Thursday, July 16, 2026

ਨਵ-ਨਿਯੁੱਕਤ ਭਾਜਪਾ ਜਿਲਾ ਉਪ ਪ੍ਰਧਾਨ ਜਰਨਲ ਢੋਟ ਨੂੰ ਮੰਤਰੀ ਜੋਸ਼ੀ ਨੇ ਦਿੱਤੀ ਵਧਾਈ

PPN0907201612

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) – ਜਿਲਾ ਭਾਜਪਾ ਦੀ ਨਵੀਂ ਗਠਿਤ ਹੋਈ ਟੀਮ ਵਿੱਚ ਜਿਲਾ ਉਪ-ਪ੍ਰਧਾਨ ਦੇ ਤੌਰ ਉੱਤੇ ਨਿਯੁਕਤ ਹੋਣ ‘ਤੇ ਭਾਜਪਾ ਕੌਂਸਲਰ ਸਰਦਾਰ ਜਰਨੈਲ ਸਿੰਘ ਢੋਟ ਨੂੰ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਧਾਈਂ ਦਿੰਦੇ ਹੋਏ ਲੱਡੂ ਖੁਆ ਕੇ ਉਨਾਂ ਦਾ ਮੁੰਹ ਮਿੱਠਾ ਕਰਵਾਇਆ।ਇਸ ਸਮੇਂ ਸ਼੍ਰੀ ਜੋਸ਼ੀ ਨੇ ਕਿਹਾ ਦੀ ਬਹੁਤ ਹੀ ਜੁਝਾਰੂ ਅਤੇ ਸਿਆਣਾ ਨੌਜਵਾਨ ਆਗੂ ਜਰਨੈਲ ਸਿੰਘ ਢੋਟ ਪਿਛਲੇ ਲੰਮੇ ਸਮੇਂ ਤੋਂ ਦਿਨ ਰਾਤ ਜਨਤਾ ਦੀ ਸੇਵਾ ਕਰ ਕੇ ਪਾਰਟੀ ਦੀ ਮਜਬੂਤੀ ਲਈ ਕਾਰਜ ਕਰ ਰਿਹਾ ਹੈ। ਜਿਸ ਨੂੰ ਦੇਖਦਿਆਂ ਹੋਇਆਂ ਉਨ੍ਹਾ ਂਨੂੰ ਪਾਰਟੀ ਨੇ ਜਿਲਾ ਉਪ ਪ੍ਰਧਾਨ ਦੇ ਤੌਰ ‘ਤੇ ਵੱਡੀ ਜ਼ਿੰਮੇਦਾਰੀ ਸੌਂਪੀ ਹੈ।ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸਰਦਾਰ ਢੋਟ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲਗਨ ਅਤੇ ਮਿਹਨਤ ਨਾਲ ਲੋਕਾਂ ਦੀ ਸੇਵਾ ਕਰਨਗੇ।ਇਸ ਮੌਕੇ ਬਲਰਾਮ ਰਾਜ ਬੱਗਾ, ਅਮਨ ਐਰੀ, ਪ੍ਰਧਾਨ ਰਮੇਸ਼ ਸ਼ਰਮਾ, ਜਸਮੀਤ ਸਿੰਘ ਰੋਕੀ, ਰਾਕੇਸ਼ ਸ਼ਰਮਾ ਮਿੰਟੂ, ਰਾਮ ਪ੍ਰਕਾਸ਼ ਚੋਪੜਾ, ਗੌਰਵ, ਐਡਵੋਕੇਟ ਗੁਰਸੇਵਕ ਬਰਾੜ, ਵਿਵੇਕ ਡੋਗਰਾ, ਸੋਨੂ ਜੱਟ ਆਦਿ ਮੌਜੂਦ ਸਨ ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply