
ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਸਥਾਨਕ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਕਾਫੀ ਸਮੇਂ ਤੋ ਜੁੜੇ ਸੁਸਾਇਟੀ ਦੇ ਮੈਬਰ ਤਰਲੋਚਨ ਸਿੰਘ ਅਤੇ ਉਨਾਂ ਦੀ ਧਰਮ ਪਤਨੀ ਪਰਮਜੀਤ ਕੋਰ ਵਾਸੀ ਗੁਰੂ ਨਾਨਕ ਪੁਰਾ ਮੁਹੱਲਾ ਵੱਲੋ ਆਪਣੇ 25ਵੀਂ ਵਿਆਹ ਦੀ ਵਰੇਗੰਢ ‘ਤੇ ਬਲੱਡ ਬੈਕ ਵਿੱਚ ਆਪਣਾ ਖੂਨਦਾਨ ਕਰਕੇ ਮਨਾਇਆ ਗਿਆ। ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਵੱਲੋ ਆਪਣੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਕੱਲ ਇਨਸਾਨ ਆਪਣੇ ਵਿਆਹ, ਜਨਮ ਦਿਨ ਆਦਿ ਮਨਾਉਣ ਮੌਕੇ ਹੋਟਲਾਂ ਵਿੱਚ ਮਨਾਉਦੇ ਕਰਕੇ ਪੈਸਿਆਂ ਦੀ ਬਰਬਾਦੀ ਕਰਦੇ ਹਨ ਲੇਕਿਨ ਤਰਲੋਚਨ ਸਿੰਘ ਨੇ ਆਪਣੀ ਸੋਚ ਸਮਾਜ ਪ੍ਰਤੀ ਫ਼ਰਜ ਸਮਝਦੇ ਹੋਏ ਆਪਣੀ ਪਤਨੀ ਪਰਮਜੀਤ ਕੌਰ ਸਮੇਤ ਆਪਣੇ ਵਿਆਹ ਦੀ ਵਰੇਂਗੰਢ ‘ਤੇ ਖੂਨਦਾਨ ਕਰਕੇ ਸਮਾਜ ਨੂੰ ਸੇਧ ਦਿੰਦੇ ਹੋਏ ਇੱਕ ਸੰਦੇਸ਼ ਦਿੱਤਾ ਹੈ। ਇਨਾਂ ਦਾ ਇਹ ਕੀਮਤੀ ਖੂਨਦਾਨ 6 ਕੀਮਤੀ ਜਾਨਾਂ ਦੀ ਜਿੰਦਗੀ ਬਚਾ ਸਕਦਾ ਹੈ। ਸਾਨੂੰ ਵੀ ਇਨਾਂ ਤੋਂ ਆਪਣਾ-ਆਪਣਾ ਖੂਨਦਾਨ ਕਰਨਾ ਚਾਹੀਦਾ ਹੈ। ਸੁਸਾਇਟੀ ਵੱਲੋ ਉੇਨਾਂ ਨੂੰ ਸਨਮਾਨਿਤ ਕਰਨ ਮੌਕੇ ‘ਤੇ ਗੁਰਦੁਆਰਾ ਕਿਲਾ ਮੁਬਾਰਕ ਦੇ ਕਥਾਵਾਚਕ ਭਾਈ ਬੂਟਾ ਸਿੰਘ, ਭਾਈ ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੈਂਬਰ ਮੌਜੂਦ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ਵਿੱਚ ਜਿਲ੍ਹੇ `ਚੋਂ ਹਾਸਲ ਕੀਤੀਆਂ ਸ਼ਾਨਦਾਰ ਪੁਜ਼ੀਸ਼ਨਾਂ
ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਅਕਾਦਮਿਕ ਉਤਮਤਾ ਦੀ ਆਪਣੀ …
Punjab Post Daily Online Newspaper & Print Media