Saturday, April 25, 2026

ਲੁੱਟ ਖੋਹ ਵਾਲੇ ਗਿਰੋਹ ਦਾ ਪਰਦਾਫਾਸ਼ – ਇਕ ਔਰਤ ਸਮੇਤ 5 ਕਾਬੂ

PPN0207201603ਬਠਿੰਡਾ, 2 ਜੁਲਾਈ (ਜਸਬੀਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਿਲ੍ਹੇ ਵਿੱਚੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਲੁੱਟਾਂ-ਖੋਹਾਂ ਵਰਗੀਆਂ ਵਾਰਦਾਤਾਂ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡਾ: ਨਾਨਕ ਸਿੰਘ ਐਸ.ਪੀ ਸਥਾਨਕ, ਹਰਿੰਦਰ ਸਿੰਘ ਮਾਨ ਸਿਟੀ ਉਪ ਕਪਤਾਨ ਦੀਆਂ ਹਦਾਇਤਾਂ ਅਨੁਸਾਰ ਹਰਬੰਸ ਸਿੰਘ ਐਸ ਐਚ ਓ ਥਾਣਾ ਕੋਤਵਾਲੀ ਹੇਠ ਸਹਾਇਕ ਥਾਣੇਦਾਰ ਦੌਲਤ ਰਾਮ ਸਮੇਤ ਪੁਲਿਸ ਪਾਰਟੀ ਵਲੋਂ ਨਾਕੇ ਦੌਰਾਨੇ ਨਾਕਾਬੰਦੀ ਮੁਲਤਾਨੀਆਂ ਪੁੱਲ ਨਜਦੀਕ ਸ਼ਹੀਦ ਜਰਨੈਲ ਸਿੰਘ ਬੁੱਤ ਕੋਲ ਸ਼ੱਕੀ ਬੰਦਿਆਂ ਦੀ ਤਲਾਸ਼ੀ ਮੌਕੇ ਇਤਲਾਹ ਮਿਲੀ ਕਿ ਪ੍ਰਦੀਪ ਕੁਮਾਰ ਉਰਫ ਬਾਲਾ ਪੁੱਤਰ ਕਪੂਰ ਚੰਦ ਕੌਮ ਅਗਰਵਾਲ,ਧਰਮਿੰਦਰ ਸ਼ਰਮਾ ਉਰਫ਼ ਗੱਗੀ ਪੁੱਤਰ ਮਲਕੀਤ ਸ਼ਰਮਾ ਕੌਮ ਪੰਡਿਤ ,ਜਨਕ ਰਾਜ ਪੁੱਤਰ ਮੋਹਨ ਲਾਲ ਕੌਮ ਪੰਡਤ, ਜਸਵੀਰ ਸਿੰਘ ਉਰਫ਼ ਸੀਰਾ ਪੁੱਤਰ ਰਮਨ ਸਿੰਘ ਕੌਮ ਮਜ਼ਬੀ ਸਿੱਖ, ਗਗਨਦੀਪ ਸਿੰਘ ਉਰਫ਼ ਘੁੱਲਾ ਪੁੱਤਰ ਜੀਤ ਸਿੰਘ ਕੌਮ ਪਰਜਾਪਤ ਵਾਸੀਅਨ ਫੂਲ ਵਾਸੀਅਨ ਵਲੋਂ ਇਕ ਲੁੱਟਾਂ ਖੋਹਾਂ ਕਰਨ ਲਈ ਇਕ ਗੈਂਗ ਬਣਾਇਆ ਹੋਇਆ ਸੀ, ਇਨ੍ਹਾਂ ਦੇ ਕੁਝ ਸਾਥੀ ਅੱਜ ਵੀ ਜੇਲ੍ਹਾਂ ਵਿਚ ਬੰਦ ਹਨ, ਜਿਨ੍ਹਾਂ ਨਾਲ ਵਿਉਤਬੰਦੀ ਕਰਕੇ ਇਹ ਗਰੋਹ ਦੇ ਆਦਮੀ ਜਿਲ੍ਹਾ ਬਠਿੰਡਾ ਤੋਂ ਇਲਾਵਾ ਆਸ ਪਾਸ ਦੇ ਇਲਾਕਿਆਂ ਵਿਚ ਵਾਰਦਾਤਾਂ ਕਰਦੇ ਹਨ।ਇਸ ਮੌਕੇ ਇਹ ਪੰਜੇ ਗਰੋਹ ਮੈਂਬਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪਟਿਆਲਾ ਫਾਟਕ ਨਜ਼ਦੀਕ ਕਪਾਹ ਮੰਡੀ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਬੈਠੇ ਹੋਣ ਦੀ ਇਤਲਾਹ ਮਿਲਣ ‘ਤੇ ਮੁੱਕਦਮਾ ਨੰਬਰ ਮਿਤੀ 01-07-016 ਅਧੀਨ ਧਾਰਾ 399,402, ਹਿੰ:ਡੰ: ਥਾਣਾ ਕੋਤਵਾਲੀ ਬਠਿੰਡਾ ਦਰਜ ਕੀਤਾ ਅਤੇ ਮੁਖਬਰ ਵਲੋਂ ਦੱਸੀ ਜਗ੍ਹਾ ‘ਤੇ ਰੇਡ ਮੌਕੇ ਉਕਤ ਪੰਜੇ ਦੋਸ਼ੀ ਕਾਬੂ ਕਰਕੇ ਇਨ੍ਹਾਂ ਤੋਂ ਮਾਰੂ ਹਥਿਆਰ ਇਕ ਪਸਤੌਲ 32 ਬੋਰ, 2 ਜਿੰਦਾ ਕਾਰਤੂਸ, 2 ਕਿਰਪਾਨਾਂ, ਇਕ ਕਿਰਚ, ਇਕ ਕਾਪਾ ਤੋਂ ਇਲਾਵਾ ਇਕ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਰੰਗ ਕਾਲਾ ਨੰਬਰ ਪੀ ਬੀ 21 ਏ 0513, ਇਕ ਮੋਟਰਸਾਈਕਲ ਹੀਰੋ ਹਾਂਡਾ ਸੀ.ਡੀ ਡਿਲੈਕਸ ਰੰਗ ਕਾਲਾ ਨੀਲੀ ਧਾਰੀ ਬਿਨ੍ਹਾਂ ਨੰਬਰ ਪਲੈਟ ਅਤੇ ਇਕ ਐਕਟਿਵਾ ਸਕੂਟਰੀ ਰੰਗ ਚਿੱਟਾ ਨੰਬਰ ਪੀ ਬੀ 03 ਏ ਐਲ 1159 ਬਰਾਮਦ ਕੀਤੇ ਅਤੇ ਗਿਰੋਹ ਦੇ ਆਦਮੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਪ੍ਰਦੀਪ ਕੁਮਾਰ ਉਰਫ਼ ਬਾਲਾ ਦੀ ਪਤਨੀ ਤੰਮਨਾ ਜੋ ਸਟੇਟ ਬੈਂਕ ਆਫ਼ ਪਟਿਆਲਾ ਵਿਚ ਕਲਰਕ ਲੱਗੀ ਹੋਈ ਹੈ ਵਲੋਂ ਬੈਂਕ ਵਿਚੋਂ ਵੱਡੀਆਂ ਰਕਮਾਂ ਕੱਢਵਾਉਣ ਵਾਲਿਆਂ ਬਾਰੇ ਇਤਲਾਹ ਦਿੰਦੀ ਸੀ, ਇਸ ਤਹਿਤ ਹੀ ਅੰਕੁਸ਼ ਪੁੱਤਰ ਕੇਵਲ ਕ੍ਰਿਸ਼ਨ ਕੌਮ ਅਗਰਵਾਲ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਰਾਮਪੁਰਾ ਜੋ ਕਿ ਏ.ਪੀ ਰਿਫੈਨਰੀ ਫੈਕਟਰੀ ਵਿਚ ਮੁਨੀਮ ਹਰ ਰੋਜ਼ ਹੀ ਪੈਸੇ ਜਮਾਂ ਅਤੇ ਕੱਢਵਾਉਣ ਦਾ ਕੰਮ ਵੀ ਕਰਦਾ ਸੀ ਬਾਰੇ ਇਤਲਾਹ ਦਿੱਤੀ ਕਿ ਸਾਢੇ ਨੌ ਲੱਖ ਰੁਪਏ ਦੀ ਮੋਟੀ ਰਕਮ ਕੱਢਵਾ ਕੇ ਜਾ ਰਿਹਾ ਹੈ। ਸੋ ਉਨ੍ਹਾਂ ਉਕਤ ਪੰਜੇ ਬੰਦਿਆਂ ਨੇ ਅੰਕੁਸ਼ ਨੂੰ ਘੇਰ ਕੇ ਅੱਖਾਂ ਵਿਚ ਲਾਲ ਮਿਰਚਾਂ ਅਤੇ ਸਿਰ ਵਿਚ ਰਾਡ ਨਾਲ ਸੱਟ ਮਾਰਕੇ ਸਾਢੇ ਨੌ ਲੱਖ ਰੁਪਏ ਖੋਹ ਲਏ ਇਹ ਵਾਰਦਾਤ 21 ਮਾਰਚ 2016 ਦੀ ਹੈ ਅਤੇ ਅੰਕੁਸ਼ ਦੀ ਰਿਪੋਟਰ ਦੇ ਅਧਾਰ ‘ਤੇ ਮੁੱਕਦਮਾ ਨੰਬਰ 21-03-16 ਅਧੀਨ ਧਾਰਾ 379,323,34 ਹਿੰ: ਡੰ: ਥਾਣਾ ਫੂਲ ਦਰਜ ਹੈ।
ਥਾਣਾ ਫੂਲ ਵਲੋ ਪਹਿਲਾਂ ਹੀ ਦੋਸ਼ਣ ਤੰਮਨਾ ਪਤਨੀ ਪ੍ਰਦੀਪ ਕੁਮਾਰ ਵਾਸੀ ਫੂਲ ਗ੍ਰਿਫਤਾਰ ਹੈ। ਲੁੱਟੀ ਰਕਮ ਵਿਚੋਂ ਇਨ੍ਹਾਂ ਨੇ 3,30,000 ਰੁਪਏ ਦਾ ਡੀ ਜੇ ਦਾ ਸਮਾਨ ਖਰੀਦ ਕੀਤਾ ਉਕਤ ਸਮਾਨ ਧਰਮਿੰਦਰ ਸ਼ਰਮਾ ਗੋਗੀ ਦੀ ਦੁਕਾਨ ਤੋਂ  ਅਤੇ 1,25,000-ਰੁਪਏ ਨਕਦ ਪ੍ਰਦੀਪ ਕੁਮਾਰ ਉਰਫ਼ ਬਾਲਾ ਦੇ ਘਰੋਂ ਬਰਾਮਦ ਹੋ ਚੁੱਕਿਆ ਹੈ, ਬਾਕੀ ਦੀ ਰਕਮ ਬਾਰੇ ਇਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਕਰਜ਼ੇ, ਰਾਸ਼ਨ ਵਾਲਿਆਂ ਦੀ ਰਕਮ ਵਿਚ ਖੁਰਦਬੁਰਦ ਕਰ ਦਿੱਤੀ ਹੈ। ਦੋਸ਼ੀਆਂ ਵਲੋਂ ਫੂਲ ਦੇ ਤਿੰਨ ਮੰਦਰਾਂ ਵਿਚ ਇਕ ਲੱਖ ਰੁਪਏ ਦਾਨ ਵੀ ਕੀਤਾ ਗਿਆ ਹੈ।   ਡੀ ਐਸ ਪੀ ਰੋਮਾਣਾ ਫੂਲ ਦੇ ਮੁਤਾਬਕ ਪ੍ਰਦੀਪ ਕੁਮਾਰ ਉਰਫ ਬਾਲਾ ਪਹਿਲਾ ਆਈ ਬੀ ਪੀ ਪਟਰੋਲ ਪੰਪ ‘ਤੇ ਨੌਕਰੀ ਕਰਦਾ ਸੀ ਜੋ ਕਿ ਧੋਖਾਥੜੀ ਕਾਰਨ ਹੱਟਾ ਦਿੱਤਾ ਗਿਆ ਸੀ।ਪੁਲਿਸ ਵਲੋਂ ਪੰਜੇ ਦੋਸ਼ੀਆਂ ਤੇ ਦੋਸ਼ਣ ਤਮੰਨਾ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖਾਲਸੇ ਦੀ ਸੰਭਾਵਨਾ ਹੈ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply