Saturday, October 10, 2026

ਬਾਬਾ ਬਕਾਲਾ ਸਾਹਿਬ ਮੋੜ ‘ਤੇ ਬੱਸ ਨੇ ਦੋ ਮੋਟਰ ਸਾਈਕਲ ਸਵਾਰ ਕੁਚਲੇ- 1 ਦੀ ਮੌਤ

PPN0207201611ਚੌਂਕ ਮਹਿਤਾ, 2 ਜੁਲਾਈ (ਜੋਗਿੰਦਰ ਸਿੰਘ ਮਾਣਾ)- ਅੱਜ ਬਾਅਦ ਦੁਪਿਹਰ ਬਾਬਾ ਬਕਾਲਾ ਸਾਹਿਬ ਮੋੜ ਵਿਖੇ ਇਕ ਤੇਜ਼ ਰਫਤਾਰ ਬੱਸ ਵੱਲੋਂ ਦੋ ਮੋਟਰਸਾਈਕਲ ਸਵਾਰਾਂ ਨੂੰ ਕੁਚਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਰਬਰਾਜ ਸਿੰਘ ਸ਼ੱਬਾ (52) ਪੁੱਤਰ ਮੱਸਾ ਸਿੰਘ, ਵਾਸੀ ਪੱਲ੍ਹਾ ਜੋ ਕਿ ਬਿਜਲੀ ਬੋਰਡ ਬਿਆਸ ਵਿਖੇ ਸਰਵਿਸ ਕਰਦਾ ਸੀ ਅਤੇ ਕੁੰਨਣ ਸਿੰਘ (58 ਸਾਲ) ਪੱਤੁਰ ਸਵਰਨ ਸਿੰਘ ਵਾਸੀ ਗੱਗੜਭਾਣਾ ਜੋ ਕਿ ਚੀਮਾਂ ਬੱਸ ਵੱਲੋਂ ਬੱਸ ਅੱਡਾ ਬਿਆਸ ਵਿਖੇ ਕੰਮ ਕਰਦਾ ਸੀ, ਦੋਨੋਂ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਬਿਆਸ ਨੂੰ ਜਾ ਰਹੇ ਸਨ ਕਿ ਉਮਰਾਨੰਗਲ ਤੋਂ ਜੀ.ਟੀ ਰੋਡ ਚੜ੍ਹਣ ਲੱਗੇ ਬੱਸ ਦੀ ਲਪੇਟ ਵਿੱਚ ਆ ਗਏ, ਜਿਸ ਕਾਰਣ ਸਰਬਰਾਜ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕੁੰਨਣ ਸਿੰਘ ਨੂੰ ਗੰਭੀਰ ਹਾਲਤ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।ਜ਼ਿਕਰਯੋਗ ਹੈ ਕਿ ਬੱਸ ਜੋ ਕਿ ਅੰਮ੍ਰਿਤਸਰ ਤੋਂ ਜਲੰਧਰ ਜਾ ਰਹੀ ਸੀ, ਦਾ ਡਰਾਈਵਰ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply