Monday, October 12, 2026

ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਬਾਗਬਾਨੀ ਸੁਪਰਵਾਈਜਰ ਟ੍ਰੇਨਿਗ ਕੋਰਸ ਲਈ ਇੰਟਰਵਿਊ 22 ਨੂੰ

ਬਠਿੰਡਾ, 2 ਜੁਲਾਈ (ਜਸਬੀਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਜਿਤੇਂਦਰ ਬਰਾੜ ਨੇ ਦੱਸਿਆ ਕਿ ਇਕ ਸਾਲ ਦਾ ਬਾਗਬਾਨੀ ਸੁਪਰਵਾਈਜਰ ਟ੍ਰੇਨਿੰਗ ਕੋਰਸ ਜੁਲਾਈ 2016 ਵਿਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਵਿਚ ਪੰਜਾਬ ਅਤੇ ਕੇਂਦਰ ਸ਼ਾਸਤ ਪzzਦੇਸ਼ ਚੰਡੀਗੜ੍ਹ ਦੇ ਬਾਰਵੀਂ (10+2) ਪਾਸ ਨੌਜਵਾਨ ਜਿੰਨਾਂ ਦੀ ਉਮਰ 18 ਤੋ 35 ਸਾਲ ਵਿਚਕਾਰ ਹੋਵੇਗੀ, ਉਹ ਆਪਣੀਆਂ ਅਰਜੀਆਂ ਭੇਜ ਸਕਦੇ ਹਨ। ਅਰਜੀਆਂ ਭੇਜਣ ਦੀ ਅੰਤਿਮ  ਮਿਤੀ 15 ਜੁਲਾਈ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਅਸਲ ਸਰਟੀਫਿਕੇਟਾਂ ਸਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਡੱਬਵਾਲੀ ਰੋਡ ਬਠਿੰਡਾ ਵਿਖੇ 22 ਜੁਲਾਈ 2016 ਸਵੇਰੇ 9:30 ਵਜੇ ਇੰਟਰਵਿਊ ਲਈ ਹਾਜਰ ਹੋਣ।ਇਸ ਕੋਰਸ ਵਿਚ 20 ਸਿਖਿਆਰਥੀਆਂ ਦੀ ਚੋਣ ਕੀਤੀ ਜਾਵੇਗੀ।ਚੁਣੇ ਹੋਏ ਸਿਖਿਆਰਥੀਆਂ ਦੀ  ਹਾਜਰੀ  ਘੱਟੋ ਘੱਟ 75 ਪ੍ਰਤੀਸ਼ਤ ਹੋਣ ਤੇ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਨਿਯਮਾਂ ਅਨੁਸਾਰ 1500 ਰੁਪਏ ਪ੍ਰਤੀ ਮਹੀਨਾ ਵਜੀਫਾ ਵੀ ਦਿੱਤਾ ਜਾਵੇਗਾ।ਇਸ ਕੋਰਸ ਦੀ ਵਧੇਰੇ ਜਾਣਕਾਰੀ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਦੇ ਟੈਲੀਫੋਨ ਨੰਬਰ 0183-2215619 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply