ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਦੱਖਣੀ ਦੀ ਵਾਰਡ ਨੰ 39 ਦੇ ਇਲਾਕਾ ਕੋਟ ਕਰਨੈਲ ਸਿੰਘ ਵਿੱਚ 47 ਲੱਖ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ ਸੀਨੀਅਰ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ, ਸੀਨੀਅਰ ਡਿਪਟੀ ਮੇਅਰ ਸ੍ਰ. ਅਵਤਾਰ ਸਿੰਘ ਟਰੱਕਾਂਵਾਲਾ, ਕੌਂਸਲਰ ਦਲਬੀਰ ਸਿੰਘ ਮੰਮਣਕੇ, ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ, ਕਰਨਬੀਰ ਸਿੰਘ ਸ਼ਾਮ, ਮਨਜੀਤ ਸਿੰਘ ਮੰਜ਼ਿਲ, ਅਤੇ ਯਾਦਵਿੰਦਰ ਸਿੰਘ ਆਸ਼ੂ ਵਲੋਂ ਕੀਤਾ ਗਿਆ।ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਜੰਗੀ ਪੱਧਰ ਤੇ ਵਿਕਾਸ ਕਾਰਜ਼ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਵਿੱਚ ਸਮੁੱਚੇ ਹਲਕਾ ਦੱਖਣੀ ਵਿੱਚ ਸਰਵਪੱਖੀ ਵਿਕਾਸ ਕਰਵਾਉਂਦਿਆ ਹੋਇਆ ਇਸ ਨੂੰ ਹਰ ਪੱਖੋਂ ਵਿਕਸਿਤ ਹਲਕਾ ਬਣਾਇਆ ਜਾਏਗਾ।
ਇਸ ਮੌਕੇ ਮਾਸਟਰ ਸੁਰਿੰਦਰਪਾਲ ਮਹਿੰਦਰੂ, ਗੁਰਪ੍ਰੀਤ ਸਿੰਘ ਸਾਬ, ਤਸਬੀਰ ਸਿੰਘ ਕਾਲਾ, ਤਰਸੇਮ ਸਿੰਘ ਬੱਬਰ, ਗੁਰਮੀਤ ਸਿੰਘ ਸੁਰਸਿੰਘ, ਜਸਪਾਲ ਸ਼ਾਂਟੂ, ਸੁਰਿੰਦਰ ਸਿੰਘ ਛਿੰਦੀ, ਪਲਵਿੰਦਰ ਸਿੰਘ, ਸੁਖਪਾਲ ਸਿੰਘ ਸੁੱਖਾ, ਅਮਨਦੀਪ ਸਿੰਘ ਮੂਲੇਚੱਕ, ਮਨੀਸ਼ ਖੋਸਲਾ, ਹਰਸ਼ਪ੍ਰੀਤ ਸਿੰਘ ਸੰਧੂ, ਸੌਰਵ ਕਪੂਰ, ਸੁਰਜੀਤ ਸਿੰਘ ਡੀ.ਸੀ, ਕੁਲਵੰਤ ਸਿੰਘ ਰਾਜੂ, ਗੌਤਮ ਭੱਟੀ, ਅਰਵਿੰਦਰ ਸਿੰਘ ਗੈਰੀ, ਕੁਨਾਲ, ਵਿਸ਼ਾਲ ਕੁਮਾਰ, ਗੁਰਿੰਦਰ ਸਿੰਘ, ਹਰਵਿੰਦਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਅਕਾਲੀ ਵਰਕਰ ਮੌਜੂਦ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media