Friday, September 25, 2026

ਨਾਟਕ ਇਹ ਗੱਲਾਂ ਕਦੇਂ ਫੇਰ ਕਰਾਂਗੇ ਦੀ ਭਾਵਪੂਰਨ ਪੇਸ਼ਕਾਰੀ

PPN0407201618ਅੰਮ੍ਰਿਤਸਰ, 4 ਜੁਲਾਈ (ਦੀਪ ਦਵਿੰਦਰ ਸਿੰਘ) – ਪ੍ਰਸਿਧ ਨਾਟ ਸੰਸਥਾ ਮੰਚੁਰੰਗਮੰਚ ਅੰਮ੍ਰਿਤਸਰ ਵਲੌਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ, ਸ੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਪੰਜ ਸੋਲੋ ਨਾਟਕਾਂ ਦੀ ਬਾਕਮਾਲ ਪੇਸ਼ਕਾਰੀ ਕੀਤੀ ਗਈ,ਪਹਿਲੀ ਕਹਾਣੀ ਪਸੰਦ ਵਿੱਚ ਇੱਕ ਨੌਜਵਾਨ ਲੜਕੀ ਤਿਆਰ ਹੋ ਕੇ ਖੜੀ ਹੈ।ਜਿਸਨੂੰ ਮੁੰਡੇ ਵਾਲਿਆਂ ਨੇ ਵੇਖਣ ਆਉਣਾ ਹੈ।ਇਸ ਸਮੇਂ ਦੌਰਾਨ ਲੜਕੀ ਦੇ ਦਿੱਲ ਤੇ ਕੀ ਬੀਤਦੀ ਹੈ।ਤੇ ਆਖੀਰ ਉਹ ਫੈਸਲਾ ਕਰਦੀ ਹੈ ਕਿ ਅ’ਜ ਮੁੰਡੇ ਵਾਲੇ ਮੈਨੂੰ ਪਸੰਦ ਨਹੀਂ ਕਰਨਗੇ।ਮੈਂ ਉਹਨਾਂ ਨੂੰ ਪਸੰਦ ਕਰਾਂਗੀਂ।ਦੂਸਰੀ ਕਹਾਣੀ ਖੁਸ਼ਬੋ ਇਕ ਬਾਪ ਦੀ ਕਹਾਣੀ ਹੈ,ਜੋ ਹੁਣ ਜੇਲ ਵਿਵਿੱਚ ਹੈ,ਤੇ ਉਸਨੇ ਅਣਖ ਖਾਤਿਰ ਆਪਣੀ ਧੀ ਦਾ ਕਤਲ ਕੀਤਾ ਹੈ।ਉਹ ਧੀ ਜੋ ਘਰ ਚ’ ਫੁੱਲਾਂ ਦੇ ਬੂਟੇ ਲਾਉਦੀਂ ਸੀ,ਤੇ ਉਹਨਾਂ ਫੁੱਲਾਂ ਦੀ ਖੁਸ਼ਬੋ ਜੇਲ ਤੱਕ ਵੀ ਉਸਦਾ ਪਿੱਛਾ ਨਹੀਂ ਛੱਡਦੀ।ਤੀਸਰੀ ਕਹਾਣੀ ਸੱਭ ਤੋਂ ਚੰਗੀ ਜਨਾਨੀ ਵਿੱਚ ਅਜਿਹੀ ਔਰਤ ਹੈ ,ਜੋ ਸਹੁਰਿਆ ਘਰੋਂ ਕੱਢੇ ਜਾਣ ਤੇ ਪੇਕੇ ਬੈਠੀ ਹੈ,ਤੇ ਹੁਣ ਉਹ ਸਾਰੇ ਪਿੰਡ ਦੀ ਭੂਆ ਬਣ ਚੁੱਕੀ ਹੈ।ਪਰ ਉਸ ਦੇ ਅੰਦਰ ਦੇ ਔਰਤ ਦੇ ਸੰਤਾਪ ਨੂੰ ਕੋਈ ਵੀ ਸਮਝਣ ਨੂੰ ਤਿਆਰ ਨਹੀਂ।ਚੌਥੀ ਕਹਾਣੀ ਸਕੈਲਪਲ(ਡਾਕਟਰੀ ਛੁਰੀ) ਸਰਕਾਰੀ ਹਸਪਤਾਲਾਂ ਚੋਂ ਕੰਮ ਕਰਦੇ ਦਰਜਾ ਚਾਰ ਮੁਲਾਜਮ ਦੀ ਕਹਾਣੀ ਹੈ।ਜਿਸਦੀ ਜ਼ਮੀਰ ਜਾਗ ਪੈਂਦੀ ਹੈ ਤੇ ਉਹ ਸਰਕਾਰੀ ਤੰਤਰ ਨੂੰ ਵੀ ਵੰਗਾਰ ਦਿੰਦਾ ਹੈ।ਪੰਜਵੀ ਕਹਾਣੀ ਇਹ ਗੱਲਾਂ ਕਦੀ ਫੇਰ ਕਰਾਂਗੇ ਜਿਸ ਦੀ ਕੁੱਖ ਵਿੱਚ ਉਹਦੀਆਂ ਪੰਜ ਧੀਆਂ ਨੂੰ ਮਾਰ ਦਿਤਾ ਗਿਆ ਹੈ।ਹੁਣ ਸੁਪਨਿਆ ਵਿੱਚ ਉਹ ਧੀਆਂ ਉਸਦਾ ਪਿੱਛਾ ਨਹੀਂ ਛੱਡਦੀਆਂ,ਜਦੋਂ ਉਸਦੇ ਘਰ ਪੁੱਤਰ ਪੈਦਾ ਹੁੰਦਾ ਹੈ, ਤਾਂ ਉਸ ਤੋਂ ਬਾਦ ਉਹ ਆਪਣੇ ਪਤੀ ਨਾਲ ਸੰਬੰਧ ਤੋੜ ਲੈਂਦੀ ਹੈ।ਇਹਨਾਂ ਸੋਲੋ ਨਾਟਕਾਂ ਨੂੰ ਮਨਦੀਪ ਘਈ,ਜਤਿੰਦਰ ਸੋਨੂੰ ,ਜਤਿੰਦਰ ਕੌਰ, ਗੁਰਤੇਜ ਮਾਨ ਤੇ ਦੀਪ ਮਨਦੀਪ ਵਰਗੇ ਸੀਨੀਅਰ ਕਲਾਕਾਰਾਂ ਨੇ ਬਹੁਤ ਹੀ ਮਿਹਨਤੀ ਤੇ ਪੁਖਤਾ ਅਦਾਕਾਰੀ ਰਾਹੀ ਪੇਸ਼ ਕੀਤਾ।ਦਰਸ਼ਕਾਂ ਦੀ ਭਰਵੀ ਹਾਜ਼ਰੀ ਨੇ ਪੇਸ਼ਕਾਰੀ ਦੀ ਖੂਬ ਤਾਰੀਫ ਕੀਤੀ। ਆਠਰਵੇਂ ਪੰਜਾਬੀ ਰੰਗਮੰਚ ਉਤਸਵ ਦੇ ਡਾਇਰੈਕਟਰ ਸ੍ਰੀ ਕੇਵਲ ਧਾਲੀਵਾਲ ਨੇ ਦੱਸਿਆ ਕਿ ਪੰਜ ਜੁਲਾਈ ਨੂੰ ਬਰਤੋਲਤ ਬ੍ਰੈਖ਼ਤ ਦੀ ਕਲਮ ਤੋਂ ਮਿੱਟੀ ਨਾ ਹੋਵੇ ਮਤਰੇਈਦੀ ਪੇਸ਼ਕਾਰੀ ਸ਼ਾਮ ੬:੩੦ ਵਜੇ ਵਿਰਸਾ ਵਿਹਾਰ ਵਿਖੇ ਕੇਵਲ ਧਾਲੀਵਾਲ ਦੀ ਨਿਰਦਸ਼ਕਾਂ ਹੇਠ ਹੋਵੇਗੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply