ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਬਾਰ ਐਸੋਸੀੲੈਸ਼ਨ ਦੇ ਪ੍ਰਧਾਨ ਗੁਰਇਕਬਾਲ ਸਿੰਘ ਚਹਿਲ ਦੀ ਅਗਵਾਈ ਵਿਚ ਸਮੂਹ ਅਹੁੱਦੇਦਾਰਾਂ ਨੇ ਐਸ.ਐਸ.ਪੀ ਸਵਪਨ ਸ਼ਰਮਾ ਦੇ ਸਹਿਯੋਗ ਨਾਲ ਸਮੂਹ ਵਕੀਲਾਂ ਦੇ ਵਹੀਕਲਾਂ ਲਈ ਐਡਵੋਕੇਟ ਸਟੀਕਰ ਜਾਰੀ ਕੀਤੇ।ਬਾਰ ਪ੍ਰਧਾਨ ਚਹਿਲ ਨੇ ਕਿਹਾ ਕਿ ਐਡਵੋਕੇਟ ਵਾਲੇ ਸਟਿਕਰਾਂ ਦੀ ਦੁਰਵਰਤੋ ਨੂੰ ਨਵੇਂ ਸਟੀਕਰਾਂ ਨਾਲ ਠੱਲ ਪਵੇਗੀ।ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਆਮ ਵਿਅਕਤੀ ਆਪਣੇ ਆਪ ਸਟਿਕਰ ਲਾ ਕੇ ਬਾਰ ਦਾ ਮੈਂਬਰ ਜਾਹਿਰ ਕਰਦਾ ਹੇ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਉਨ੍ਹਾਂ ਨਾਲ ਵਰਿੰਦਰ ਸ਼ਰਮਾ ਮੀਤ ਪ੍ਰਧਾਨ, ਅਮਿਤ ਕੁਮਾਰ ਸੈਕਟਰੀ, ਮਨਜੀਤ ਸਿੰਘ ਖਜ਼ਾਨਚੀ, ਅਮਨਦੀਪ ਸਿੰਘ ਗੋਰਾਇਆ ਜੁਆਇੰਟ ਸੈਕਟਰੀ, ਗੁਰਚਰਨਜੀਤ ਸਿੰਘ, ਗਗਨਦੀਪ ਸਿੰਘ ਜੌੜਾ ਆਦਿ ਨੇ ਐਸ.ਐਸ.ਪੀ ਬਠਿੰਡਾ ਦਾ ਧੰਨਵਾਦ ਕੀਤਾ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media