Monday, July 8, 2024

ਇੱਕ ਦਿਨ ‘ਚ ਲੁੱਟ ਦੀਆਂ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼

PPN1007201601 PPN1007201602

ਬਠਿੰਡਾ, 10 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੁਲਿਸ ਪ੍ਰਸ਼ਾਸ਼ਨ ਵੱਲ ਅਜਿਹੇ ਅਪਰਾਧਿਕ ਲੁਟੇਰਾਂ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਨੇ ਇੱਕ ਦਿਨ ਵਿਚ ਤਿੰਨ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਸ ਗਿਰੋਹ ਬਾਰੇ ਜਾਣਕਾਰੀ ਦਿੰਦੀਆ ਐਸ ਪੀ ਉਪਰੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ 5 ਜੁਲਾਈ ਨੂੰ ਥਾਣਾ ਨਥਾਣਾਂ ਅਧੀਨ ਪੈਦੇ ਪਿੰਡ ਪੂਹਲਾ ਦੇ ਸਰਪੰਚ ਜਸਪਾਲ ਸਿੰਘ ਤੋ ਹਥਿਆਰ ਦੀ ਨੋਕ ਤੇ ਕੁੱਝ ਅਣਪਛਾਤੇ ਵਿਅਕਤੀ ਇਨੋਵਾ ਗੱਡੀ ਅਤੇ ਨਕਦੀ ਖੋਹ ਕੇ ਫਰਾਰ ਹੋ ਗਏ ਸਨ ਉਸੇ ਦਿਨ ਵੱਖ ਵੱਖ ਥਾਵਾਂ ਤੇ ਦੋ ਹੋਰ ਲੁੱਟ ਦੀਆ ਵਾਰਦਾਤਾਂ ਵਾਪਰੀਆ ਸਨ। ਇਨਾਂ ਲੁੱਟ ਦੀ ਵਾਰਦਾਤਾਂ ਸੰਬਧੀ ਨਥਾਣਾਂ ਪੁਲਿਸ ਵੱਲੋ ਤਿੰਨ ਵੱਖ ਵੱਖ ਮਾਮਲੇ ਦਰਜ ਕਰ ਜਾਂਚ ਸੁਰੂ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਇਨਾਂ ਲੁੱਟ ਦੀਆ ਵਾਰਦਾਤਾਂ ਨੂੰ ਪੂਹਲਾਂ ਦੇ ਹੀ ਅਪਰਾਧਿਕ ਪਿਛਕੋੜ ਵਾਲੇ ਨੋਜਵਾਨਾਂ ਵੱਲੋ ਅੰਜਾਮ ਦਿੱਤਾ ਗਿਆ ਹੈ। ਪੁਲਿਸ ਵੱਲੋ ਵੱਖ ਵੱਖ ਥਾਂਵੇ ਕੀਤੀ ਗਈ ਰੇਡ ਦੌਰਾਨ ਕੁਲਵਿੰਦਰ ਸਿੰਘ ਉਰਫ ਕਾਲਾ,ਸੁਖਦੀਪ ਸਿੰਘ ਸੀਪਾ ਵਾਸੀ ਪੂਹਲਾ ਅਤੇ ਪਰਮਦੀਪ ਸਿੰਘ ਵਾਸੀ ਪੂਹਲੀ ਨੂੰ ਗ੍ਰਿਫਤਾਰ ਕੀਤਾ ਗਿਆ।ਪੁਲਿਸ ਅਧਿਕਾਰੀਆ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਜੋ ਕਿ ਨਸ਼ੇ ਦਾ ਆਦੀ ਹੈ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆ ਵਿਚ 9 ਮਾਮਲੇ ਦਰਜ ਹਨ ਅਤੇ ਗ੍ਰਿਫਤਾਰ ਕੀਤੇ ਗਏ ਪਰਮਦੀਪ ਸਿੰਘ ਖਿਲਾਫ ਪਹਿਲਾ ਵੀ 5 ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।ਇਸ ਲੁਟੇਰਾਂ ਗਿਰੋਹ ਦੀ ਅਗਵਾਈ ਕੁਲਵਿੰਦਰ ਸਿੰਘ ਵੱਲੋ ਕੀਤੀ ਜਾਦੀ ਸੀ ਅਤੇ ਉਸਦੇ ਵੱਲੋ ਆਪਣੇ ਸਾਥੀਆ ਨਾਲ 5 ਜੁਲਾਈ ਨੂੰ ਤਿੰਨ ਲੁੱਟ ਦੀਆ ਵਾਰਦਾਤਾਂ, ਸਰਪੰਚ ਜਸਪਾਲ ਸਿੰਘ ਤੋ ਇਨੋਵਾ ਗੱਡੀ ਖੋਹੀ, ਹਰਬੰਸ ਸਿੰਘ ਵਾਸੀ ਪੂਹਲਾ ਤੋ 5 ਹਜਾਰ ਰੁਪਏ ਅਤੇ ਹਰਦੀਪ ਸਿੰਘ ਵਾਸੀ ਦਿਆਲਪੁਰਾ ਤੋ 10 ਹਜਾਰ ਰੁਪਏ ਤੇਜਧਾਰ ਹਥਿਆਰਾਂ ਦੀ ਨੋਕ ਤੇ ਲੁੱਟ ਕੇ ਫਰਾਰ ਹੋ ਗਏ ਸਨ। ਪੁਲਿਸ ਵੱਲੋ ਇਸ ਗਿਰੋਹ ਚ ਸ਼ਾਮਲ ਗੁਰਵਿੰਦਰ ਸਿੰਘ, ਦੀਪਾ ਸਿੰਘ ਅਤੇ ਜਸਪ੍ਰੀਤ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋ ਗ੍ਰਿਫਤਾਰ ਕੀਤੇ ਗਏ ਗਿਰੋਹ ਤੋ ਕਈ ਤੇਜਧਾਰ ਹਥਿਆਰ ਬਰਾਮਦ ਕੀਤੇ ਗਏ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply