਮਾਂ ਅਨੂਸਾਰ 27 ਜੂਨ ਤੋ ਚਲਾਏ ਗਏ ਸਿਵਲ ਡਿਫੈਂਸ ਦੇ ਟਰੇਨਿੰਗ ਕੈਂਪ/ਡੈਮੋਸਰੇਸਨ/ਫਾਇਰ ਫਾਈਟਿੰਗ/ਰੈਸਕਿਓ/ਕੁਦਰਤੀ ਆਫਤਾਂ ਅਤੇ ਮੈਨ ਮੇਡ ਆਫਤਾਂ ਸਮੇਂ ਲੋਕਾਂ ਦੀ ਜਾਣਮਾਲ ਦੀ ਹਿਫਾਜਤ/ਰਖਵਾਲੀ ਕਰਨ ਦੇ ਢੰਗ ਤਰੀਕਿਆਂ ਦੀ ਵਿਸਥਾਰਿਤ ਜਾਣਕਾਰੀ ਮੁਹੱਈਆ ਕੀਤੇ ਜਾਣ ਲਈ ਜੀ.ਐਨ.ਐਮ ਟਰੇਨਿੰਗ ਕਾਲਜ ਸਿਵਲ ਹਸਪਤਾਲ ਬਠਿੰਡਾ ਵਿਖੇ ਸਿਵਲ ਡਿਫੈਂਸ ਟਰੇਨਿੰਗ ਕੈਪਾਂ ਦੀ ਲੜੀ ਤਹਿਤ 01-7-16 ਨੂੰ ਦੂਸਰੇ ਟਰੇਨਿੰਗ ਕੈਂਪ ਦੀ ਸਮਾਪਤੀ ਜਿਲਾ ਕਮਾਂਡਰ ਪੰਜਾਬ ਹੋਮ ਗਾਰਡਜ ਬਠਿੰਡਾ ਕੇ.ਕੇ.ਸਾਹ ਅਤੇ ਸੁਰਿੰਦਰ ਮੋਹਨ ਜਿੰਦਲ ਚੀਫ ਵਾਰਡਨ ਸਿਵਲ ਡਿਫੈਸ ਵੱਲੋ ਸਿਖਿਆਰਥੀਆਂ ਨੂੂੰ ਸੁਭਕਾਮਨਾਵਾਂ ਅਤੇ ਉਹਨਾਂ ਨੂੰ ਦਿੱਤੀ ਗਈ ਟਰੇਨਿੰਗ ਅਨੂਸਾਰ ਲੋੜ ਪੈਣ ਤੇ ਸਮਾਜ ਦੀ ਵੱਧ ਚੱਲ ਕੇ ਮਦਦ ਕਰਨ ਲਈ ਪ੍ਰੇਰਿਤ ਕਰਕੇ ਕੀਤੀ ਗਈ।ਇਸ ਤੋ ਇਲਾਵਾ ਇਨ੍ਹਾਂ ਟ੍ਰੇਨਿੰਗ ਕੈਪਾਂ ਵਿਚ ਸਿਖਿਆਰਥੀਆਂ ਦੇ ਉਤਸ਼ਾਹਤ ਕਰਨ ਹਿੱਤ ਪ੍ਰਾਪਤ ਫੰਡਾਂ ਵਿਚੋ ਜਿਲਾ ਕਮਾਂਡਰ ਪੰਜਾਬ ਹੋਮ ਗਾਰਡਜ ਬਠਿੰਡਾ ਕੇਵਲ ਕ੍ਰਿਸਨ ਸਾਹ ਦੀ ਪ੍ਰਧਾਨਗੀ ਹੇਠ ਹਰ ਸਿਖਿਆਰਥੀ ਨੂੰ ਪ੍ਰਤੀ ਦਿਨ 200/-(ਦੋ ਸੋ ਰੁਪਏ) ਟ੍ਰੇਨਿੰਗ ਅਲਾਊਸ ਅਤੇ ਡਾਈਟਿੰਗ ਅਲਾਊਸ 100/-(ਸੋ ਰੁਪਏ) ਪ੍ਰਤੀ ਦਿਨ ਦੇ ਹਿਸਾਬ ਨਾਲ ਸਮਾਪਤ ਹੋਏ ਟਰੇਨਿੰਗ ਕੈਪ ਦੇ 50 ਸਿਖਿਆਰਥੀਆਂ ਨੂੰ 900/-ਰੁਪਏ ਪ੍ਰਤੀ ਸਿਖਿਆਰਥੀ ਨੂੰ ਅਦਾ ਕੀਤੇ ਗਏ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media