ਅੱਜ ਦੀਆਂ ਸੁਰਖੀਆਂ…..
ਮਿਤੀ : 6 ਜੁਲਾਈ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=67454
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
ਪੰਜਾਬ ਵਿੱਚ ਈਦ-ਉਲ-ਫਿਤਰ ਦੀ ਛੁੱਟੀ 6 ਦੀ ਬਜਾਏ ਹੁਣ 7 ਜੁਲਾਈ ਨੂੰ।
ਪੀ.ਐਮ.ਮੋਦੀ ਵਲੋਂ ਮੰਤਰੀ ਮੰਡਲ ‘ਚ ਬਦਲਾਅ – 10 ਸੂਬਿਆਂ ਤੋਂ ਬਣਾਏੇ 19 ਮੰਤਰੀ, 5 ਮੰਤਰੀਆਂ ਤੋਂ ਲਏ ਅਸਤੀਫੇ ।
ਸਿੱਖਾਂ ਨੂੰ ਨੁਮਾਇੰਦਗੀ- ਦਾਰਜੀਲਿੰਗ ਤੋਂ ਭਾਜਪਾ ਸਿੱਖ ਆਗੂ ਐਸ.ਐਸ.ਆਹਲੂਵਾਲੀਆ ਨੂੰ ਬਣਾਇਆ ਖੇਤੀਬਾੜੀ ਰਾਜ ਮੰਤਰੀ।
ਸਮ੍ਰਿਤੀ ਇਰਾਨੀ ਕੋਲੋ ਐਚ.ਆਰ.ਡੀ (ਸਿੱਖਿਆ) ਮਹਿਕਮਾ ਲਿਆ- ਬਣਾਇਆ ਟੈਕਸਟਾਇਲ ਮੰਤਰੀ।
ਪ੍ਰਕਾਸ਼ ਜਾਵੇਡਕਰ ਨੂੰ ਬਣਾਇਆ ਨਵੇਂ ਕੇਂਦਰੀ ਸਿੱਖਿਆ ਕੈਬਨਿਟ ਮੰਤਰੀ, ਰਵੀ ਸ਼ੰਕਰ ਪ੍ਰਸ਼ਾਦ ਹੋਣਗੇ ਨਵੇਂ ਕਾਨੂੰਨ ਮੰਤਰੀ।
ਵੈਨਕਈਆ ਨਾਇਡੂ ਨੂੰ ਸੌਪਿਆ ਸੂਚਨਾ ਤੇ ਪ੍ਰਸਾਰਨ ਮੰਤਰਾਲਾ।
ਜੰਮੂ ਕਸ਼ਮੀਰ ਦੇ ਪੁੰਛ ‘ਚ ਭਾਰਤੀ ਫੋਜ ਵਲੋਂ ਇਫਤਾਰ ਪਾਰਟੀ – ਮੁਸਲਮਾਨ ਭਾਈਚਾਰੇ ਨੂੰ ਦਿੱਤੀ ਰਮਜਾਨ ਦੀ ਵਧਾਈ।
ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਨ ‘ਤੇ ਆਪ ਆਗੂ ਸਤੀਸ਼ ਕੁਮਾਰ ਖਿਲਾਫ ਪੰਜਾਬ ‘ਚ ਰੋਸ ਪ੍ਰਦਰਸ਼ਨ, ਭਾਜਪਾ ਨੇ ਜਿਲਾ ਹੈਡਕਵਾਟਰਾਂ ‘ਤੇ ਸੌਂਪੇ ਮੰਗ ਪੱਤਰ।
ਸੀ.ਆਈ.ਏ ਸਟਾਫ ਸਾਹਮਣੇ ਪੇਸ਼ ਹੋਏ ਆਪ ਵਿਧਾਇਕ ਨਰੇਸ਼ ਯਾਦਵ – ਦੱਸਿਆ ਪੱਖ, ਸਹਿਯੋਗ ਦਾ ਦਿੱਤਾ ਭਰੋਸਾ।
100 ਚੋਂ 35 ਸਵਾਲਾਂ ਦੇ ਦਿੱਤੇ ਜਵਾਬ – ਵਿਜੇ ਕੁਮਾਰ ਨੂੰ ਸਾਹਮਣੇ ਬਿਠਾ ਕੇ ਕੀਤੀ ਪੁਛਗਿਛ – ਵਿਜੇ ਕੁਮਾਰ ਦਾ ਹੋਵੇਗਾ ਲਾਈ-ਡਿਟੈਕਟਰ ਟੈਸਟ -ਸੀ.ਆਈ.ਏ ਸਟਾਫ ।
ਆਪ ਵਿਧਾਇਕ ਨਰੇਸ਼ ਯਾਦਵ ਨੇ ਜਾਂਚ ਦੌਰਾਨ ਸਵਾਲਾਂ ਦੇ ਇਮਾਨਦਾਰੀ ਨਾਲ ਦਿੱਤੇ ਜਵਾਬ – ਜਦ ਵੀ ਪੁਲਿਸ ਬੁਲਾਏਗੀ, ਜਾਂਚ ‘ਚ ਹੋਵੇਗਾ ਸ਼ਾਮਿਲ – ਸੰਜੇ ਸਿੰਘ।
ਮਲੇਰਕੋਟਲਾ ਮਾਮਲੇ ‘ਤੇ ਕੁੱਝ ਵੀ ਕਹਿਣ ਤੋਂ ਮੁੱਖ ਮੰਤਰੀ ਬਾਦਲ ਨੇ ਕੀਤਾ ਇਨਕਾਰ ।
ਆਪ ਮੈਨੀਫੈਸਟੋ ‘ਤੇ ਲੱਗੀ ਸ੍ਰੀ ਹਰਮਿੰਦਰ ਸਾਹਿਬ ਦੀ ਤਸਵੀਰ ਉਪਰ ਝਾੜੂ ਛਾਪਣ ‘ਤੇ ‘ਆਪ’ ਨੇ ਮੰਗੀ ਮੁਆਫੀ – ਹਟੇਗੀ ਫੋਟੋ।
ਬਸਪਾ ਆਗੂ ਬਲਦੇਵ ਸਿੰਘ ਖਹਿਰਾ ਅਕਾਲੀ ਦਲ ਹੋਏ ਸ਼ਾਮਲ– ਸੁਖਬੀਰ ਬਾਦਲ ਨੇ ਕੀਤਾ ਸੁਆਗਤ।
ਪ੍ਰਦੇਸ਼ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਵਲੋਂ ਚੰਡੀਗੜ੍ਹ ‘ਚ ਪੰਜਾਬ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ – ਕੈਪਟਨ ਅਮਰਿੰਦਰ ਤੇ ਅੰਬੀਕਾ ਸੋਨੀ ਵੀ ਰਹੇ ਮੋਜ਼ੂਦ।
ਸਮੂਹ ਕਾਂਗਰਸੀ ਆਗੂਆਂ ਦਾ ਮਕਸਦ, ਇੱਕਜੁਟ ਹੋ ਕੇ 2017 ਦੀਆਂ ਚੋਣਾਂ ‘ਚ ਪਾਰਟੀ ਨੂੰ ਜਿਤਾਉਣਾ – ਆਸ਼ਾ ਕੁਮਾਰੀ।
ਪੰਜਾਬ ਦੋਰੇ ਦੇ ਆਖਰੀ ਦਿਨ ਕੇਜਰੀਵਾਲ ਨੇ ਸਨਅਤਕਾਰਾਂ ਦੀਆਂ ਸੁਣੀਆਂ ਮੁਸ਼ਕਲਾਂ – ਪਾਰਦਰਸ਼ੀ ਸਿਸਟਮ ਬਨਾਉਣ ਦਾ ਦਿੱਤਾ ਭਰੋਸਾ।
ਰਣਇੰਦਰ ਸਿੰਘ ਨੂੰ ਈ.ਡੀ ਵਲੋਂ 14 ਜੁਲਾਈ ਨੂੰ ਪੇਸ਼ ਹੋਣ ਦਾ ਸੰਮਨ ਭੇਜਣ ‘ਤੇ ਕੈਪਟਨ ਅਮਰਿੰਦਰ ਨੇ ਜਤਾਇਆ ਵਿਰੋਧ।
ਮਾਮਲਾ ਬੱਚਿਆਂ ਨੂੰ ਜਿਆਦਾ ਗ੍ਰੇਸ ਮਾਰਕਸ ਦੇਣ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ 3 ਅਧਿਕਾਰੀਆਂ ਨੂੰ ਕੀਤਾ ਮੁਅੱਤਲ।
ਚੰਡੀਗੜ੍ਹ ਵਿੱਚ ਵੀ.ਆਈ.ਪੀ ਧਰਨਾ – ਏ.ਸੀ ਕਮਰਿਆਂ ‘ਚ ਬੈਠ ਕੇ ਵਕੀਲਾਂ ਨੇ ਦਰਜ਼ ਕਰਾਇਆ ਵਿਰੋਧ।
ਅੰਮ੍ਰਿਤਸਰ ‘ਚ ਗੋਲੀ ਲੱਗਣ ਨਾਲ ਇਕ ਦੀ ਮੌਤ – 12 ਬੋਰ ਦੀ ਰਾਈਫਲ ਸਾਫ ਕਰਦਿਆਂ ਵਾਪਰੀ ਮੰਦਭਾਗੀ ਘਟਨਾ।
ਚੰਡੀਗੜ੍ਹ ਦੇ ਜਿਮ ‘ਚ ਚੱਲੀ ਗੋਲੀ – ਜਿਮ ਟਰੇਨਰ ਗੰਭੀਰ, ਪੀ.ਜੀ.ਆਈ ਦਾਖਲ।
ਬਠਿੰਡਾ ‘ਚ ਬੱਚੇ ਵੇਚਣ ਵਾਲਾ ਗਿਰੋਹ ਕਾਬੂ – ਦੋਸ਼ੀਆਂ ‘ਚ 2 ਔਰਤਾਂ ਸ਼ਾਮਿਲ।
ਆਪ ਦੇ ਪੰਜਾਬ ਇੰਚਾਰਜ ਨੇ ਕਿਹਾ- ਮਲੇਰਕੋਟਲਾ ਮਾਮਲੇ ਦੀ ਨਿਰਪੱਖ ਜਾਂਚ ਹੋਵੇ, ਬਰਗਾੜੀ ਵਾਂਗ ਨਹੀਂ।
ਆਪ ਵਾਲੇ ਪਹਿਲਾਂ ਕਰਦੇ ਹਨ ਗਲਤੀਆਂ ਤੇ ਫਿਰ ਸਿਆਸੀ ਸਾਜਿਸ਼ ਦਾ ਪਾਉਂਦੇ ਹਨ ਰੋਲਾ- ਸੁਖਬੀਰ ਬਾਦਲ।
ਦਿੱਲੀ ਦੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹਨ ‘ਤੇ ਉਹਨਾਂ ਨੂੰ ਫੜ੍ਹ ਕੇ ਅੰਦਰ ਕਰੋ – ਕੈਪਟਨ।
ਫਰੀਦਕੋਟ ਦੀ ਅਦਾਲਤ ‘ਚ ਪੇਸ਼ ਹੋਏ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਚੱਲਦੀ ਜਮਾਨਤ ‘ਤੇ ਰਿਹਾਅ, ਸ਼ਿਕਾਇਤ ਕਰਤਾ ਨਰੇਸ਼ ਸਹਿਗਲ ਨੇ ਪਾਸਪੋਰਟ ਜ਼ਬਤ ਕਰਨ ਦੀ ਕੀਤੀ ਮੰਗ- ਹੁਣ ਸੁਣਵਾਈ 19 ਅਗਸਤ ਨੂੰ।
ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ