Thursday, March 26, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..

ਮਿਤੀ : 18 ਜੁਲਾਈ 2016

 

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..


〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

 

▶ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ‘ਤੇ 8 ਕਰੋੜ ਦੀ ਲਾਗਤ ਵਾਲੇ 1 ਮੈਗਾਵਾਟ ਸੋਲਰ ਪਾਵਰ ਪਲਾਂਟ ਦਾ ਰੱਖਿਆ ਨੀਂਹ ਪੱਥਰ – ਸੀ.ਐਮ ਬਾਦਲ ਵੀ ਰਹੇ ਮੌਜ਼ੂਦ।

▶ ਪੱਟੀ-ਫਿਰੋਜ਼ਪੁਰ ਰੇਲ ਲਾਇਨ ਮਨਜ਼ੂਰ – ਜਲਦ ਸ਼ੁਰੂ ਹੋਵੇਗਾ ਪ੍ਰੋਜੈਕਟ ਦਾ ਕੰਮ – ਸੁਰੇਸ਼ ਪ੍ਰਭੂ।

▶ ਪੰਜਾਬ ਦੇਸ਼ ਦਾ ਅਹਿਮ ਸੂਬਾ ਜਿਸ ਨੇ ਦੇਸ਼ ਲਈ ਦਿੱਤੀਆਂ ਜਾਨਾਂ ਅਤੇ ਅਨਾਜ ਨਾਲ ਦੇਸ਼ ਵਾਸੀਆਂ ਦਾ ਭਰਿਆ ਢਿੱਡ – ਸੁਰੇਸ਼ ਪ੍ਰਭੂ।

▶ ਟੇਲਗੋ ਟ੍ਰੇਨ ਦਾ ਟਰਾਇਲ ਸਫਲ ਰਿਹਾ ਤਾਂ ਦਿੱਲੀ ਤੋਂ ਅੰਮ੍ਰਿਤਸਰ ਦਰਮਿਆਨ ਚੱਲੇਗੀ ਹਾਈ ਸਪੀਡ ਟ੍ਰੇਨ – ਸੁਰੇਸ਼ ਪ੍ਰਭੂ।

▶ ਸੀ.ਐਮ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ – ਸਰਹੱਦੀ ਕਿਸਾਨਾਂ ਦੀ ਮਦਦ ਲਈ ਕੇਂਦਰ ਨੂੰ ਕੀਤੀ ਅਪੀਲ ਅਤੇ ਐਸ.ਵਾਈ.ਐਲ ਮੁੱਦਾ ਕਾਂਗਰਸ ਦੀ ਦੇਣ ਦੱਸਿਆ।

▶ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਗੁਰਦਾਸਪੁਰ ਦੇ ਘੁਮਾਣ ‘ਚ ਭਗਤ ਨਾਮਦੇਵ ਯੂਨੀਵਰਸਿਟੀ ਕਾਲਜ਼ ਦਾ ਰੱਖਿਆ ਨੀਂਹ ਪੱਥਰ।

▶ ਪੰਜਾਬ ਕਿਸਾਨਾਂ ਨੂੰ ਵਿਆਜ ਮੁਕਤ ਕਰਜ਼ਾ ਦੇਣ ਦੀ ਸ਼ੁਰੂ ਕਰੇਗਾ ਸਕੀਮ – ਪ੍ਰੋਜੈਕਟ ਤਿਆਰ ਸੀ.ਐਮ ਬਾਦਲ ਦੀ ਮੰਨਜੂਰੀ ਛੇਤੀ।

▶ ਕਿਸਾਨਾਂ ਨੂੰ ਵਿਆਜ ਮੁਕਤ ਕਰਜਿਆਂ ‘ਤੇ ਬੋਲੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ – ਕਿਹਾ ਕਰਜੇ ਦੇਣ ਨਾਲ ਕਿਸਾਨਾਂ ਤੇ ਖੇਤੀ ਮਜ਼ਦੂਰਾਂ ‘ਤੇ ਪਵੇਗਾ ਹੋਰ ਭਾਰ।

▶ ‘ਟਾਕ ਟੂ ਏ.ਕੇ’ ਪ੍ਰੋਗਰਾਮ ਦੌਰਾਨ ਕੇਜਰੀਵਾਲ ਨੇ ਦਿੱਲੀ ਸਰਕਾਰ ਦੀਆਂ ਗਿਣਾਈਆਂ ਪ੍ਰਾਪਤੀਆਂ, ਜਨਤਾ ਦੀਆਂ ਗੱਲਾਂ ਦਾ ਦਿੱਤਾ ਜਵਾਬ – ਪੰਜਾਬ ‘ਤੇ ਰੱਖਿਆ ਨਿਸ਼ਾਨਾ – ਕਿਹਾ ਪੰਜਾਬ ਦੇ ਕਮਜ਼ੋਰ ਕਾਨੂੰਨਾਂ ਕਾਰਨ ਕਬੂਤਰਬਾਜ਼ੀ ਤੇ ਫਰਜ਼ੀ ਏਜੰਟਾਂ ਦਾ ਧੰਦਾ ਜੋਰਾਂ ‘ਤੇ।

▶ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ – ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਮੰਗਣਗੇ ਮਾਫੀ ਤੇ ਕਰਨਗੇ ਸੇਵਾ।

▶ ਚੰਡੀਗ੍ਹੜ ਦੇ ਕੈਪੀਟਲ ਕੰਪਲੈਕਸ ਅਤੇ ਸਿੱਕਮ ਦੀ ਕੰਚਨਜੰਗਾ ਹੈਰੀਟੇਜ਼ ਰਾਸ਼ਟਰੀ ਪਾਰਕ  ਨੂੰ ਮਿਲਿਆ ਵਿਸ਼ਵ ਵਿਰਾਸਤ ਦਾ ਦਰਜ਼ਾ – ਯੁਨੈਸਕੋ ਨੇ ਕੀਤਾ ਐਲਾਨ।

▶ ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ ‘ਤੇ ਫਰੀਦਕੋਟ ਸਮੇਤ ਪੰਜਾਬ ਤੇ ਗੁਜਰਾਤ ‘ਚ ਭੂਚਾਲ ਦੇ ਝਟਕੇ – ਖੌਫਜ਼ਦਾ ਲੋਕ ਘਰਾਂ ‘ਚੋਂ ਨਿਕਲੇ ਬਾਹਰ ।

▶ ਅੱਜ  18 ਜੁਲਾਈ ਨੂੰ ਸ਼ੁਰੂ ਹੋਏ ਰਹੇ ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਦਿੱਲੀ ‘ਚ ਹੋਈ ਸਰਬ ਪਾਰਟੀ ਮੀਟਿੰਗ – ਲੋਕ ਸਭਾ ਸਪੀਕਰ ਸੁਮਿਤਾ ਮਹਾਜਨ ਨੇ ਸਾਰਿਆਂ ਤੋਂ ਮੰਗਿਆ ਸਹਿਯੋਗ।

▶ ਕਸ਼ਮੀਰ ਭਾਰਤ ਦਾ ਹੈ ਅਤੇ ਹਮੇਸ਼ਾਂ ਰਹੇਗਾ, ਬੁਰਹਾਨ ਵਾਨੀ ਨੂੰ ਸ਼ਹੀਦ ਦਾ ਦਰਜ਼ਾ ਦੇਣ ਵਾਲੇ ਦੇਸ਼ਧ੍ਰੋਹੀ – ਗ੍ਰਹਿ ਰਾਜ ਮੰਤਰੀ ਜਨਰਲ ਵੀ.ਕੇ ਸਿੰਘ ਨੇ ਫੈਸਬੁੱਕ ‘ਤੇ ਪਾਈ ਪੋਸਟ।

▶ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰੀ ਯਤਨਾਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਵੀ ਲਗਾਉਣ ਕੈਂਸਰ ਸਬੰਧੀ ਜਾਂਚ ਕੈਂਪ – ਸੀ.ਐਮ ਖੱਟਰ।

▶ ਹਰਿਆਣਾ ਦੇ ਝੱਜਰ ‘ਚ ਸੋਨੇ ਦੇ ਨਕਲੀ ਬਿਸਕੁੱਟ ਵੇਚਣ ਵਾਲੇ ਗਿਰੋਹ ਦਾ ਇਕ ਮੈਂਬਰ ਕਾਬੂ – 50 ਹਜ਼ਾਰ ਤੋਂ 3 ਲੱਖ ‘ਚ ਵੇਚਦੇ ਸਨ ਉਤਰ ਪ੍ਰਦੇਸ਼ ਤੋਂ 1500 ਰੁਪਏ ਦਾ ਲਿਆਦਾਂ ਨਕਲੀ ਸੋਨੇ ਦਾ ਬਿਸਕੁੱਟ।

▶ ਫਰੀਦਾਬਾਦ ਜੇਲ੍ਹ ‘ਚ ਖਾਸ ਟ੍ਰ੍ਰੇਨਿੰਗ ਦੌਰਾਨ ਮੁਸ਼ਕਿਲ ਸਮੇਂ ਮਨੁੱਖੀ ਜਿੰਦਗੀ ਬਚਾਉਣ ਸਬੰਧੀ ਕੈਦੀਆਂ ਨੂੰ ਦਿੱਤੀ ਮੁਢਲੀ ਸਹਾਇਤਾ ਦੀ ਟ੍ਰੇਨਿੰਗ।

▶ ਅਰੁਨਾਚਲ ਪ੍ਰਦੇਸ਼ ‘ਚ ਮੁੜ ਬਣੀ ਕਾਂਗਰਸ ਦੀ ਸਰਕਾਰ – ਪੇਮਾ ਖਾਂਡੂ ਨੇ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਿਆ।

▶ ਸ੍ਰੀਨਗਰ ‘ਚ 9ਵੇਂ ਦਿਨ ਵੀ ਕਰਫਿਊ ਜਾਰੀ- ਸੀ.ਆਰ.ਪੀ.ਐਫ ਦੀਆਂ 20 ਕੰਪਨੀਆਂ ਕੀਤੀਆਂ ਤਇਨਾਤ।

▶ਲੁਧਿਆਣਾ ਦੀ ਮਾਨਯੋਗ ਅਦਾਲਤ ਨੇ ਨਾਮਵਰ ਪੱਤਰਕਾਰ ਤੇ ‘ਆਪ’ ਆਗੂ ਕੰਵਰ ਸੰਧੂ ਦੇ ਮਾਨਹਾਨੀ ਮਾਮਲੇ ‘ਚ ਬਿਨਾਂ ਜਮਾਨਤੀ ਵਾਰੰਟ ਕੀਤੇ ਜਾਰੀ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply