Monday, July 8, 2024

ਘਰਾਂ ਵਿੱਚ ਬਿਰਾਜਮਾਨ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਪ੍ਰਤੀ ਜਾਗਰੂਕ ਹੋਣ ਸੰਗਤਾਂ- ਹਰਜਾਪ ਸਿੰਘ

Harjap Singh 1ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) – ਗੁਰੂ ਘਰ ਨਾਲ ਪ੍ਰੇਮ ਰੱਖਣ ਵਾਲੇ ਜਿੰਨਾਂ ਸ਼ਰਧਾਲੂ ਪਰਿਵਾਰਾਂ ਦੇ ਘਰਾਂ ਵਿੱਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਿਰਾਜਮਾਨ ਹਨ ਅਤੇ ਉਹ ਪੂਰਨ ਗੁਰਮਰਿਆਦਾ ਅਨੁਸਾਰ ਸੇਵਾ ਸੰਭਾਲ ਪ੍ਰਤੀ ਜਾਗਰੂਕ ਹੋਣ ਅਤੇ ਰੋਜਾਨਾਂ ਦੀ ਮਰਿਆਦਾ ਜਰੂਰ ਨਿਭਾਉਣ ਅਤੇ ਜੋ ਪਰਿਵਾਰ ਰੋਜਾਨਾਂ ਦੀ ਮਰਿਆਦਾ ਤੇ ਸੇਵਾ ਸੰਭਾਲ ਕਰਨ ਤੋਂ ਅਸਮਰੱਥ ਹਨ ਜਾਂ ਉਨਾਂ ਪਾਸ ਜੋ ਸਰੂਪ ਹਨ ਉਹ ਬਿਰਧ ਹੋ ਚੁੱਕੇ ਹਨ ਤਾਂ ਉਨ੍ਹਾਂ ਨੂੰ ਇਹ ਪਾਵਨ ਸਰੂਪ ਬਿਨਾਂ ਕਿਸੇ ਝਿਜਕ ਦੇ ਨਜ਼ਦੀਕੀ ਗੁਰਦੁਆਰਾ ਸਾਹਿਬ ਜਾਂ ਸਥਾਨਕ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਬਿਰਾਜਮਾਨ ਕਰਵਾ ਦੇਣੇ ਚਾਹੀਦੇ ਹਨ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੌਮਣੀ ਕਮੇਟੀ ਮੈਂਬਰ ਸ੍ਰ. ਹਰਜਾਪ ਸਿੰਘ ਨੇ ਕਿਹਾ ਹੈ ਕਿ ਜਿੰਨਾਂ ਘਰਾਂ ਵਿਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਾਜਮਾਨ ਹਨ, ਉਨ੍ਹਾਂ ਪਰਿਵਾਰਾਂ ਵਲੋਂ ਸਵੇਰੇ ਪ੍ਰਕਾਸ਼ ਕਰਨਾਂ ਅਤੇ ਸ਼ਾਮ ਨੂੰ ਸੁਖਆਸਨ ਕਰਨਾ ਲਾਜ਼ਮੀ ਹੁੰਦਾ ਹੈ, ਪਰ ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਕੁੱਝ ਸ਼ਰਧਾਲੂ ਪਹਿਲਾਂ ਤਾਂ ਅਪਣੇ ਘਰਾਂ ਵਿੱਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਸਰੂਪ ਘਰਾਂ ਵਿੱਚ ਸ਼ੁਸ਼ੋਭਿਤ ਕਰਵਾ ਲੈਂਦੇ ਹਨ ਪਰ, ਸਮਾਂ ਪਾ ਕੇ ਕਈ ਵਾਰ ਮਰਿਆਦਾ ਅਨੁਸਾਰ ਸਾਂਭ ਸੰਭਾਲ ਕਰਨ ਵਿੱਚ ਅਸਮਰੱਥ ਹੋ ਜਾਂਦੇ ਅਤੇ ਕਈ ਵਾਰ ਸਰੂਪ ਬਿਰਧ ਅਵੱਸਥਾ ਵਿੱਚ ਹੋਣ ਦੇ ਬਾਵਜੂਦ ਧਿਆਨ ਨਹੀਂ ਦਿੰਦੇ ਅਤੇ ਇਸ ਤਰਾਂ ਉਨਾਂ ਪਾਸੋਂ ਪੂਰਨ ਮਰਿਆਦਾ ਦਾ ਪਾਲਣ ਨਹੀਂ ਕੀਤਾ ਜਾਂਦਾ।ਹਰਜਾਪ ਸਿੰਘ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ “ਜਾਗਤ ਜੋਤ ਸਰੂਪ ਸ਼੍ਰੀ ਗੁਰੁ ਗ੍ਰੰਥ ਸਾਹਿਬ” ਜੀ ਦੀ ਕਿਸੇ ਵੀ ਤਰੀਕੇ ਨਾਲ ਜਾਣੇ ਅਣਜਾਣੇ ‘ਚ ਕਿਸੇ ਵੀ ਤਰਾਂ ਬੇਅਦਬੀ ਦੇ ਪਾਤਰ ਨਾ ਬਨਣ ਅਤੇ ਪਾਵਨ ਸਰੂਪ ਗੁ: ਰਾਮਸਰ ਸਾਹਿਬ ਪਹੁੰਚਾਉਣ ਲਈ ਸਹਿਯੌਗ ਹਾਸਲ ਕਰਨ ਲਈ ਇਲਾਕੇ ਦੇ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ, ਨਜ਼ਦੀਕੀ ਗੁਰਦਵਾਰਾ ਸਾਹਿਬ ਜਾਂ ਸ਼ੋ੍ਰਮਣੀ ਕਮੇਟੀ ਦੇ ਦਫਤਰ ਜਾਂ ਉਨਾਂ ਨੂੰ ਇਤਲਾਹ ਦੇ ਸਕਦੇ ਹਨ ਤਾਂ ਜੋ ਪਾਵਨ ਸਰੂਪ ਮਰਿਆਦਾ ਸਹਿਤ ਗੁ: ਰਾਮਸਰ ਸਾਹਿਬ ਵਿਖੇ ਬਿਰਾਜਮਾਨ ਕਰਵਾਉਣ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply