ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਪਿਛਲੇ ਦੱਸ ਸਾਲ ਦੇ ਕਾਰਜ ਕਾਲ ਦੌਰਾਨ ਅਕਾਲੀ ਸਰਕਾਰ ਵੱਲੋ ਭਾਵੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨਾਂ ਦਾਅਵਿਆ ਵਿਚ ਕਿੰਨੀ ਸੰਚਾਈ ਹੈ ਪਰ ਇਨਾਂ ਦਾਅਵਿਆ ਦੀ ਪੋਲ ਦੋ ਘੰਟਿਆ ਦੀ ਮੀਹ ਨੇ ਖੋਲ ਕੇ ਰੱਖ ਦਿੱਤੀ। ਇਨਾਂ ਗੱਲਾਂ ਦਾ ਪ੍ਰਗਟਾਂਵਾ ਸਾਬਕਾ ਮੰਤਰੀ ਅਤੇ ਜਨਰਲ ਸਕੱਤਰ, ਪੰਜਾਬ ਕਾਂਗਰਸ ਹਰਮਿੰਦਰ ਜੱਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ । ਜੱਸੀ ਨੇ ਅਕਾਲੀ-ਭਾਜਪਾ ਦੇ ਵਿਕਾਸ ਦੇ ਢਿੰਡੋਰੇ ਦੀ ਪੋਲ ਖੋਲਦਿਆਂ ਕਿਹਾ ਕਿ ਬਾਦਲ ਸਰਕਾਰ ਜੋ ਵਿਕਾਸ ਦੇ ਸੋਹਲੇ ਗਾਉਂਦੀ ਨਹੀਂ ਥੱਕਦੀ, ਉਸ ਵਿਕਾਸ ਦੀ ਪੋਲ ਹਾਲ ਹੀ ਵਿੱਚ ਮੌਨਸੂਨ ਦੀ ਪਹਿਲੀ ਕੁੱਝ ਮਿੰਟਾਂ ਦੀ ਬਾਰਿਸ਼ ਨੇ ਖੋਲ੍ਹ ਕੇ ਰੱਖ ਦਿੱਤੀ ਹੈ, ਜਿਸ ਤੋਂ ਬਾਦਲ ਸਰਕਾਰ ਦਾ ਸਾਢੇ 9 ਸਾਲਾਂ ਦਾ ਵਿਕਾਸ ਪੂਰੀ ਤਰ੍ਹਾਂ ਬਠਿੰਡਾ ਸ਼ਹਿਰ ਵਾਸੀਆਂ ਅੱਗੇ ਨੰਗਾ ਹੋ ਗਿਆ ਹੈ।ਬਾਦਲ ਸਰਕਾਰ ਅਤੇ ਨਗਰ ਨਿਗਮ ਦੀ ਘਟੀਆ ਕਾਰਗੁਜ਼ਾਰੀ ਕਾਰਨ ਪਾਣੀ ਦੀ ਨਿਕਾਸੀ ਦਾ ਇੰਨਾ ਬੁਰਾ ਹਾਲ ਵੇਖਣ ਨੂੰ ਮਿਲਿਆ ਕਿ ਸ਼ਹਿਰ ਵਿੱਚ ਤਿੰਨ-ਤਿੰਨ ਫੁੱਟ ਤੱਕ ਪਾਣੀ ਖੜ੍ਹ ਗਿਆ ਅਤੇ ਇਸ ਸਥਿਤੀ ‘ਚ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਜਿਹੇ ਉੱਚ ਅਧਿਕਾਰੀਆਂ ਦੀ ਰਿਹਾਇਸ਼ ਤੱਕ ਨਹੀਂ ਬਚੀ। ਸਿਰਕੀ ਬਾਜ਼ਾਰ, ਪਾਵਰ ਹਾਊਸ ਰੋਡ, ਅਜੀਤ ਰੋਡ ਅਤੇ ਪਰਸ ਰਾਮ ਨਗਰ ਦੇ ਇਲਾਕਿਆਂ ਵਿੱਚ ਤਾਂ ਬਹੁਤ ਹੀ ਬੁਰਾ ਹਾਲ ਹੋਇਆ ਅਤੇ ਇੱਥੋਂ ਦੇ ਵਸਨੀਕਾਂ ਦਾ ਰਹਿਣ-ਸਹਿਣ ਅਤੇ ਵਪਾਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਜੱਸੀ ਨੇ ਕਿਹਾ ਕਿ ਬਾਦਲ ਸਰਕਾਰ ਦਾ ਅਸਲ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਕੋਈ ਧਿਆਨ ਨਹੀਂ, ਜਿਸ ਦਾ ਨਤੀਜ਼ਾ ਬਿਲਕੁੱਲ ਸਾਹਮਣੇ ਹੈ ਕਿ ਸ਼ਹਿਰ ਦੀ ਸੀਵਰੇਜ਼ ਵਿਵਸਥਾ ਇਸ ਹੱਦ ਤੱਕ ਚਰਮਰਾਈ ਹੋਈ ਹੈ। ਉਹਨਾਂ ਕਿਹਾ ਕਿ ਸਾਡੇ ਉੱਪ ਮੁੱਖ ਮੰਤਰੀ ਇੱਕੋ ਹੀ ਦਿਨ ਵਿੱਚ ਬਠਿੰਡਾ ਵਿਖੇ 35 ਵਿਕਾਸ ਦੇ ਨੀਂਹ ਪੱਥਰ ਰੱਖ ਗਏ ਸਨ, ਜਿੰਨਾਂ ‘ਤੇ ਕੋਈ ਕੰਮ ਨਹੀਂ ਹੋਇਆ ਅਤੇ ਇਹ ਹੋਰ ਵੀ ਸਾਫ਼ ਹੋ ਗਿਆ ਹੈ ਕਿ ਬਾਦਲ ਪਰਿਵਾਰ ਪਾਸ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ। ਜੱਸੀ ਨੇ ਕਿਹਾ ਕਿ ਸਾਢੇ 9 ਸਾਲ ਵਿੱਚ ਜੇਕਰ ਵਿਕਾਸ ਹੋਇਆ ਹੈ ਤਾਂ ਉਹ ਸਿਰਫ ਬਾਦਲ ਪਰਿਵਾਰ ਅਤੇ ਇਨ੍ਹਾਂ ਦੇ ਚਹੇਤਿਆਂ ਦਾ ਹੀ ਹੋਇਆ ਹੈ। ਜੱਸੀ ਨੇ ਬਾਦਲ ਪਰਿਵਾਰ ਜੋ ਬਠਿੰਡਾ ਨੂੰ ਪੈਰਿਸ ਆਖਦਾ ਹੈ, ਇਸ ‘ਤੇ ਬੋਲਦਿਆਂ ਕਿਹਾ ਕਿ ਇਸ ਸਰਕਾਰ ਦੇ ਸਮੇਂ ਵਿੱਚ ਬਠਿੰਡਾ ਦੇ ਲੋਕਾਂ ਨੂੰ ਵਾਟਰ ਸਪਲਾਈ ਵਿੱਚ ਸੀਵਰੇਜ਼ ਦਾ ਪਾਣੀ ਭੇਜਿਆ ਜਾ ਰਿਹਾ ਹੈ ਅਤੇ ਗੰਦੇ ਪਾਣੀ ਨੂੰ ਜੋਗਰ ਪਾਰਕ ਦੀ ਟੈਂਕੀਆਂ ਵਿੱਚ ਪਾਇਆ ਜਾ ਰਿਹਾ ਹੈ, ਜਿੱਥੋਂ ਕਿ ਸ਼ਹਿਰ ਦੇ ਲੋਕਾਂ ਨੂੰ ਵਾਟਰ ਸਪਲਾਈ ਦਿੱਤੀ ਜਾਂਦੀ ਹੈ। ਜਿਸ ਦੀ ਵੀਡੀਓ ਜਨਤਕ ਵੀ ਹੋ ਗਈ ਹੈ।
ਨਗਰ ਨਿਗਮ ਅਤੇ ਅਕਾਲੀ ਦਲ ਦੇ ਚਹੇਤਿਆਂ ‘ਤੇ ਗਰਜ਼ਦੇ ਹੋਏ ਜੱਸੀ ਨੇ ਕਿਹਾ ਕਿ ਅਕਾਲੀ ਦਲ ਦੇ ਚਹੇਤਿਆਂ ਨੇ ਸ਼ਹਿਰ ਵਿੱਚ ਜੋ ਛੱਪੜ ਸਨ, ਜਿੰਨ੍ਹਾਂ ਵਿੱਚ ਬਰਸਾਤੀ ਪਾਣੀ ਜਾਂਦਾ ਸੀ, ਉਹ ਵੀ ਆਪਣੇ ਨਿੱਜੀ ਸਵਾਰਥਾਂ ਲਈ ਬੰਦ ਕਰਵਾ ਦਿੱਤੇ ਹਨ ਅਤੇ ਇਸੇ ਕਾਰਨ ਸ਼ਹਿਰ ਵਿੱਚ ਸੀਵਰੇਜ਼ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਉਹਨਾਂ ਨਗਰ ਨਿਗਮ ਨੂੰ ਆੜੇ-ਹੱਥੀਂ ਲੈਂਦਿਆਂ ਕਿਹਾ ਕਿ 48 ਘੰਟੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸ਼ਹਿਰ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋਈ ਅਤੇ ਇਹ ਸਥਿਤੀ ਅਨੇਕਾਂ ਜਾਨਲੇਵਾ ਬਿਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ ਅਤੇ ਪੀਲੀਆ ਆਦਿ ਦੀ ਜਨਮਦਾਤਾ ਸਿੱਧ ਹੋਵੇਗੀ।ਇਹ ਹੈ ਬਾਦਲ ਸਰਕਾਰ ਦੀਆਂ ਸਿਹਤ ਸੇਵਾਵਾਂ ਅਤੇ ਰਾਜ ਨਹੀਂ ਸੇਵਾ। ਜੱਸੀ ਨੇ ਕਿਹਾ ਕਿ ਤ੍ਰਿਵੇਣੀ ਕੰਪਨੀ, ਜਿਸ ਦੀ ਘਟੀਆ ਕਾਰਗੁਜ਼ਾਰੀ ਤੋਂ ਸਾਰਾ ਸ਼ਹਿਰ ਪਰੇਸ਼ਾਨ ਹੈ, ਪਰ ਫਿਰ ਵੀ ਇਸ ਕੰਪਨੀ ਨੂੰ ਨਿੱਜੀ ਲਾਭਾਂ ਕਰਕੇ ਬਾਦਲ ਸਰਕਾਰ ਵੱਲੋਂ ਕਰੋੜਾਂ ਰੁਪਏ ਲੁਟਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਾਲ 2017 ਵਿੱਚ ਕਾਂਗਰਸ ਸਰਕਾਰ ਆਉਣ ‘ਤੇ ਸਭ ਤੋਂ ਪਹਿਲਾਂ ਪ੍ਰਾਈਵੇਟ ਆਡਿਟ ਕਰਵਾਇਆ ਜਾਵੇਗਾ ਅਤੇ ਇੱਕ-ਇੱਕ ਪੈਸੇ ਦਾ ਨਗਰ ਨਿਗਮ ਤੋਂ ਹਿਸਾਬ ਲਿਆ ਜਾਵੇਗਾ।
ਮੀਟਿੰਗ ਵਿੱਚ ਫੈਸਲਾ ਲੈ ਕੇ ਜੱਸੀ ਨੇ ਕਿਹਾ ਕਿ 24 ਘੰਟਿਆਂ ਅੰਦਰ ਜੇਕਰ ਸਾਰੇ ਸ਼ਹਿਰ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ, ਸਾਫ਼-ਸਫਾਈ ਨਾ ਕੀਤੀ ਗਈ ਤਾਂ ਕਾਂਗਰਸ ਵੱਲੋਂ ਨਗਰ ਨਿਗਮ ਦਾ ਘੇਰਾਵ ਕੀਤਾ ਜਾਵੇਗਾ ਅਤੇ ਨਗਰ ਨਿਗਮ ਨੂੰ ਤਾਲਾ ਲਗਾ ਦਿੱਤਾ ਜਾਵੇਗਾ, ਜਿਸ ਦੀ ਸਾਰੀ ਜ਼ਿਮੇਵਾਰੀ ਨਗਰ ਨਿਗਮ ਅਤੇ ਪ੍ਰਸ਼ਾਸਨ ਦੀ ਹੋਵੇਗੀ।ਅਗਵਾਈ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕਾਂਗਰਸ ਭਵਨ ਵਿਖੇ ਹੋਈ, ਜਿਸ ਵਿੱਚ ਸ਼ਹਿਰ ਦੇ ਕਾਂਗਰਸੀ ਮਿਉਂਸਪਲ ਕਾਊਂਸਲਰਾਂ ਰਾਮ ਦਾਸ, ਮਲਕੀਤ ਸਿੰਘ, ਬੇਅੰਤ ਰੰਧਾਵਾ, ਜਸਵੀਰ ਕੌਰ, ਰਾਜਾ ਸਿੰਘ, ਸ਼ੈਰੀ ਗੋਇਲ ਅਤੇ ਨੇਤਾਵਾਂ ਮੋਹਨ ਲਾਲ ਝੂੰਬਾ ਪ੍ਰਧਾਨ, ਦਰਸ਼ਨ ਘੁੱਦਾ ਆਦਿ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media