Monday, July 8, 2024

ਵਰਦਾਨ ਅਯੁਰਵੈਦਿਕ ਦੇ ਮੋਟਾਪੇ, ਸ਼ੂਗਰ ਤੇ ਸਰੀਰਕ ਤੰਦਰੁਸਤੀ ਲਈ ਉਤਪਾਦ ਲਾਂਚ

PPN0907201613
ਅੰਮ੍ਰਿਤਸਰ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਅਜੋਕੀ ਦੌੜ ਭੱਜ ਦੀ ਜਿੰਦਗੀ ਵਿੱਚ ਮਨੁੱਖ ਨੂੰ ਸਿਹਤ ਪੱਖੋਂ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿੱਚ ਅਯੁਰਵੈਦ ਦਾ ਯੋਗਦਾਨ ਵੱਦਾ ਜਾ ਰਿਹਾ ਹੈ।ਅੱਜ ਸਥਾਨਕ ਹੋਟਲ ਵਿੱਚ ਵਰਦਾਨ ਅਯੁਰਵੈਦਿਕ ਸੰਸਥਾ ਵਲੋਂ ਵੱਧਦੇ ਮੋਟਾਪੇ ਨੂੰ ਰੋਕਣ, ਸ਼ੂਗਰ ਨੂੰ ਕੰਟਰੋਲ ‘ਚ ਰੱਖਣ ਅਤੇ ਸਰੀਰ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਤੰਦਰੁਸਤ ‘ਤੇ ਫਿਟ ਰੱਖਣ ਲਈ ਬਣਾਏ ਜਾਂਦੇ ਉਤਪਾਦ ਪੇਸ਼ ਕੀਤੇ।ਇਸ ਮੌਕੇ ਉਤਪਾਦਾਂ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਨਾਲ ਜੁੜੇ ਧਨਵੰਤਰੀ ਅਯੁਰਵੈਦਿਕ ਕਾਲਜ਼ ਚੰਡੀਗੜ੍ਹ ਦੇ ਡਾ. ਅਨਿਲ ਕੁਮਾਰ ਨੇ ਦੱਸਿਆ ਕਿ ਉਨਾਂ ਨੇ ਜੋ ਵੀ ਉਤਪਾਦ ਤਿਆਰ ਕੀਤੇ ਹਨ ਉਨਾਂ ਲਈ ਕਾਫੀ ਖੋਜ ਕੀਤੀ ਗਈ ਹੈ ਅਤੇ ਇੰਨਾਂ ਦੇ ਹੋਣ ਵਾਲੇ ਲਾਭ ਤੇ ਨੁਕਸਾਨਾਂ ਬਾਰੇ ਚੰਗੀ ਤਰਾਂ ਜਾਂਚ ਪੜਤਾਲ ਕਰਨ ਉਪਰੰਤ ਮਾਰਕੀਟ ਵਿੱਚ ਉਤਾਰੇ ਗਏ ਹਨ।ਉਨਾਂ ਦੱਸਿਆ ਕਿ ਮੋਟਾਪੇ ਦੇ ਕੇਸਰੀ ਸਲਿਮ ਕੈਪਸੂਲਾਂ ਦਾ ਇਸਤੇਮਾਲ ਕਰਨ ਨਾਲ ਕੋਈ ਕਮਜੋਰੀ ਨਹੀਂ ਹੁੰਦੀ ਅਤੇ ਹਾਰਮੋਨ ਇਸ ਤਰਾਂ ਡਿਵੈਲਪ ਹੁੰਦੇ ਹਨ ਕਿ ਮੋਟਾਪਾ ਵਧਾਉਣ ਵਾਲੀਆਂ ਵਸਤਾਂ ਖਾਣ ਤੋਂ ਮਨੁੱਖ ਦਾ ਮਨ ਆਪਣੇ ਆਪ ਚੁਕਿਆ ਜਾਂਦਾ ਹੈ।ਇਸ ਨਾਲ ਹਾਜ਼ਮਾ ਦਰੁੱਸਤ ਰਹਿੰਦਾ ਹੈ ਅਤੇ ਇਸ ਦਾ ਕੋਈ ਸਾਈਡ ਅਫੈਕਟ ਵੀ ਨਹੀਂ ਹੈ।
ਸ਼ੂਗਰ ਅੰਮਿਰਤ ਬਾਰੇ ਡਾ. ਅਨਿਲ ਨੇ ਕਿਹਾ ਕਿ ਸ਼ੂਗਰੀਨ ਅੰਮ੍ਰਿਤ ਸਿਰਪ ਸ਼ੂਗਰ ਦੇ ਮਰੀਜ਼ਾਂ ਲਈ ਅੰਮ੍ਰਿਤ ਹੈ ਅਤੇ ਇਸ ਦੇ ਤੁਪਕੇ ਇਸਤੇਮਾਲ ਕਰਨ ਨਾਲ ਚਾਹ ਦੁੱਧ, ਕਾਫੀ ਆਦਿ ਵਿੱਚ ਖੰਡ ਪਾਉਣ ਦੀ ਜਰੂਰਤ ਨਹੀਂ ਰਹਿੰਦੀ ਅਤੇ ਮਰੀਜ਼ ਦਾ ਸ਼ੂਗਰ ਲੈਵਲ ਵੀ ਮੇਨਟੇਨ ਰਹਿੰਦਾ ਹੈ।
ਗਰੀਨ ਟੀ ਬਾਰੇ ਡਾ,. ਅਨਿਲ ਕੁਮਾਰ ਨੇ ਕਿਹਾ ਕਿ ਇਸ ਦਾ ਚਲਣ ਵਧਦਾ ਜਾ ਰਿਹਾ ਹੈ ਅਤੇ ਮਾਰਕੀਟ ਵਿੱਚ ਵਿਕ ਰਹੀ ਗਰੀਨ ਟੀ ਦੇ ਮੁਕਾਬਲੇ ਉਨਾਂ ਦੀ ਸਿਲਿਮਿੰਗ ਟੀ ਜਿਆਦਾ ਬਿਹਤਰ ਹੈ, ਕਿਉੁਂਕਿ ਇਸ ਵਿੱਚ ਹੋਰ ਕਈ ਗੁਣਕਾਰੀ ਤੱਤ ਜਿਵੇਂ ਚਿਤਰਕਮੂਲ, ਜਟਾਮਾਨਸੀ, ਪੁਨਰਵਾ ਅਤੇ ਤ੍ਰਿਫਲਾ ਆਦਿ ਮਿਕਸ ਕੀਤੇ ਗਏ ਹਨ। ਇਸ ਦੇ ਸੇਵਨ ਨਾਲ ਦਿਨ ਭਰ ਦੀ ਥਕਾਨ ਦੂਰ ਹੁੰਦੀ ਹੈ, ਫੂਡ ਪਾਈਪ ਦੀ ਸਫਾਈ, ਸਰੀਰ ਦੇ ਕਿਸੇ ਵੀ ਹਿੱਸੇ ਦੀ ਸੋਜ਼ਿਸ਼ ਅਤੇ ਕਬਜ਼ ਆਦਿ ਵੀ ਸਿਲਿਮਿੰਗ ਟੀ ਦੂਰ ਕਰਦੀ ਹੈ।
ਇਸ ਸਮੇਂ ਸੰਸਥਾ ਦੀ ਪ੍ਰਮੋਸ਼ਨ ਕਰ ਰਹੀ ਟੀ.ਵੀ ਅਦਾਕਾਰਾ ਮਾਨਸੀ ਸ਼ਰਮਾ ਨੇ ਉਤਪਾਦ ਲਾਂਚ ਕਰਨ ਤੁਪਰਮਤ ਕਿਹਾ ਕਿ ਵਰਦਾਨ ਦੇ ਉਤਪਾਦ ਗੁਣਕਾਰੀ ਹਨ ਅਤੇ ਇੰਨਾਂ ਦੇ ਸੇਵਨ ਕਰਨ ਉਪਰੰਤ ਹੀ ਉਨਾਂ ਨੇ ਇਸ ਨੂੰ ਪ੍ਰਮੋਟ ਕਰਨ ਦਾ ਫੈਸਲਾ ਲ਼ਿਆ ਹੈ।ਸੰਸਥਾ ਦੇ ਐਮ.ਡੀ ਸੁਭਾਸ਼ ਗੋਇਲ ਅਤੇ ਅਯੁਰਵੈਦਿਕ ਅਚਾਰਿਆ ਨੇ ਵੀ ਉਤਪਾਦਾਂ ਦੀ ਗੁਣਵਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਉਨਾਂ ਕਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ ਤੇ ਦਿੱਲੀ ਵਿੱਚ ਕੀਤੇ ਗਏ ਸਰਵੇ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਮਾਲਵੇ ਨੂੰ ਛੱਡ ਕੇ ਪੰਜਾਬ ਤੇ ਦਿੱਲੀ ਵਿੱਚ ਖਾਣ ਪਾਣ ਦੀਆਂ ਆਦਤਾਂ ਕਾਰਣ ਮੋਟਾਪਾ ਜਿਆਦਾ ਹੈ।ਇਸ ਲਈ ਇਸ ਖੇਤਰ ਦੇ ਨਿਵਾਸੀਆਂ ਲਈ ਸ਼ੂਗਰੀਨ ਅੰਮ੍ਰਿਤ ਸਿਰਪ ਸਿਲਿਮਿੰਗ ਟੀ ਨਾਲ ਜਾਇਦਾ ਫਾਇਦੇਮੰਦ ਹੋ ਸਕਦਾ ਹੈ। ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply