Monday, July 8, 2024

ਸਵੈ-ਇੱਛਕ ਖ਼ੂਨਦਾਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਰਾਜ ਪੱਧਰੀ ਮੀਟਿੰਗ ਆਯੋਜਿਤ

PPN190506
ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਥਰਮਲ ਕਲੌਨੀ ਦੇ ਕਮਿਊਨਿਟੀ ਹਾਲ ਵਿੱਚ ਬਲੱਡ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੀ ਰਹਿਨੁਮਾਈ ਹੇਠ ਆਯੋਜਿਤ ਕੀਤੀ ਗਈ ਸਵੈਇੱਛਕ ਖ਼ੂਨਦਾਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਅਤੇ ਇਸ ਮੁਹਿੰਮ ਨੂੰ ਲੋਕਾਂ ਵਿੱਚ ਹਰਮਨ ਪਿਆਰੀ ਬਨਾਉਣ ਦੇ ਉਦੇਸ਼ ਨਾਲ ਖ਼ੂਨਦਾਨ ਦੇ ਖ਼ੇਤਰ ਵਿੱਚ ਕਾਰਜਸ਼ੀਲ ਪੰਜਾਬ ਦੀਆਂ ਉੱਘੀਆਂ ਸਵੈ-ਸੇਵੀ ਸੰਸਥਾਵਾਂ ਅਤੇ ਖ਼ੂਨਦਾਨੀ ਪ੍ਰੇਰਕਾਂ ਦੀ ਇੱਕ ਰਾਜ ਪੱਧਰੀ ਮੀਟਿੰਗ ਯੂਨਾਈਟਿਡ ਕੀਤੀ ਗਈ। ਇਸ ਮੌਕੇ ਰਿਸੋਰਸ ਪਰਸਨਜ਼ ਵਜੋਂ ਗੌਰਮਿੰਟ ਰਾਜਿੰਦਰਾ ਹਸਪਤਾਲ ਪਟਿਆਲਾ, ਡਾ. ਕੁਸਮ ਠਾਕੁਰ, ਪੀਆਰਓ ਸੁਖਵਿੰਦਰ, ਬਠਿੰਡਾ ਬਲੱਡ ਬੈਂਕ ਇੰਚਾਰਜ ਡਾ. ਇੰਦਰਦੀਪ ਸਿੰਘ ਸਰਾਂ ਅਤੇ ਨੈਕੋ ਤੋਂ ਬਲੱਡ ਡੋਨੇਸ਼ਨ ਪ੍ਰੋਗਰਾਮ ਦੇ ਸਲਾਹਕਾਰ ਸੁਰਿੰਦਰ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਰਾਜ ਪੱਧਰੀ ਇਕੱਤਰਤਾ ਵਿੱਚ ਸੰਸਥਾ ਦੇ ਚੇਅਰਮੈਨ ਅਨਿਲ ਸਰਾਫ਼ ਅਤੇ ਸੰਸਥਾ ਬਾਨੀ ਵਿਜੇ ਭੱਟ ਨੇ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਨੂੰ ਕਿਹਾ। ਸ਼ੁਰੂਆਤ ਵਿੱਚ ਸੇਵਾ ਦੇ ਪੁੰਜ ਭਾਈ ਘੱਨਈਆ ਜੀ ਅਤੇ ਏਬੀਓ ਬਲੱਡ ਗਰੁੱਪ ਪ੍ਰਣਾਲੀ ਦੇ ਖੋਜੀ ਕਾਰਲ ਲੈਂਡਸਟੀਨਰ ਨੂੰ ਆਏ ਹੋਏ ਨੁਮਾਇੰਦਿਆਂ ਵੱਲੋਂ ਸ਼ਰਧਾ ਸੁਮਨ ਭੇਂਟ ਕੀਤੇ ਗਏ। ਸਮੂਹ ਆਏ ਮਹਿਮਾਨਾ ਅਤੇ ਆਗੂਆਂ ਨੇ ਬਲੱਡ ਬੈਂਕਿੰਗ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਉੱਥੇ ਉਨਾਂ ਕਿਹਾ ਕਿ ਸਵੈ-ਇੱਛਕ ਖ਼ੂਨਦਾਨ ਮੁਹਿੰਮ ਨੂੰ ਸਕੂਲਾਂ ਕਾਲਜਾਂ ਜਿਹੇ ਵੱਡੇ ਅਦਾਰਿਆਂ ਤੱਕ ਵੀ ਪਹੁੰਚਾਉਣ ਦੀ ਲੋੜ ਹੈ ਤਾਂ ਜੋ ਇਹ ਲਹਿਰ ਹੋਰ ਵਧਾਈ ਜਾ ਸਕੇ। ਇਸ ਮੌਕੇ ਬੀਟੀਓ ਡਾ.ਇੰਦਰਦੀਪ ਸਿੰਘ ਸਰਾਂ ਨੇ ਦੱਸਿਆ ਕਿ ਬਠਿੰਡਾ ਬਲੱਡ ਬੈਂਕ ਇਸ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਬੋਨਸ ਸਲਿੱਪਾਂ ਦਿੰਦਾ ਹੈ ਤਾਂ ਜੋ ਉਹਨਾਂ ਦੇ ਡੋਨਰਜ਼ ਨੂੰ ਖ਼ੂਨ ਹਾਸਿਲ ਕਰਨ ਵਿੱਚ ਦਿੱਕਤ ਨਾ ਆਵੇ। ਉਹਨਾਂ ਦੱਸਿਆ ਕਿ ਜ਼ਿਲੇ ਦੀਆਂ ਐਨਜੀਓਜ਼ ਦੀ ਬਦੌਲਤ ਜ਼ਿਲੇ ਵਿੱਚ ਸਵੈਇੱਛਕ ਖ਼ੂਨਦਾਨ ਦੀ ਪਤੀਸ਼ਤਤਾ ੭੦-੮੦ ਫੀਸਦੀ ਤੱਕ ਪਹੁੰਚ ਚੁੱਕੀ ਹੈ। ਡਾ.ਕੁਸਮ ਠਾਕੁਰ ਨੇ ਐੱਨਜੀਓਜ਼ ਅਤੇ ਪ੍ਰੇਰਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਜਰੂਰੀ ਹੈ ਕਿ ਬਲੱਡ ਬੈਂਕਾਂ ਵੱਲੋਂ ਭਰਵਾਏ ਜਾਂਦੇ ਪ੍ਰਸ਼ਨਾਵਲੀ ਫਾਰਮਾਂ ਵਿੱਚ ਡੋਨਰ ਦੀ ਸਹੀ ਜਾਣਕਾਰੀ ਭਰਵਾਈ ਜਾਵੇ ਜਿਸ ਨਾਲ ਸੁਰੱਖਿਅਤ ਖੂਨ ਮਿਲ ਸਕੇ। ਉਨਾਂ ਕਿਹਾ ਕਿ ਬਲੱਡ ਬੈਂਕ ਇੱਕ ਫੈਕਟਰੀ ਦੀ ਤਰਾਂ ਹੈ ਅਤੇ ਇਸ ਦਾ ਰਾਅ ਮੈਟੀਰੀਅਲ ਤੁਸੀਂ ਸਮੂਹ ਸਵੈਇੱਛਕ ਖ਼ੂਨਦਾਨੀ ਹੋ ਜਿਸ ਸਦਕਾ ਲੋੜਵੰਦਾਂ ਨੂੰ ਸਮੇਂ ਸਿਰ ਖ਼ੂਨ ਮਿਲਦਾ ਹੈ। ਉਨਾਂ ਕਿਹਾ ਕਿ ਰਲਮਿਲ ਕੇ ਅਜਿਹਾ ਕਰੀਏ ਕਿ ਖ਼ੂਨ ਮਰੀਜ਼ ਦੀ ਉਡੀਕ ਕਰੇ ਨਾ ਕਿ ਮਰੀਜ਼ ਖੂਨ ਦੀ ਉਡੀਕ ਕਰੇ। ਉਹਨਾਂ ਕਿਹਾ ਕਿ ਡੋਨਰ ਮੋਟੀਵੇਸ਼ਨ, ਰਿਕਰੂਟਮੈਂਟ ਅਤੇ ਰਿਟੈਂਸ਼ਨ ਵੱਲ ਧਿਆਨ ਦੇ ਸਵੈਇੱਛਕ ਖ਼ੂਨਦਾਨ ਮੁਹਿੰਮ ਨੂੰ ਹੋਰ ਵਧਾਇਆ ਜਾ ਸਕਦਾ ਹੈ। ਸਟੇਟ ਅਵਾਰਡੀ ਅਨਿਲ ਸਰਾਫ਼ ਨੇ ਕਿਹਾ ਕਿ ਸਰਕਾਰ ਖ਼ੂਨਦਾਨੀਆਂ ਨੂੰ ਵਿਸ਼ੇਸ਼ ਰੁਤਬਾ ਪ੍ਰਦਾਨ ਕਰਨ ਦੇ ਨਾਲ ਨਾਲ ਵਧਾਈ ਗਈ ਬਲੱਡ ਟੈਸਟਿੰਗ ਫੀਸ ਨੂੰ ਮਾਫ਼ ਕਰੇ ਤਾਂ ਜੋ ਇਹ ਲਹਿਰ ਇੱਕ ਲੋਕ ਲਹਿਰ ਬਣ ਸਕੇ। ਜ਼ਿਲੇ ਦੇ ਉੱਘੇ ਖ਼ੂਨਦਾਨੀ ਹਰਦੀਪ ਸਿੰਘ ਨੇ ਕਿਹਾ ਕਿ ਹਰੇਕ ਖ਼ੂਨਦਾਨੀ ਖੂਨਦਾਨ ਵਿੱਚ ਸ਼ਤਕ ਮਾਰਨ ਦਾ ਟੀਚਾ ਮਿੱਥੇ। ਮੀਟਿੰਗ ਦੇ ਅੰਤ ਵਿੱਚ ਇਕੱਤਰਤਾ ਵਿੱਚੋਂ ਆਏ ਸੁਝਾਵਾਂ ਅਤੇ ਲਏ ਗਏ ਫੈਸਲਿਆਂ ਬਾਰੇ ਨਰੇਸ਼ ਪਠਾਣੀਆਂ ਵੱਲੋਂ ਸੰਖੇਪ ਵਿੱਚ ਦੱਸਿਆ ਗਿਆ। ਗੁਰਸੇਵਕ ਬੀੜਵਾਲਾ ਅਤੇ ਗਾਇਕ ਹਰੀ ਦਰਸ਼ਨ ਨੇ ਖ਼ੂਨਦਾਨ ‘ਤੇ ਆਧਾਰਿਤ ਮੋਟੀਵੇਸ਼ਨਲ ਗੀਤਾਂ ਨਾਲ ਆਏ ਹੋਏ ਮਹਿਮਾਨਾਂ ਦਾ ਮਨੋਰੰਜਨ ਕੀਤਾ। ਸੰਸਥਾਵਾਂ ਦੇ ਨੁਮਾਇੰਦਿਆਂ ਨੇ ਬਲੱਡ ਬੈਂਕ ਸਿਸਟਮ ਵਿੱਚ ਵਿਆਪਤ ਖਾਮੀਆਂ ਨੂੰ ਦੂਰ ਕਰਨ, ਬਲੱਡ ਟੈਸਟਿੰਗ ਫੀਸ ਦੇ ਵਧੇ ਰੇਟਾਂ ਨੂੰ ਖ਼ਤਮ ਕਰਨ ਅਤੇ ਖੂਨਦਾਨੀਆਂ ਦੇ ਹਿੱਤਾਂ ਲਈ ਰੱਖੇ ਆਪਣੇ ਸੁਝਾਵਾਂ ਨੂੰ ਇੱਕ ਮੈਮੋਰੰਡਮ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਦਾ ਸਰਬਸੰਮਤੀ ਨਾਲ ਫੈਸਲਾ ਲਿਆ। ਸਮਾਗਮ ਦੇ ਪ੍ਰੰਬਧਾਂ ਲਈ ਸੰਸਥਾ ਦੇ ਮੈਂਬਰ ਅਵਿਨਾਸ਼ ਸਿੰਘ ਸੋਢੀ, ਅਨਿਲ ਸਰਾਫ਼, ਆਰਪੀ ਜ਼ਿੰਦਲ, ਰੇਸ਼ਮ ਸਿੰਘ ਨੰਬਰਦਾਰ, ਦਿਲਬਾਗ ਸਿੰਘ ਅਤੇ ਜਗਜੀਤ ਗਿੱਲਪੱਤੀ ਨੇ ਭਰਪੂਰ ਸਹਾਇਤਾ ਦਿੱਤੀ। ਪ੍ਰੋਗਰਾਮ ਨੂੰ ਸਫਲਤਾ ਪੂਰਬਕ ਨੇਪਰੇ ਚੜਾਉਣ ਵਿੱਚ ਯੂਨਾਈਟਿਡ ਦੇ ਮੈਂਬਰਾਂ ਵਿੱਚੋਂ ਹਰਬੰਸ ਰੋਮਾਣਾ, ਦਿਨੇਸ਼ ਨੀਟਾ, ਰਜਿੰਦਰ ਸੇਠੀ, ਬੀਰਬਲ ਬਾਂਸਲ, ਰਵੀ ਅਰੋੜਾ, ਵਿਜੇ ਕਾਲਾ, ਬਖ਼ਸ਼ੀਸ਼ ਸਿੰਘ, ਪ੍ਰੇਮ ਮਿੱਤਲ, ਸੋਨੂੰ ਜੋੜਾ, ਮਨਜਗਮੀਤ, ਕ੍ਰਿਸ਼ਨ ਕੋਟਸ਼ਮੀਰ, ਗੋਰਾ ਅਤੇ ਬਲਦੇਵ ਸਿਧਾਣਾ ਨੇ ਕਾਫ਼ੀ ਮਿਹਨਤ ਕੀਤੀ। ਅੰਤ ਵਿੱਚ ਬਲੱਡ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਵੋਟ ਆਫ਼ ਥੈਂਕਸ ਨਾਲ ਮੀਟਿੰਗ ਦੀ ਸਮਾਪਤੀ ਕੀਤੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply