Monday, July 8, 2024

ਕੁੱਝ ਘੰਟਿਆਂ ਦੀ ਬਾਰਿਸ਼ ਨੇ ਨਗਰ ਨਿਗਮ ਦੇ ਵਿਕਾਸ ਕਾਰਜਾਂ ਦੀ ਕੱਢੀ ਫੂਕ

ਟਿੱਬਿਆਂ ਦਾ ਸ਼ਹਿਰ ਛੋਟੇ ਛੋਟੇ ਟਾਪੂਆ ਵਿੱਚ ਕੀਤਾ ਤਬਦੀਲ

PPN0407201605ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਛਲੇ ਕਈ ਦਿਨਾਂ ਤੋ ਪੈਰ ਹੀ ਅੱਤਾ ਦੀ ਗਰਮੀ ਰਾਹਤ ਦਿੰਦੀਆ ਭਾਰੀ ਮਾਤਰਾ ‘ਚ ਹੋਈ ਬਾਰਿਸ਼ ਨੇ ਸ਼ਹਿਰ ਵਿਚ ਹਰ ਪਾਸੇ ਪਾਣੀ ਹੀ ਪਾਣੀ ਕਰ ਦਿੱਤਾ। ਭਾਰੀ ਮੀਹ ਨੇ ਜਿੱਥੇ ਲੋਕਾਂ ਨੂੰ ਕਈ ਦਿਨਾਂ ਤੋ ਪੈ ਰਹੀ ਗਰਮੀ ਤੋ ਰਾਹਤ ਦਵਾਈ ਉਥੇ ਹੀ ਇਹ ਮੀਹ ਆਪਣੇ ਨਾਲ ਭਾਰੀ ਮੁਸ਼ਕਿਲਾ ਵੀ ਲੈਕੇ ਆਇਆ।4 ਘੰਟੇ ਲਗਾਤਾਰ ਹੋਈ ਬਾਰਿਸ਼ ਨੇ ਟਿੱਬਿਆ ਵੱਸੇ ਸ਼ਹਿਰ ਬਠਿੰਡਾ ਨੂੰ ਛੋਟੇ ਛੋਟੇ ਟਾਪੂਆ ‘ਚ ਤਬਦੀਲ ਕਰ ਦਿੱਤਾ। ਬਾਰਸ਼ ਦਾ ਪਾਣੀ  ਇਸ ਹੱਦ ਤੱਕ ਸ਼ਹਿਰ ਵਿਚ ਭਰ ਗਿਆ ਕਿ ਇੱਕ ਦੂਜੇ ਨੂੰ ਜੋੜਨ ਵਾਲੀਆ ਸੜਕਾ ਦਾ ਨਿਸ਼ਾਨ ਕਿੱਤੇ ਕਿੱਤੇ ਦਿਖਾਈ ਦਿੰਦਾ ਸੀ। ਮੌਜੂਦਾ ਅਕਾਲੀ ਭਾਜਪਾ ਸਰਕਾਰ ਵੱਲੋ ਭਾਵੇ ਸ਼ਹਿਰ ਦੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤਾ ਜਾ ਰਹੇ ਹਨ ਪਰ ਸਾਇਦ ਇਹ ਵਿਕਾਸ ਫਾਈਲਾ ਤੱਕ ਸੀਮਤ ਹੋ ਕੇ ਰਹਿ ਗਿਆ।ਪੰਜਾਬ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋ ਬਠਿੰਡਾ ਸ਼ਹਿਰ ਨੂੰ ਕੈਲੋਫੋਰਨੀਆ ਬਣਾਉਣ ਦੇ ਦਾਅਵਿਆ ਦੀ ਝੜੀ ਲਾ ਦਿੱਤੀ ਸੀ । ਪਰ ਅੱਜ ਦੇ ਮੀਹ ਨੇ ਇਨਾ ਦਾਅਵਿਆ ਦੀ ਫੂਕ ਕੱਢ ਕੇ ਰੱਖ ਦਿੱਤੀ। ਮੀਹ ਦੇ ਪਾਣੀ ਸਹੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਤੇ ਗਲੀਆ ਵਿਚ ਇਹ ਪਾਣੀ ਜਮਾ ਹੋ ਗਿਆ ਜਿਸ ਕਾਰਨ ਸਥਾਨਕ ਸ਼ਹਿਰ ਦੀ ਤੇਜ ਰਫਤਾਰ ਜਿੰਦਗੀ ਘਰਾ ਵਿਚ ਥੰਮ ਕੇ ਰਹਿ ਗਈ। ਸਥਾਨਕ ਸ਼ਹਿਰ ਦੇ ਪਾਵਰ ਹਾਊਸ ਰੋਡ, ਮਿੰਨੀ ਸਕਤਰੇਤ, ਰਿਹਾਇਸ਼ ਡਿਪਟੀ ਕਮਿਸ਼ਨਰ, ਰਿਹਾਇਸ ਐਸ.ਐਸ ਪੀ, ਸਿਰਕੀ ਬਜਾਰ, ਅਮਰੀਕ ਸਿੰਘ ਰੋਡ, ਗਣੇਸ਼ਾ ਬਸਤੀ, ਅਜੀਤ ਰੋਡ, ਭੱਟੀ ਰੋਡ, ਪਰਸ ਰਾਮ ਨਗਰ, ਜੋਗੀ ਨਗਰ ਰੋਡ ਆਦਿ ਜਗਾ ਤੇ ਬਾਰਸ਼ ਦਾ ਇੱਕਠਾ ਹੋਇਆ ਪਾਣੀ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ।ਬਾਰਿਸ਼ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਬਾਰਸ਼ ਦਾ ਇਹ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿਚ ਵੱੜ ਰਿਹਾ ਹੈ ਜਿਸ ਕਾਰਨ ਲੋਕਾਂ ਦਾ ਕੀਮਤੀ ਸਮਾਨ ਖਰਾਬ ਹੋ ਰਿਹਾ।  ਉਥੇ ਇੱਕਤਰ ਹੋਏ ਬਾਰਸ਼ ਦੇ ਪਾਣੀ ਕਾਰਨ ਕਈ ਤਰਾਂ ਦੀਆ ਬਿਮਾਰੀਆ ਫੈਲਣ ਦਾ ਡਰ ਬਣਿਆ ਹੋਇਆ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply