Monday, July 8, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 11 ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=67750

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਜੰਮੂ ਕਸ਼ਮੀਰ ਵਿੱਚ ਹਿੰਸਕ ਪ੍ਰਦਰਸ਼ਨ ਜਾਰੀ – 21 ਮੌਤਾਂ 200 ਤੋਂ ਵੱਧ ਜਖਮੀ – 3 ਪੁਲਿਸ ਵਾਲੇ ਦੱਸੇ ਜਾਂਦੇ ਹਨ ਲਾਪਤਾ, ਸ੍ਰੀਨਗਰ ‘ਚ 2000 ਦੇ ਕਰੀਬ ਸੈਲਾਨੀ ਫਸੇ।

▶ ਕਸ਼ਮੀਰ ਘਾਟੀ ‘ਚ ਲੱਗਾ ਕਰਫਿਊ, ਇੰਟਰਨੈਟ ਸੇਵਾਵਾਂ ਬੰਦ – ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੀ.ਐਮ ਮਹਿਬੂਬਾ ਮੁਫਤੀ ਨਾਲ ਫੋਨ ‘ਤੇ ਕੀਤੀ ਗੱਲ, ਹਰ ਤਰਾਂ ਦੀ ਮਦਦ ਦਾ ਦਿੱਤਾ ਭਰੋਸਾ।

▶ ਪ੍ਰਧਾਨ ਮੰਤਰੀ ਮੋਦੀ ਦੇ ਤਨਜਾਨੀਆਂ ਦੌਰੇ ਦੌਰਾਨ ਰਾਸ਼ਟਰੀ ਜੌਨ ਪੌਂਬੀ ਜੋਸਫ ਮੁਗੂਫੂਲੀ ਨਾਲ ਮੁਲਾਕਾਤ – 5 ਸਮਝੋਤਿਆਂ ‘ਤੇ ਹੋਏ ਦਸਤਖਤ।

▶ ਦਿੱਲੀ ਸਰਕਾਰ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਰਜਿੰਦਰ ਕੁਮਾਰ ਸਮੇਤ 7 ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਨੇ ਇਕ ਦਿਨ ਦੀ ਜੁਡੀਸ਼ੀਅਲ ਹਿਰਾਸਤ ‘ਚ ਭੇਜਿਆ।

▶ ਰਜਿੰਦਰ ਕੁਮਾਰ ਕੋਲੋਂ ਈ.ਡੀ ਕਰੇਗੀ ਪੁੱਛਗਿੱਛ – ਮਨੀ ਲਾਂਡਰਿੰਗ ਦਾ ਪਤਾ ਲਗਾਉਣ ਲਈ ਸੀ.ਬੀ.ਆਈ ਕੋਲੋ ਮੰਗਿਆ ਰਿਕਾਰਡ।

▶ ਮਲੇਰਕੋਟਲਾ ਬੇਅਦਬੀ ਮਾਮਲੇ ਦੇ 3 ਦੋਸ਼ੀ ਵਿਜੇ ਕੁਮਾਰ, ਨੰਦ ਕਿਸ਼ੋਰ ਤੇ ਗੋਰਵ ਅਦਾਲਤ ‘ਚ ਪੇਸ਼ – 24 ਜੁਲਾਈ ਤੱਕ ਨਿਆਇਕ ਹਿਰਾਸਤ ‘ਚ ਸੰਗਰੂਰ ਜੇਲ੍ਹ ਭੇਜੇ।

▶ ਵਿਕਾਸ ਕਾਰਜਾਂ ‘ਚ ਲਾਪਰਵਾਹੀ ਦੇ ਦੋਸ਼ਾਂ ਹੇਠ ਹਰਿਆਣਾ ਦੀ ਕੈਬਨਿਟ ਮੰਤਰੀ ਕਵਿਤਾ ਜੈਨ ਨੇ 6 ਐਕਸੀਅਨ ਸਮੇਤ ਨਗਰ ਨਿਗਮ ਗੁਰੂਗ੍ਰਾਮ ਦੇ 8 ਅਧਿਕਾਰੀ ਕੀਤੇ ਮੁਅੱਤਲ।

▶ ਜਲੰਧਰ ਪੁਲਿਸ ਵਲੋਂ 3 ਵਿਅਕਤੀ ਗ੍ਰਿਫਤਾਰ – ਜਨਮ ਅਤੇ ਮੌਤ ਦੇ ਜਾਅਲੀ ਸਰਟੀਫਿਕੇਟ ਬਨਾਉਣ ਦਾ ਦੋਸ਼।

▶ ਔਰਤਾਂ ਦੀ ਸੁਰੱਖਿਆ ਲਈ ਹਰਿਆਣਾ ਸਰਕਾਰ ਵਲੋਂ ਬਲੂਟੁੱਥ ਨਾਲ ਚੱਲਣ ਵਾਲੇ ਡਿਵਾਇਸ ਦੀ ਵਰਤੋਂ ਕਰਨ ਦਾ ਹਾਈਟੈਕ ਫੈਸਲਾ।

▶ ਡਿਵਾਇਸ ਕੇਵਲ ਐਂਡਰਾਇਡ ਫੋਨ ਨਾਲ ਹੀ ਬਲੂਟੁੱਥ ਰਾਹੀਂ ਜੁੜੇਗਾ – ਮੁਸ਼ਕਿਲ ਦੇ ਸਮੇਂ ਲੱਗਾ ਬਟਨ ਦਬਾਉਣ ‘ਤੇ ਫੀਡ ਕੀਤੇ ਨੰਬਰਾਂ ‘ਤੇ ਭੇਜੇਗਾ ‘ਹੈਲਪ ਮੀ’ ਸੰਦੇਸ਼ ਅਤੇ 2-2 ਮਿੰਟ ਬਾਅਦ ਦੱਸੇਗਾ ਆਪਣੀ ਲੋਕੇਸ਼ਨ।

▶ ਕੈਲੀਫੋਰਨੀਆ ਦੇ ਵਿਦਿਆਰਥੀ ਅਦਿਤਿਆ ਵਲੋਂ ਬਣਾਏ ਗਏ ਸੁਰੱਖਿਆ ਡਿਵਾਇਸ ਦੀ ਕੀਮਤ ਰਹੇਗੀ 1000 ਰੁਪਏ।

▶ ਗੁਰਦਾਸਪੁਰ ਵਿੱਚ ਆਪ ਦੇ ਆਗੂ ‘ਤੇ ਵਰਕਰ ਸਵਰਾਜ ਪਾਰਟੀ ‘ਚ ਸ਼ਾਮਿਲ ਹੋਣ ਦੀ ਖਬਰ ।

▶ ਮਾਮਲਾ ਚੋਣ ਮੈਨੀਫੈਸਟੋ ਦਾ- ਆਪ ਆਗੂ ਐਚ.ਐਸ.ਫੂਲਕਾ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ – ਜੋੜੇ ਅਤੇ ਲੰਗਰ ਘਰ  ਕੀਤੀ ਸੇਵਾ – ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਖਿਮਾ ਯਾਚਨਾ ਦੀ ਅਰਦਾਸ।

▶ ਕੀਨੀਆ ਪਹੁੰਚੇ ਪੀ.ਐਮ.ਮੋਦੀ ਨੇ ਦੱਸੀਆਂ ਆਪਣੀਆਂ ਵੱਡੀਆਂ ਕਾਮਯਾਬੀਆਂ – ਕਿਹਾ 8 ਫੀਸਦੀ ਵਿਕਾਸ ਦਰ ਨੂੰ ਛੂਹੇਗਾ ਭਾਰਤ।

▶ ਮਲੋਟ ਵਿੱਚ ਸੀ.ਐਮ.ਬਾਦਲ ਵਲੋਂ ਸੰਗਤ ਦਰਸ਼ਨ – ਸਕੂਲੀ ਵਿਦਿਆਰਥੀਆਂ ਨੂੰ ਵਾਧੂ ਨੰਬਰ ਦਿੱਤੇ ਜਾਣ ਤੋਂ ਕੀਤਾ ਇਨਕਾਰ।

▶ 5 ਸਾਲਾਂ ‘ਚ 25 ਲੱਖ ਨੌਕਰੀਆਂ ਕਿਵੇਂ ਦੇਵੇਗੀ ਆਪ ਸਰਕਾਰ, ਕਰੇ ਸ਼ਪੱਸ਼ਟ – ਮਨਪ੍ਰੀਤ ਬਾਦਲ।

▶ ਪਾਰਟੀ ਆਗੂਆਂ ਨੇ ਸੋਚ ਵਿਚਾਰ ਕੇ ਕੀਤਾ ਐਲਾਨ – 25 ਲੱਖ ਨੌਕਰੀਆਂ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ ਆਪ ਸਰਕਾਰ – ਜਗਤਾਰ ਸਿੰਘ ਸੰਘੇੜਾ।

▶ ਹਰਿਆਣਾ ਦੇ ਸੀ.ਐਮ ਮਨੋਹਰ ਲਾਲ ਖੱਟੜ ਨੇ ਗੁਰੂਗ੍ਰਾਮ ਨੂੰ ਵਾਈਫਾਈ ਸਹੂਲਤ ਦਾ ਦਿੱਤਾ ਤੋਹਫਾ – ਕੇਵਲ ਅੱਧਾ ਘੰਟਾ ਮੁਫਤ ਹੋਵੇਗੀ ਸਹੂਲਤ, ਉਸ ਤੋਂ ਵੱਧ ਲੱਗੇਗਾ ਚਾਰਜ।

▶ ਹਰਿਆਣਾ ਦੇ ਯਮੁਨਾਨਗਰ ‘ਚ ਸ਼ਗਨ ਸਮਾਰੋਹ ਦੌਰਾਨ ਬਿਜਲੀ ਬੰਦ ਹੋਣ ਸਮੇਂ 10 ਲੱਖ ਦੀ ਚੋਰੀ ਦੀ ਹੋਣ ਦੀ ਖਬਰ- ਸੋਨੇ ਦੇ ਗਹਿਣੇ ਤੇ ਨਕਦੀ ਚੋਰੀ।

▶ ਫਾਜ਼ਿਲਕਾ ਦੇ ਜਲਾਲਾਬਾਦ ਸਥਿਤ ਪਨਸਪ ਦੇ ਗੋਦਾਮਾਂ ‘ਚ ਕਰੋੜਾਂ ਦਾ ਅਨਾਜ ਸੜਿਆ – ਸੁਖਬੀਰ ਬਾਦਲ ਨੇ ਦਿੱਤੇ ਜਾਂਚ ਦੇ ਆਦੇਸ਼।

▶ 4 ਰੂਟਾਂ ‘ਤੇ ਏਅਰ ਇੰਡੀਆ ਹਵਾਈ ਸੇਵਾ ਹੋਵੇਗੀ ਸੱਸਤੀ – ਰੇਲਵੇ ਦੀ ਰਾਜਧਾਨੀ ਗੱਡੀ ਦੇ ਬਰਾਬਰ ਲੱਗੇਗਾ ਕਿਰਾਇਆ।

▶ ਅਸਾਮ ਦੇ 5 ਜਿਲ੍ਹੇ ਮੀਂਹ ਦੀ ਮਾਰ ਹੇਠ – ਬ੍ਰਹਮਪੁੱਤਰ ਦਰਿਆ ਅਤੇ ਉਸ ਦੀਆਂ ਸਹਾਇਕ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਿਆ।

▶ ਮੱਧ ਪ੍ਰਦੇਸ਼ ਦੇ ਸਤਨਾ, ਛਤਰਪੁਰ, ਟੀਕਮਗੜ੍ਹ, ਪੰਨਾ ਅਤੇ ਦਮੋਹ ਜਿਲ੍ਹਿਆਂ ‘ਚ ਭਾਰੀ ਮੀਂਹ ਨਾਲ ਹੜ੍ਹ – ਆਮ ਜਨ-ਜੀਵਨ ਹੋਇਆ ਅਸਤ ਵਿਅਸਤ।

▶ ਜੰਮੂ ਕਸ਼ਮੀਰ ਦੀ ਸਥਿਤੀ ‘ਤੇ ਵਿਚਾਰ ਕਰਨ ਲਈ ਮਹਿਬੂਬਾ ਮੁਫਤੀ ਦੀ ਪ੍ਰਧਾਨਗੀ ‘ਚ ਹੋਈ ਕੈਬਨਿਟ ਮੀਟਿੰਗ – ਅਮਨ ਸ਼ਾਂਤੀ ਦੀ ਬਹਾਲੀ ਲਈ ਮੰਗਿਆ ਸਹਿਯੋਗ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply