ਪੱਟੀ, 2 ਜੁਲਾਈ (ਰਣਜੀਤ ਸਿੰਘ ਮਾਹਲਾ)- ਅਰਵਿੰਦ ਕੇਜਰੀਵਾਲ ਦੀ ਫੇਰੀ ਨੂੰ ਲੈ ਕੇ ਸਾਰੇ ਪੰਜਾਬ ਦਾ ਯੂਥ ਬਹੁਤ ਉਤਸ਼ਾਹਿਤ ਹੈ।ਇਹਨਾ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਜੋਨ ਖਡੂਰ ਸਾਹਿਬ ਹਲਕਾ ਪੱਟੀ ਰਣਜੀਤ ਸਿੰਘ ਚੀਮਾ ਨੇ ਕੀਤਾ ਉਹਨਾ ਕਿਹਾ ਕਿ ਅਰਵਿੰਦ ਕੇਜਰੀਵਾਲ ਸ੍ਰੀ ਅਮਿ੍ਰੰਤਸਰ ਵਿੱਖੇ ਯੂਥ ਦਾ ਚੌਣ ਮੈਨੀਫੈਸਟੋ ਜਾਰੀ ਕਰਨਗੇ ਜਿਸ ਵਿੱਚ ਪੰਜਾਬ ਦੇ ਯੂਥ ਦੇ ਭਵਿੱਖ ਨੂੰ ਲੈ ਕੇ ਬਹੁਤ ਸਾਰੇ ਮੁੱਦੇ ਹੋਣਗੇ, ਜੋ ਮੁੱਦੇ ਰਵਾਇਤੀ ਪਾਰਟੀਆਂ ਨੇ ਅਣਗੋਲਿਆਂ ਕੀਤੇ ਹੋਏ ਹਨ। ਉਹਨਾ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਯੂਥ ਕੇਜਰੀਵਾਲ ਨੂੰ ਸੁਨਣ ਪਹੁੰਚ ਰਹੇ ਹਨ।ੳਹਨਾ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀ 2017 ‘ਚ ਆਪ ਦੀ ਸਰਕਾਰ ਦੇਖਣਾ ਚਾਹੁੰਦੇ ਹਨ।ਉਹਨਾ ਕਿਹਾ ਕਿ ਸੂਬੇ ਅੰਦਰ ਪੜ੍ਹਾਈ, ਖੇਡਾਂ ਅਤੇ ਰੁਜਗਾਰ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਨੌਜਵਾਨ ਪੀੜੀ ਸਹੀ ਰਸਤੇ ਤੋ ਭਟਕ ਗਈ ਹੈ ਅਤੇ ਉਹ ਨਸ਼ਿਆ ਦੇ ਗਲਤ ਰਾਹ ਤੇ ਪੈ ਗਈ ਹੈ।ਉਹਨਾ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਕੁਲਦੀਪ ਸਿੰਘ, ਕੁਲਦੀਪ ਸਿੰਘ ਲੋਹਕਾ, ਬਿਕਰਮਜੀਤ ਸਿੰਘ, ਸਤਨਾਮ ਸਿੰਘ, ਇੰਦਰਜੀਤ ਸਿੰਘ, ਜਸਬੀਰ ਸਿੰਘ, ਕੁਲਦੀਪ ਸਿੰਘ ਫੌਜੀ ਗੁਰਚਰਨ ਸਿੰਘ, ਜਸਵੰਤ ਸਿੰਘ ਆਦਿ ਹਾਜਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media