Thursday, March 26, 2026

ਭਰੂਣ ਹੱਤਿਆ ਰੋਕਣ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਅਯੋਜਨ ਕੀਤਾ ਗਿਆ

PPN1607201608 PPN1607201609

ਅਲ਼ਗੋਂ ਕੋਠੀ, 16 ਜੁਲਾਈ (ਹਰਦਿਆਲ ਸਿੰਘ ਭੈਣੀ) – ਪੰਜਾਬ ਰਾਜ ਸਮਾਜ ਭਲਾਈ ਬੋਰਡ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸ੍ਰੀਮਤੀ ਮੀਨਾ ਕੁਮਾਰੀ ਸੀ.ਡੀ.ਪੀ.ਓ ਭਿੱਖੀਵਿੰਡ ਵਲੋਂ ਭਰੂਣ ਹੱਤਿਆ ਰੋਕਣ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਅਤੇ ਚੇਅਰਪਰਸਨ ਪੰਜਾਬ ਰਾਜ ਸਮਾਜ ਭਲਾਈ ਬੋਰਡ ਚੰਡੀਗੜ੍ਹ ਸ੍ਰੀਮਤੀ ਵਰਿੰਦਰ ਕੌਰ ਥਾਂਦੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਸੈਮੀਨਾਰ ਦੌਰਾਨ ਬੋਲਦਿਆਂ ਹੋਇਆਂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸਰਕਾਰ ਵਲੋਂ ਸਮਾਜਿਕ ਬੁਰਾਈਆਂ ਵਿਰੁੱਧ ਚਲਾਈਆਂ ਮੁਹਿੰਮਾਂ ਤਾਂ ਹੀ ਸਫਲ ਹੋ ਸਕਦੀਆਂ ਹਨ, ਜੇਕਰ ਸਮਾਜ ਵੀ ਆਪਣਾ ਬਣਦਾ ਸਹਿਯੋਗ ਦੇਵੇ, ਕੇਵਲ ਬੋਲਣ ਤੇ ਸੁਨਣ ਨਾਲ ਕੋਈ ਫਰਕ ਨਹੀਂ ਪੈਣਾ।ਇਸ ਸਮੇਂ ਬੁਲਾਰਿਆਂ ਸੁਖਵਿੰਦਰ ਸਿੰਘ ਸੁੱਖ ਸਰਪੰਚ ਵਾੜਾ ਤੇਲੀਆਂ ਤੇ ਚੇਅਰਮੈਨ ਮਾਰਕੀਟ ਕਮੇਟੀ ਖੇਮਕਰਨ, ਗੁਰਬੀਰ ਸਿੰਘ ਅਲਗੋਂ ਕਲਾਂ, ਮਨਜੀਤ ਸਿੰਘ ਸਰਪੰਚ ਅਲਗੋਂ ਕੋਠੀ, ਨਗਿੰਦਰ ਸਿੰਘ ਸਰਪੰਚ ਬਾਸਰਕੇ, ਅਮਰਜੀਤ ਸਿੰਘ ਸਰਪੰਚ ਪਹੁਵਿੰਡ, ਸਾਹਿਬ ਸਿਮਘ ਸਰਪੰਚ ਅਮੀਸ਼ਾਹ ਆਦਿ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੜਕੀ ਨੂੰ ਪੈਦਾ ਹੋਣ ਦਾ ਹੱਕ ਮਿਲਣ ਦੇ ਨਾਲ-ਨਾਲ ਪੜਣ ਦਾ ਵੀ ਹੱਕ ਮਿਲਣਾ ਚਾਹੀਦਾ ਹੈ, ਕਿਉਂਕਿ ਜੇਕਰ ਲੜਕੀ ਪੜ ਜਾਂਦੀ ਹੈ ਤਾਂ ਸਮਾਜ ‘ਚ ਆਪਣੇ ਆਪ ਸੁਧਾਰ ਆਪਣੇ ਆ ਜਾਵੇਗਾ। ਲੋਕ ਕਲਾਂ ਮੰਚ ਫਰੀਦਕੋਟ ਵਲੋਂ ਭਰੂਣ ਹੱਤਿਆ ਸਬੰਧੀ ਨਾਟਕ ਵੀ ਪੇਸ਼ ਕੀਤਾ ਗਿਆ।ਸ੍ਰੀਮਤੀ ਮੀਨਾ ਕੁਮਾਰੀ ਸੀ.ਡੀ.ਪੀ.ਓ ਨੇ ਆਏ ਹੋਏ ਮੂਹ ਮਹਿਮਾਨਾਂ, ਅਧਿਕਾਰੀਆਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।ਹਾਜਰੀਨ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply