Saturday, September 26, 2026

ਡਾ. ਸਨੇਹ ਬਾਂਸਲ ਇਨਰਵਹੀਲ ਕਲੱਬ ਬਠਿੰਡਾ ਦੀ ਪ੍ਰਧਾਨ ਬਣੀ

ਬਠਿੰਡਾ,11 ਜੁਲਾਈ (ਅਵਤਾਰ ਸਿੰਘ ਕੈਂਥ) -ਲੜਕੀਆਂ ਅਤੇ ਔਰਤਾਂ  ਦੇ ਹੱਕਾਂਂ ਲਈ ਲੜਦੇ ਹੋਏ ਸਮਾਜ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਦੇਣ ਵਾਲੀਆਂ  ਔਰਤਾਂਂ ਵੱਲੋਂ ਗਠਤ ਇਨਰਵਹੀਲ ਕਲੱਬ ਵੱਲੋਂ ਇੰਸਟਾਲੇਸ਼ਨ ਸਮਾਰੋਹ ਦਾ ਅਯੋਜਿਨ ਕੀਤਾ ਗਿਆ।ਸਮਾਰੋਹ ਵਿੱਚ ਸਿਰਸਾ ਤੋਂ ਇਨਰਵਹੀਲ ਕਲੱਬ 309 ਦੀ ਚੇਅਰਮੈਨ ਕਿਰਨ ਤਨੇਜਾ, ਪਾਸਟ ਡਿਸਟਰਿਕ ਪ੍ਰਧਾਨ  ਲੁਧਿਆਣਾ, ਅਜਿੰਦਰ ਚੀਮਾ ਅਤੇ ਮਨੋਰਮਾ ਵਿਜ ਵਿਸ਼ੇਸ਼ ਤੌਰ ਤੇ ਮੌਜੂਦ ਹੋਈ।ਸਮਾਰੋਹ ਦੀ ਸ਼ੁਰੁਆਤ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਜੋਤੀ ਜਲਾ ਕੇ ਕੀਤੀ ਗਈ।ਇਸ ਉਪਰੰਤ ਇਨਰਵਹੀਲ ਵਹੀਲ ਦੇ ਮੌਜੂਦ ਸਾਰੇ ਮੇੈਂਬਰਾਂ ਵੱਲੋਂ ਸਾਬਕਾ ਪ੍ਰਧਾਨ ਅਰੁਣਾ ਜੈਨ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਸਕੱਤਰ  ਪ੍ਰੋਮਿਲਾ ਮਿੱਤਲ  ਵੱਲੋਂ 2015-16 ਵਿੱਚ ਕੀਤੇ ਗਏ ਕਾਰਜਾਂ ਦੀ ਰਿਪੋਰਟ ਪੜ ਕੇ ਸੁਣਾਈ ਗਈ ਅਤੇ ਕੇਸ਼ੀਅਰ ਡਾ: ਨਿਧੀ ਵਰਮਾ ਵੱਲੋਂ ਪਿਛਲੇ ਕਾਰਜਕਾਲ ਦੋਰਾਨ ਦੀ ਰਿਪੋਰਟ ਪੇਸ਼  ਕੀਤੀ ਗਈ।ਇਸ ਮੌਕੇ ਅਰੁਣਾ ਜੈਨ  ਵੱਲੋਂ 2016- 17 ਦੀ ਪ੍ਰਧਾਨ ਡਾ: ਸਨੇਹ ਬਾਂਸਲ  ਨੂੰ ਕਾਲਰ ਪਾ ਕੇ ਪ੍ਰਧਾਨਗੀ ਦੀ ਜਿੰਮੇਵਾਰੀ ਸੌਂਪੀ ਗਈ।ਨਵਨਿਯੁਕਤ ਪ੍ਰਧਾਨ ਡਾ ਸਨੇਹ ਬਾਂਸਲ  ਨੇ ਇਸ ਮੌਕੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਔਰਤਾਂ ਦੀ ਉੱਨਤੀ  ਵਿੱਚ ਇਨਰਵਹੀਲ ਕਲੱਬ ਦੀ ਹਮੇਸ਼ਾ ਵਿਸ਼ੇਸ਼ ਭੂਮਿਕਾ ਰਹੀ ਹੈ।ਉਨ੍ਹਾਂ ਕਿਹਾ ਕਿ ਸਮਾਜਿਕ ਬੁਰਾਈਆਂ ਦੇ ਖਿਲਾਫ ਲੜਦੇ ਹੋਏ ਕਲੱਬ ਹਮੇਸ਼ਾ ਸਮਾਜ ਸੇਵਾ ਵਿੱਚ ਆਪਣਾ ਅਹਿਮ ਰੋਲ ਅਦਾ ਕਰਦਾ ਆ ਰਿਹਾ ਹੈ।ਇਸ ਮੌਕੇ ਮੌਜੂਦ ਸਾਰੇ ਮੇੈਂਬਰਸ ਨੂੰ ਗਿਫਟ ਪ੍ਰਦਾਨ ਕੀਤੇ ਗਏ।ਇਸ ਮੌਕੇ ਰਜੀ ਗਰਗ, ਕੇੈਸ਼ੀਅਰ ਰਜਨੀ ਕਾਟਿਆ, ਪੀ ਡੀ ਸੀ ਨਿਰਮਲ ਗਰਗ, ਮੀਨਾ ਭਾਗਰਵ, ਵਰਸ਼ਾ ਸੇਠੀ, ਪੂਨਮ ਮਹੇਸ਼ਵਰੀ, ਉਸ਼ਾ ਬਾਂਸਲ, ਸੁਰਿੰਦਰ ਮੋਂਗਾ ਦੇ ਇਲਾਵਾ ਕਲੱਬ ਮੇੈਂਬਰ, ਡਾ: ਗਗਨ ਲਤਾ, ਡਾ. ਮੀਨਾ, ਕੁਸੁਮ ਲਤਾ, ਸ਼ੈਲੀ ਮਿੱਤਲ, ਸ਼ਾਰਦਾ ਬਜਾਜ਼, ਸ਼ਿਮਲਾ ਸਿੰਗਲਾ ਅਤੇ ਹਮਿੰਦਰ ਕੌਰ ਭੰਡਾਰੀ ਮੌਜੂਦ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply