Saturday, August 1, 2026

ਐਮ.ਸੀ.ਟੀ.ਐਸ ਤਹਿਤ 3867 ਮਾਵਾਂ ਤੇ 1860 ਬੱਚਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ

Varun Rusam

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ ਸੱਗੂ) – ਜ਼ਿਲ੍ਹੇ ਵਿਚ ਔਰਤਾਂ ਦੀ ਸਿਹਤ ਅਤੇ ਬੱਚਿਆਂ ਦੀ ਤੰਦਰੁਸਤੀ ਲਈ ਸਿਹਤ ਵਿਭਾਗ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਗਰਭਵਤੀਆਂ ਦੀ ਮੁੱਢਲੀ ਰਜਿਸਟ੍ਰੇਸ਼ਨ ਤੋਂ ਲੈ ਕੇ ਡਲਿਵਰੀ ਦੇ ਬਾਅਦ ਤੱਕ ਦੀ ਸੰਭਾਲ, ਟੀਕਾਕਰਨ, ਸਾਫ ਪਾਣੀ, ਸੈਨੀਟੇਸ਼ਨ, ਸਾਫ਼-ਸਫ਼ਾਈ ਅਤੇ ਨਿਊਟ੍ਰੀਸ਼ਨ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਸਿਹਤ ਸੁਸਾਇਟੀ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਇਸੇ ਮਕਸਦ ਨਾਲ ਬਹੁਤ ਸਾਰੀਆਂ ਯੋਜਨਾਵਾਂ ਅਤੇ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਹੀ ਇਕ ‘ਮਦਰ ਐਂਡ ਚਾਇਲਡ ਟ੍ਰੈਕਿੰਗ ਸਿਸਟਮ’ (ਐਮ. ਸੀ. ਟੀ. ਐਸ) ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿਚ ਮਾਵਾਂ ਅਤੇ ਬੱਚਿਆਂ ਸਬੰਧੀ ਜਾਣਕਾਰੀ ਨੂੰ ਆਨਲਾਈਨ ਦਰਜ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਸਕਣ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ 9 ਸਿਹਤ ਬਲਾਕਾਂ ਵਿਚ ਸੂਚਨਾ ਸਹਾਇਕਾਂ ਅਤੇ ਏ. ਐਨ. ਐਮਜ਼ ਦੁਆਰਾ ਮਾਵਾਂ ਅਤੇ ਬੱਚਿਆਂ ਸਬੰਧੀ ਜਾਣਕਾਰੀ ਆਨਲਾਈਨ ਦਰਜ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 2015-16 ਵਿਚ ਜ਼ਿਲ੍ਹੇ ਵਿਚ 3867 ਮਾਵਾਂ ਅਤੇ 1860 ਬੱਚਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਹੋਈ ਹੈ, ਜਿਸ ਵਿਚ ਸੰਪਰਕ ਨੰਬਰ, ਪਤਾ, ਏ. ਐਨ. ਐਮ ਅਤੇ ਆਸ਼ਾ ਦਾ ਨਾਂ ਐਮ. ਸੀ. ਟੀ. ਐਸ ਸਾਫਟਵੇਅਰ ਵਿਚ ਇੰਦਰਾਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਅਰਬਨ ਵਿਚ 1397 ਮਾਵਾਂ ਅਤੇ 630 ਬੱਚਿਆਂ, ਬਾਬਾ ਬਕਾਲਾ ਵਿੱਚ 397 ਮਾਵਾਂ ਅਤੇ 203 ਬੱਚਿਆਂ, ਲੋਪੋਕੇ ਵਿੱਚ 562 ਮਾਵਾਂ ਅਤੇ 262 ਬੱਚਿਆਂ, ਮਾਨਾਵਾਲਾ ਵਿੱਚ 318 ਮਾਵਾਂ ਅਤੇ 208 ਬੱਚਿਆਂ, ਅਜਨਾਲਾ ਵਿੱਚ 57 ਮਾਵਾਂ ਅਤੇ 31 ਬੱਚਿਆਂ, ਰਮਦਾਸ ਵਿੱਚ 372 ਮਾਵਾਂ ਅਤੇ 163 ਬੱਚਿਆਂ, ਤਰਸਿੱਕਾ ਵਿੱਚ 194 ਮਾਵਾਂ ਅਤੇ 81 ਬੱਚਿਆਂ, ਥਰੀਏਵਾਲ ਵਿੱਚ 193 ਮਾਵਾਂ ਅਤੇ 150 ਬੱਚਿਆਂ ਅਤੇ ਵੇਰਕਾ ਵਿੱਚ 377 ਮਾਵਾਂ ਤੇ 132 ਬੱਚਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਗਈ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …

Leave a Reply