Tuesday, August 11, 2026

ਹਲਕਾ ਪੱਛਮੀ ਦੇ ਇਤਿਹਾਦ ਨਗਰ, ਗਵਾਲ ਮੰਡੀ ‘ਚ ਗਲੀਆਂ ਬਨਾਉਣ ਦਾ ਉਦਘਾਟਨ

PPN0307201608

ਅੰਮ੍ਰਿਤਸਰ, 3 ਜੂਲਾਈ (ਪੰਜਾਬ ਪੋਸਟ ਬਿਊਰੋ) – ਮੇਅਰ ਸ੍ਰੀ ਰਾਮ ਅਰੋੜਾ, ਗੁਰਪ੍ਰਤਾਪ ਸਿੰਘ ਟਿੱਕਾ ਪ੍ਰਧਾਨ ਅਕਾਲੀ ਦਲ ਸ਼ਹਿਰੀ ਅਤੇ ਰਾਕੇਸ਼ ਗਿੱਲ ਇੰਚਾਰਜ ਵਿਧਾਨ ਸਭਾ ਹਲਕਾ ਪੱਛਮੀ ਵੱਲੋਂ ਮਿਲ ਕੇ ਵਾਰਡ ਨੰ. 3 ਵਿਚ ਪੈਂਦੇ ਇਲਾਕੇ ਇਤਿਹਾਦ ਨਗਰ, ਗਵਾਲ ਮੰਡੀ ਆਦਿ ਦੀਆਂ ਬ੍ਰਾਂਚ ਗਲੀਆਂ ਵਿਚ ਇੰਟਰਲਾਕਿੰਗ ਟਾਈਲਾਂ ਲਗਾ ਕੇ ਪੱਕੀਆਂ ਗਲੀਆਂ ਬਨਾਉਣ ਦਾ ਉਦਘਾਟਨ ਕੀਤਾ, ਜਿਸ ਤੇ 69.70 ਲੱਖ ਦੀ ਲਾਗਤ ਆਵੇਗੀ।
ਉਹਨਾਂ ਦੱਸਿਆ ਕਿ ਵੈਸਟ ਹਲਕੇ ਦੇ ਸਮੂੱਚੇ ਵਿਕਾਸ ਲਈ ਨਗਰ ਨਿਗਮ ਦੇ ਇਤਿਹਾਸ ਵਿਚ ਅਕਾਲੀ-ਬੀਜੇਪੀ ਦੀ ਸਰਕਾਰ ਵੱਲੋਂ ਰਿਕਾਰਡ ਤੋੜ 141 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਵਿਚੋਂ ਪਹਿਲਾਂ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਵੈਸਟ ਹਲਕੇ ਦੀਆਂ ਵੱਖ-ਵੱਖ ਵਾਰਡਾਂ ਦੇ ਇਲਾਕਿਆਂ ਵਿਚ ਜੰਗੀ ਪੱਧਰ ਤੇ ਵਿਕਾਸ ਦੇ ਕੰਮ ਜਿਸ ਵਿਚ ਸੜ੍ਹਕਾਂ, ਗਲੀਆਂ-ਨਾਲੀਆਂ, ਰੋਡ ਗੁਲੀਜ਼ ਚੈਬਰ, ਸੀਵਰੇਜ਼ ਵਿਵਸਥਾ, ਸਟਰੀਟ ਲਾਈਟ ਆਦਿ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਵਾਰਡ ਨੰ. 3 ਦੇ ਇਲਾਕਿਆਂ ਵਿਚ ਵੀ ੪ ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਦੇ ਵੱਖ-ਵੱਖ ਕੰਮ ਕਰਵਾਏ ਜਾਣਗੇ। ਇਸ ਮੌਕੇ ਰਾਜ ਕੁਮਾਰ ਜੌਲੀ ਕੌਸਲਰ, ਮਨੋਹਰ ਸਿੰਘ ਸੈਣੀ, ਪ੍ਰੀਤੀ ਅਰੋੜਾ, ਰਾਮ ਪ੍ਰਕਾਸ਼ ਸ਼ਰਮਾ, ਹਰਜੀਤ ਸਿੰਘ, ਸਿਮਰਨਪਾਲ ਸਿੰਘ, ਬਲਬੀਰ ਸਿੰਘ, ਭੁਪਿੰਦਰ ਸਿੰਘ, ਮੈਡਮ ਪੂਨਮ, ਨਰੇਸ਼ ਖੁੱਲਰ, ਮਨੋਜ ਸ਼ਰਮਾ, ਸਤਿੰਦਰ ਬਾਵਾ, ਕੁਲਦੀਪ ਸ਼ਰਮਾ, ਵਿੱਕੀ, ਨਗਰ ਨਿਗਮ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply