Monday, July 8, 2024

ਨੌਜਵਾਨਾਂ ਨੂੰ ਸਵੈ ਰੋਜ਼ਗਾਰ ਟ੍ਰੇਨਿੰਗ ਦੇ ਕੇ ਵੱਡੀ ਸੇਵਾ ਕਰ ਰਹੀ ਹੈ ਪੀ ਐਸ ਬੀ ਆਰਸੇਟੀ ਮੋਗਾ ਹਰਿੰਦਰ ਸਿੰਘ ਡੋਡ

PPN0207201612 PPN0207201613ਮੋਗਾ, 30 ਜੂਨ (ਪੰਜਾਬ ਪੋਸਟ ਬਿਊਰੋ) – ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੇ ਨੌਜਵਾਨ ਲੜਕੇ- ਲੜਕੀਆਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇ ਕੇ ਸਵੈਰੋਜ਼ਗਾਰ ਲਈ ਜੋ ਕੰਮ ਕਰ ਰਹੀ ਹੈ,ਓਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ।ਇਹ ਵਿਚਾਰ ਅੱਜ ਇਥੇ ਪਿੰਡ ਦੁਨੇ ਕੇ ਵਿਖੇ ਪੰਜਾਬ ਐਂਡ ਸਿੰਧ ਬੈਂਕ ਦਿਹਾਤੀ ਸ੍ਵੈਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵਿਖੇ ਲਾਇਟ ਮੋਟਰ ਵਕੀਹਲ (ਐਲ ਐਮ ਵੀ) ਡ੍ਰਾਇਵਿੰਗ ਦੀ ਟ੍ਰੇਨਿੰਗ ਸਮਾਪਤੀ ਦੌਰਾਨ ਹਰਿੰਦਰ ਸਿੰਘ ‘ਡੋਡ’ ਡੀ. ਐਸ. ਪੀ ਸਿਟੀ  ਮੋਗਾ ਨੇ ਕਹੇ।ਓਹਨਾਂ ਕਿਹਾ ਕਿ ਇਸ ਸੰਸਥਾ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਮੁਫਤ ਟ੍ਰੇਨਿੰਗ ਲੈ ਕੇ ਸ੍ਵੈਰੋਜ਼ਗਾਰ ਲਈ ਤਿਆਰ ਹੁੰਦੇ ਹਨ।ਇਸ ਸਮੇਂ ਬੋਲਦਿਆਂ ਸੰਸਥਾ ਦੇ ਡਾਇਰੈਕਟਰ ਸ. ਐਸ.ਐਸ ਗਿੱਲ ਨੇ ਦੱਸਿਆ ਕਿ ਇਹ ਸੰਸਥਾ ਨੌਜਵਾਨ ਲੜਕੇ-ਲੜਕੀਆਂ ਨੂੰ ਬਿਊਟੀਫੀਕੇਸ਼ਨ, ਬੈਗ ਮੇਕਿੰਗ, ਮੋਬਾਇਲ ਰਿਪੇਅਰ, ਪਲੰਬਰ, ਹੱਥ ਦੀ ਕਢਾਈ ਅਤੇ ਪੇਂਟਿੰਗ, ਮੋਟਰਵਾਇਡਿੰਗ, ਸਿਲਾਈ ਅਤੇ ਕਢਾਈ, ਡੇਅਰੀ ਫ਼ਾਰਮਿੰਗ ਟਾਈ-ਡਾਈ, ਖਿਡੋਣੇ ਬਣਾਉਣਾ ਸਮੇਤ ਵੱਖ-ਵੱਖ ਕਿੱਤਿਆਂ ਦੀ ਟ੍ਰੇਨਿੰਗ ਮੁਫ਼ਤ ਦਿੰਦੀ ਹੈ।ਇਸ ਸੰਸਥਾ ਵਿੱਚ ਟ੍ਰੇਨਿੰਗ ਲੈ ਰਹੇ ਸਿਖਿਆਰਥੀਆਂ ਨੂੰ ਮੁਫਤ ਖਾਣਾ, ਚਾਹ ਆਦਿ ਤੋਂ ਇਲਾਵਾਂ ਘਰ ਤੋਂ ਲਿਆਉਣ-ਲਿਜਾਣ ਦਾ ਪ੍ਰਬੰਧ ਸੰਸਥਾ ਵੱਲੋਂ ਮੁਫਤ ਬੱਸ ਸੇਵਾ ਰਾਹੀਂ ਕੀਤਾ ਜਾਂਦਾ ਹੈ।ਟ੍ਰੇਨਿੰਗ ਉਪਰੰਤ ਵੱਖ-ਵੱਖ ਬੈਂਕਾਂ ਵੱਲੋਂ ਓਹਨਾਂ ਨੂੰ ਕਰਜ਼ੇ ਦਵਾਉਣ ਸੰਬੰਧੀ ਕ੍ਰੇਡਿਟ ਲਿੰਕ ਵੀ ਕਰਵਾਇਆ ਜਾਂਦਾ ਹੈ।ਇਸ ਮੌਕੇ ਟ੍ਰਾਇਨਰ ਗੁਰਜਿੰਦਰ ਬਜਾਜ ਤੇ ਵੱਖ-ਵੱਖ ਸਿਖਿਆਰਥੀਆ ਵੱਲੋਂ ਉਹਨਾਂ ਨੂੰ ਦਿੱਤੀ ਗਈ ਟ੍ਰੇਨਿੰਗ ਬਾਰੇ ਆਪਣੇ ਵਿਚਾਰ ਰਖੇ।ਮੰਚ ਦਾ ਸੰਚਾਲਨ ਜਗਦੀਪ ਸਿੰਘ ਨੇ ਬਖੂਬੀ ਨਭਾਇਆ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਨਾਲ ਹੀ ਦੱਸਿਆ ਕਿ ਅਗਲੇ ਕੋਰਸ ਬਿਊਟੀ ਫੀਕੇਸ਼ਨ, ਮੋਬਾਇਲ ਰਿਪੇਅਰ, ਪਲੰਬਰ ਹਨ, ਇੰਨਾਂ ਵਿੱਚ ਜੋ ਸਿਖਿਆਰਥੀ ਹਿੱਸਾ ਲੈਣਾ ਚਾਹੁੰਦੇ ਹਨ ਉਹ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply