Monday, July 8, 2024

ਬਠਿੰਡਾ ‘ਚ ਕਿਸਾਨ ਮੋਰਚੇ ‘ਚ ਵਰਦੇ ਮੀਂਹ ਦੇ ਬਾਵਜੂਦ ਕਿਸਾਨਾਂ ਦਾ ਆਇਆ ਹੜ੍ਹ

12 ਜੁਲਾਈ ਨੂੰ ਕਿਸਾਨਾਂ ਦੇ ਇੱਕਠ ‘ਚ ਅਗਲੇ ਐਕਸ਼ਨ ਦਾ ਹੋਵੇਗਾ ਐਲਾਨ

PPN1007201603

ਬਠਿੰਡਾ, 10 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕਿਸਾਨ ਮਜਦੂਰ ਵੱਲੋ ਆਪਣੀਆ ਹੱਕੀ ਮੰਗਾ ਨੂੰ ਲੈ ਕੇ ਲਾਇਆ ਪੱਕਾ ਮੋਰਚਾ ਅੱਜ 47 ਵੇਂ ਦਿਨ ਵੀ ਜਾਰੀ ਰਿਹਾ ਹੈ।ਇਸ ਪੱਕੇ ਮੋਰਚੇ ਦੌਰਾਨ ਬਾਰਿਸ਼ ਦੇ ਬਾਵਜੂਦ ਜਿਲ੍ਹਾ ਸੰਗਰੂਰ ਦੇ ਹਜ਼ਾਰਾ ਕਿਸਾਨਾਂ ਮਜਦੂਰਾਂ ਅਤੇ ਵੱਡੀ ਗਿਣਤੀ ਔਰਤਾਂ ਨੇ ਆਪਣੀਆ ਮੰਗਾ ਦੇ ਹੱਕਾਂ ਵਿੱਚ ਜਬਰਦਸਤ ਨਾਅਰੇਬਾਜੀ ਕੀਤੀ।ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਦੀ ਅਗਵਾਈ ਹੇਠ ਇੱਕਠੇ ਹੋਏ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾ ਮਜਦੂਰਾਂ ਦੇ ਲੰਬੇ ਸੰਘਰਸ਼ ਦੇ ਬਾਵਜੂਦ ਕਿਸਾਨਾਂ- ਮਜਦੂਰਾ ਦੀਆ ਜਾਨਾ ਖੋਹ ਕਰਜ਼ੇ ਅਤੇ ਖੁਦਕੁਸ਼ੀਆ ਪ੍ਰਤੀ ਗੰਭੀਰ ਨਹੀ ਹਨ । ਸੂਬਾ ਆਗੂ ਨੇ ਕਿਹਾ ਕਿ ਕਾਰਪੋਰੇਟ ਖੇਤਰ ਵਿੱਚ ਮੁੱਠੀ ਪਰ ਲੋਕਾਂ ਨੂੰ ਖੁਸ਼ਹਾਲ ਕਰਨ ਲਈ ਕਿਸਾਨ ਮਜਦੂਰ ਮਾਰੂ ਨੀਤੀਆ ਅਮਲ ਵਿੱਚ ਲਿਆ ਰਹੀਆ ਹਨ।ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਮੋਰਚੇ ਦੀਆ ਮੰਗਾਂ ਬਾਰੇ ਇੱਕ ਮਹੀਨੇ ਤੋ ਵੱਧ ਸਮੇਂ ਤੋ ਧਾਰੀ ਚੁੱਪ ਤੋ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਕਿ.ਸਾਨਾ ਦੇ ਕਰਜ਼ੇ ਖਤਮ ਕਰਨ ਸੰਬੰਧੀ ਪੰਜਾਬ ਸਰਕਾਰ ਦੇ ਵੱਸ ਨਾ ਹੋਣ ਕਰਕੇ ਕੇਂਦਰ ਸਰਕਾਰ ਖਿਲਾਫ ਦਿੱਲੀ ਧਰਨਾ ਦੇਣ ਦੇ ਦਿੱਤੇ ਬਿਆਨ ਦੀ ਜੋਰਦਾਰ ਨਿਖੇਧੀ ਕਰਦਿਆ ਕਿਹਾ ਕਿ ਲੋਕ ਸਭਾ ਚੋਣ ਤੋ ਪਹਿਲਾ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਤੇ ਪੰਜਾਬ ਦੇ ਕਿਸਾਨਾ ਦੇ ਵਾਰੇ ਨਿਆਰੇ ਕਰਨ ਦੇ ਮੁੱਖ ਮੰਤਰੀ ਦੇ ਦਾਅਵੇ ਕਿਧੱਰ ਗਏ ।ਉਹਨਾਂ ਕਿਹਾ ਕਿ ਬਾਦਲ ਸਾਹਿਬ ਕਿਸਾਨਾ ਨੂੰ ਤਾਂ ਧਰਨਾ ਦਿੱਲੀ ਲਿਆਉਣ ਦੀ ਸਲਾਹ ਦਿੰਦੇ ਹਨ ਪਰ ਪੰਜਾਬ ਦੇ ਮੰਤਰੀ ਐਸ. ਵਾਈ. ਐਲ. ਨਹਿਰ ਦੇ ਮੁੱਦੇ ਤੇ ਪੰਚਾਇਤਾਂ ਨੂੰ ਨਾਲ ਲੈ ਕੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਕਿਉ ਦਿੰਦੇ ਹਨ ।
ਕਿਸਾਨ ਆਗੂਆ ਨੇ ਕਿਹਾ ਕਿ ਕਰਜ਼ੇ ਤੋ ਪੀੜਿਤ ਕਿਸਾਨਾ ਮਜਦੂਰਾਂ ਦੇ ਕਰਜੇ ਖਤਮ ਕੀਤੇ ਜਾਣ ਤੇ ਬਿਨ੍ਹਾ ਵਿਆਜ਼ ਤੋ ਲੰਬੀ ਮਿਆਦ ਵਾਲੇ ਕਰਜੇ ਦਿੱਤੇ ਜਾਣ। ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ 5 ਲੱਖ ਰੁਪਏ ਕੀਤੀ ਜਾਵੇ ਤੇ ਖੁਦਕੁਸ਼ੀਆ ਦੇ ਸਰਵੇ ਨਵੇਂ ਸਿਰੇ ਤੋ ਕਰਵਾਇਆ ਜਾਵੇ।ਪੜੇ ਲਿਖੇ ਬੇਰੁਜਗਾਰਾਂ ਨੂੰ ਸਰਕਾਰੀ ਨੌਕਰੀਆ ਤੇ ਬੇਰੁਜਗਾਰੀ ਭੱਤੇ ਦਿੱਤੇ ਜਾਣ।ਅਵਾਰਾ ਪਸ਼ੂਆਂ ਅਤੇ ਪਾਲਤੂ ਕੁਤਿਆਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ।ਅੱਜ ਦੇ ਰੋਸ ਧਰਨੇ ਨੂੰ ਸੂਬੇ ਦੇ ਆਗੂ ਸ਼ਿੰਗਾਰਾ ਸਿੰਘ ਮਾਨ, ਸੁਖਪਾਲ ਕੌਰ ਛਾਜਲੀ, ਮਲਕੀਤ ਕੌਰ ਨਮੋਲ, ਪਰਮਜੀਤ ਕੌਰ ਪਿੱਥੋ, ਜਨਕ ਸਿੰਘ ਭੁਟਾਲ, ਜਸਵਿੰਦਰ ਸਿੰਘ ਲੋਗੋਂਵਾਲ, ਦਿਲਬਾਗ ਸਿੰਘ ਹਰੀਗੜ, ਹਰਪਾਲ ਸਿੰਘ ਪੇਧਨੀ, ਜਸਵੰਤ ਸਿੰਘ ਤੋਲਾਵਾਲ, ਬਹਾਦਰ ਸਿੰਘ ਭੁਟਾਲ, ਬਲਦੇਵ ਸਿੰਘ ਉਭਿਆ, ਸ਼ਿਆਮਦਾਸ ਕਾਂਜਲੀ, ਬਲਜਿੰਦਰ ਸਿੰਘ ਹਥਨ, ਅਜੈਬ ਸਿੰਘ ਲੱਖੇਵਾਲ ਆਦਿ ਆਗੂਆ ਨੇ ਸੰਬੋਧਨ ਕੀਤਾ ।
ਅੱਜ ਦੇ ਧਰਨੇ ਵਿੱਚ ਪੈਪਸੀਕੋ ਫੈਕਟਰੀ ਚੰਨੋ ਦੇ ਕਾਮਿਆ ਵੱਲੋ ਸਮੂਲੀਅਤ ਕਰਕੇ ਮੋਰਚੇ ਨੂੰ 10 ਹਜ਼ਾਰ ਰੁਪਏ ਦੀ ਸਹਾਇਤਾ ਕੀਤੀ ।ਇਸ ਤੋ ਪਹਿਲਾਂ ਵੀ ਅਧਿਆਪਕਾਂ ਦੇ ਵੱਖ-ਵੱਖ ਵਰਗਾਂ ਦੀਆ ਯੂਨੀਅਨਾਂ, ਲਹਿਰਾ ਥਰਮਲ ਦੇ ਕੱਚੇ ਕਾਮੇ ਵਰਕਰ ਅਤੇ ਹੋਰ ਕਈ ਸੰਸਥਾਵਾ ਅਤੇ ਵਿਅਕਤੀਆ ਵੱਲੋ ਮੋਰਚੇ ਨੂੰ ਸਹਾਇਤਾ ਆ ਚੁੱਕੀ ਹੈ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply