Monday, July 8, 2024

ਕੋਟ ਮਾਹਣਾ ਸਿੰਘ ਵਿਖੇ ਮੁਫਤ ਨਸ਼ਾ ਛੁਡਾਊ ਮੈਡੀਕਲ ਕੈਂਪ ਲਗਾਇਆ ਗਿਆ

ਸਮਾਜ ਸੇਵੀ ਸੰਸਥਾਵਾਂ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਨੂੰ ਸਹਿਯੋਗ ਦੇਣ- ਹਰਵਿੰਦਰ ਸੰਧੂ

U
U

ਅੰਮ੍ਰਿਤਸਰ, 1 ਜੁਲਾਈ (ਜਗਦੀਪ ਸਿੰਘ ਸੱਗੂ) – ਸਥਾਨਕ ਕੋਟ ਮਾਹਣਾ ਸਿੰਘ ਤਰਨਤਾਰਨ ਰੋਡ ਵਿਖੇ ਤਾਜ ਹਿਊਮਨ ਰਾਈਟਸ ਆਰਗਨਾਈਜੇਸ਼ਨ ਪੰਜਾਬ ਵਲੋਂ ਪੰਜਾਬ ਪ੍ਰਧਾਨ ਹਰਕ੍ਰਿਸ਼ਨਜੀਤ ਸਿੰਘ ਵਿਕੀ ਦੀ ਦੇਖ ਰੇਖ ਵਿਚ ਦਿਮਾਗੀ ਰੋਗਾਂ ਅਤੇ ਨਸ਼ਾ ਛੁਡਾਊ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਅੰਮ੍ਰਿਤਸਰ ਦੇ ਉਘੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਹਰਜੋਤ ਸਿੰਘ ਮੱਕੜ ਅਤੇ ਉਨਾਂ ਦੀ ਟੀਮ ਦੇ ਡਾਕਟਰਾਂ ਨੇ ਲਗਭਗ 150 ਮਰੀਜਾਂ ਦਾ ਮੁਫਤ ਚੈਕਅਪ ਕਰਕੇ ਮੁਫਤ ਦਵਾਈਆਂ ਦਿਤੀਆਂ। ਇਸ ਮੌਕੇ ਲੋੜਵੰਦ ਮਰੀਜਾਂ ਦੇ ਮੁਫਤ ਮੈਡੀਕਲ ਟੈਸਟ ਵੀ ਕੀਤੇ ਗਏ। ਇਸ ਕੈਂਪ ਦਾ ਉਦਘਾਟਨ ਏ.ਡੀ.ਸੀ.ਪੀ ਹਰਵਿੰਦਰ ਸਿੰਘ ਸੰਧੂ ਅਤੇ ਜਗਜੀਤ ਸਿੰਘ ਵਾਲੀਆ ਅਸਿਸਟੈਂਟ ਕਮਾਡੈਂਟ 5 ਆਈ.ਆਰ.ਬੀ ਬਟਾਲਿਅਨ ਅੰਮ੍ਰਿਤਸਰ ਨੇ ਕੀਤਾ।ਮੈਡੀਕਲ ਕੈਂਪ ਦੌਰਾਨ ਜਾਣਕਾਰੀ ਦਿੰਦਿਆ ਡਾ. ਮੱਕੜ ਨੇ ਦੱਸਿਆ ਕਿ ਇੰਨਾਂ ਮੈਡੀਕਲ ਕੈਪ ਲਗਾਉਣ ਦਾ ਮੁੱਖ ਮਕਸਦ ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਹੈ ਤਾਂਕਿ ਲੋਕ ਮਾਹਿਰ ਡਾਕਟਰ ਦੀ ਸਲਾਹ ਲੈ ਸਕਣ।ਉਨਾਂ ਕਿਹਾ ਕਿ ਕੋਈ ਵੀ ਨਸ਼ਾ ਮਾਹਿਰ ਡਾਕਟਰ ਦੀ ਸਲਾਹ ਨਾਲ 10 ਦਿਨਾਂ ਦੇ ਵਿਚ ਛੱਡਿਆ ਜਾ ਸਕਦਾ ਹੈ।ਇਸ ਮੌਕੇ ਹਰਵਿੰਦਰ ਸਿੰਘ ਸੰਧੂ ਅਤੇ ਜਗਜੀਤ ਸਿੰਘ ਵਾਲੀਆ ਨੇ ਡਾ. ਮੱਕੜ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਨੂੰ ਪੂਰਨ ਤੌਰ ਸਹਿਯੋਗ ਦੇਣਾ ਚਾਹੀਦਾ ਹੈ ਤਾਂਕਿ ਸਮਾਜ ਵਿਚੋਂ ਨਸ਼ਿਆਂ ਦਾ ਪੂੁਰੀ ਤਰਾਂ ਖਾਤਮਾ ਕੀਤਾ ਜਾ ਸਕੇ।ਇਸ ਮੌਕੇ ਜੈ ਗੋਪਾਲ ਲਾਲੀ, ਮੁਕੇਸ਼ ਸ਼ਰਮਾ, ਜਨਰਲ ਸਕੱਤਰ ਕਿਸ਼ਨ ਲਾਲ, ਜਸਪ੍ਰੀਤ ਸਿੰਘ ਜਿਲਾ ਪ੍ਰਧਾਨ, ਹਰਮਿੰਦਰ ਸਿੰਘ, ਜਗਜੀਵਤ ਸਿੰਘ ਰੋਮੀ, ਰਜਤ ਅਨੰਦ , ਹਰਪ੍ਰੀਤ ਸਿੰਘ ਗੋਗਨਾ ਪ੍ਰਧਾਨ ਯੂਥ ਵਿੰਗ, ਭੁਪਿੰਦਰ ਸਿੰਘ ਭਿੰਦਾ, ਹਰਨੇਕ ਸਿੰਘ ਰਟੌਲ, ਜਸਪ੍ਰੀਤ ਸਿੰਘ ਸ਼ੇਰੂ, ਐਡਵੋਕੇਟ ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਿਥੀਪਾਲ ਸਿੰਘ ਜੁਗਨੂੰ, ਅਨੁਰਾਗ ਮੋਹਨ, ਕਸ਼ਿਸ਼ ਕੁੰਦਰਾ, ਡਾ. ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਵਿੰਦਰਪਾਲ ਸਿੰਘ, ਮਨਦੀਪ ਕੌਰ, ਅੰਮ੍ਰਿਤਪਾਲ ਸਿੰਘ ਰਾਜਾ, ਅਸ਼ੋਕ ਸ਼ਰਮਾ, ਗੁਰਸੇਵਕ ਸਿੰਘ ਖੈਰਾ, ਹਰਪਾਲ ਸਿੰਘ ਪੰਨੂੰ, ਸਤਨਾਮ ਸਿੰਘ ਸੁੱਖ, ਨਵਦੀਪ ਸਿੰਘ, ਗਗਨਦੀਪ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply