Monday, July 8, 2024

ਪੰਜਾਬ ਕਾਂਗਰਸ ਵੱਲੋਂ ਸਤੰਬਰ ਤੱਕ ਮੈਨੀਫੈਸਟੋ ਤਿਆਰ ਕਰਕੇ ਅਕਤੂਬਰ ‘ਚ ਜਾਰੀ

PPN0407201607ਬਠਿੰਡਾ, 4 ਜੁਲਾਈ (ਅਵਤਾਰ ਸਿੰਘ ਕੈਂਥ)-ਚੋਣ ਮਨੋਰਥ ਪੱਤਰ ਦੀ ਚੇਅਰਪਰਸਨ ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਇਸ ਵਾਰ ਚੋਣਾਂ ਤੋਂ ਕਾਫੀ ਪਹਿਲਾਂ ਟਿਕਟਾਂ ਦਾ ਐਲਾਨ ਹੋ ਜਾਏਗਾ ਪੰਜਾਬ ਕਾਂਗਰਸ ਵੱਲੋਂ ਚੋਣ ਮਨੋਰਥ ਪੱਤਰ ਦੀ ਤਿਆਰੀ ਲਈ ਵਪਾਰੀਆਂ,ਸਨਅਤਕਾਰਾਂ ਤੇ ਹੋਰ ਵੱਖ ਵੱਖ ਵਰਗਾਂ ਦੇ ਵਿਚਾਰ ਜਾਨਣ ਲਈ ਬਠਿੰਡਾ ਪੁੱਜੇ ਬੀਬੀ ਭੱਠਲ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ ਉਨ੍ਹਾਂ ਆਖਿਆ ਕਿ ਪੰਜਾਬ ਦੇ ਸਾਰੇ ਹੀ ਜਿਲ੍ਹਿਆਂ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸਤੰਬਰ ਤੱਕ ਮੈਨੀਫੈਸਟੋ ਤਿਆਰ ਕਰਕੇ ਅਕਤੂਬਰ ‘ਚ ਜਾਰੀ ਕਰ ਦਿੱਤਾ ਜਾਏਗਾ ਉਨ੍ਹਾਂ ਕਿਹਾ ਕਿ ਉਨ੍ਹਾਂ ਆਖਿਆ ਕਿ ਕਾਂਗਰਸ ਵੱਲੋਂ ਜੋ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾਏਗਾ, ਉਹ ਹਰ ਵਰਗ ਨਾਲ ਇਕਰਾਰਨਾਮਾ ਹੋਵੇਗਾ ਉਨ੍ਹਾਂ ਆਖਿਆ ਕਿ ਇਸ ਚੋਣ ਮਨੋਰਥ ਪੱਤਰ ਵਿੱਚ ਹਰ ਵਰਗ ਦਾ ਧਿਆਨ ਰੱਖਿਆ ਜਾਵੇਗਾ ਤੇ ਇਸ ਵਿੱਚ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਕਾਂਗਰਸ ਇਹ ਵੀ ਦੱਸੇਗੀ ਕਿ ਕਿਸ ਕੰਮ ਲਈ ਪੈਸਾ ਕਿੱਥੋਂ ਆਏਗਾ ਉਨ੍ਹਾਂ ਕਿਹਾ ਕਿ ਸ਼ਹਿਰੀ ਵਪਾਰੀ, ਕਾਰਖਾਨੇਦਾਰ, ਦੁਕਾਨਦਾਰ ਬਾਦਲ ਸਰਕਾਰ ਦੇ ਟੈਕਸਾਂ ਦੇ ਬੋਝ ਹੇਠ ਦਬੇ ਪਏ ਹਨ ਤੇ ਵੱਖ ਵੱਖ ਤਰਾਂ ਦੇ ਬਹਾਨੇ ਬਣਾ ਕੇ ਪ੍ਰੇਸ਼ਾਨ ਕੀਤੇ ਜਾ ਰਹੇ ਵਪਾਰੀਆਂ ਨੂੰ ਕਾਂਗਰਸ ਦੀ ਸਰਕਾਰ ਆਉਣ ਤੇ ਰਾਹਤ ਦਿਵਾਈ ਜਾਏਗੀ ਪੰਜਾਬ ‘ਚ ਫੈਲੇ ਨਸ਼ਿਆਂ ਸਬੰਧੀ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਨਸ਼ੇ ਦੇ ਸੁਦਾਗਰਾਂ ਨੂੰ ਪੁੱਠੇ ਟੰਗੇਗੀ ਬੀਬੀ ਭੱਠਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਤੇ ਦੋਵੇਂ ਹੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਆਪ  ਦਿੱਲੀ ‘ਚ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਪੰਜਾਬ ਦੇ ਲੋਕ ਵੀ ਇਸ ਨੂੰ ਮੂੰਹ ਨਹੀਂ ਲਾਉਣਗੇ ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲ ਪੰਜਾਬ ਨੇ ਬੜੀ ਪੀੜ ਸਹੀ ਹੈ ਇਸ ਲਈ ਹੁਣ ਪੰਜਾਬੀਆਂ ਨੂੰ ਸੋਚ ਸਮਝ ਕੇ ਫੈਸਲਾ ਲੈਣਾ ਹੋਵੇਗਾ ਮਲੇਰਕੋਟਲਾ ਕਾਂਡ ‘ਚ ਆਪ ਵਿਧਾਇਕ ਦੀ ਸ਼ਮੂਲੀਅਤ ਆਉਣ ਸਬੰਧੀ ਉਨ੍ਹਾਂ ਕਿਹਾ ਕਿ ਸਚਾਈ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ ਅਤੇ ਇੰਡਸਟਰੀ ਤਬਾਹ ਹੋਕੇ ਦੂਸਰੇ ਰਾਜਾਂ ਵੱਲ ਚਲੀ ਗਈ ਹੈ  ਅਕਾਲੀਆਂ ਨੇ 10 ਸਾਲਾਂ ਦੇ ਰਾਜ ਦੌਰਾਨ ਪੰਜਾਬ ਦੀ ਲੁੱਟ ਅਤੇ ਵਿਨਾਸ਼ ਕੀਤਾ ਹੈ ਉਨ੍ਹਾਂ ਕਿਹਾ ਕਿ ਹਰ ਖਿੱਤੇ ਦੀਆਂ ਕਿਸਾਨੀ ਸਮੱਸਿਆਵਾਂ ਵੱਖ-ਵੱਖ ਹਨ ਪਰ ਬਹੁਤ ਹੀ ਗੰਭੀਰ ਹਨ ਪਿਛਲੇ 10 ਸਾਲਾਂ ਤੋਂ ਕਿਸਾਨੀ ਕਿੱਤੇ ਵਿੱਚ ਨਿਘਾਰ ਆਇਆ ਹੈ   ਉਨ੍ਹਾਂ ਕਿਹਾ ਕਿ ਸਾਰੀਆਂ ਸਮੱਸਿਆਵਾਂ ਦੇ ਪਹਿਲੂਆਂ ‘ਤੇ ਘੋਖ ਕੀਤੀ ਜਾ ਰਹੀ ਹੈ ਕਿ ਕਿਸਾਨੀ ਦਾ ਕਿਵੇਂ ਬਚਾਅ ਕਰਨਾ ਹੈ ਉਨ੍ਹਾਂ ਨੇ ਪੰਜਾਬ ਦੇ ਸਿਆਸੀ, ਆਰਥਿਕ ਤੇ ਸਮਾਜਿਕ ਹਾਲਾਤ ਉੱਤੇ ਚਰਚਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬਦਤਰ ਹੋ ਚੁੱਕੇ ਇਸ ਤੋਂ ਪਹਿਲਾਂ ਉਨ੍ਹਾਂ ਪਾਰਟੀ ਵਰਕਰਾਂ ਨੂੰ 2017 ਦੀ ਚੋਣ ਨੂੰ ਇੱਕ ਜੰਗ ਸਮਝਕੇ ਲੜਨ ਦਾ ਸੱਦਾ ਦਿੱਤਾ  ਚੋਣਮੈਨੀਫੈਸਟੋ ਕਮੇਟੀ ਦੇ ਕਨਵੀਨਰ ਕਾਂਗਰਸ ਦੇ ਮੀਤ ਪ੍ਰਧਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਨੌਕਰੀ ਘੁਟਾਲੇ ਦੇ ਦੋਸ਼ੀਆਂ ਨੂੰ ਸਰਕਾਰ ਨੇ ਗ੍ਰਿਫਤਾਰ ਕਰਨਾ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਜਿਸ ਕਿਸੇ ਨੇ ਵੀ ਕਾਨੂੰਨ ਤੋੜਿਆ ਹੈ ਉਸ ਨੂੰ ਅੰਦਰ ਕੀਤਾ ਜਾਏਗਾ ਇਸ ਮੌਕੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਦਿਹਾਤੀ ਕਾਂਗਰਸ ਦੇ ਪ੍ਰਧਾਨ ਨਰਿੰਦਰ ਭਲੇਰੀਆ, ਸ਼ਹਿਰੀ ਪ੍ਰਧਾਨ ਮੋਹਣ ਲਾਲ ਝੁੰਬਾ, ਸਾਬਕਾ ਵਿਧਾਇਕ ਗੁਰਪ੍ਰੀਤ ਕਾਂਗੜ,ਵਿਧਾਇਕ ਅਜੈਬ ਸਿੰਘ ਭੱਟੀ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply