
ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਉਤਰ ਰੇਲਵੇ ਨਵੀਂ ਦਿੱਲੀ ਵਲੋਂ ਮੁੱਖ ਦਫਤਰ ਬੜੌਦਾ ਹਾਊਸ ਵਿਖੇ ਮਨਾਏ ਗਏ ਸਲਾਨਾ ਰੇਲਵੇ ਸਪਤਾਹ ਸਮਾਗਮ ਮੌਕੇ ਜਨਰਲ ਮੈਨੇਜਰ ਸ੍ਰੀ ਏ.ਕੇ ਪੁਥੀਆ ਵਲੋਂ ਰੇਲਵੇ ਵਰਕਸ਼ਾਪ ਅੰਮ੍ਰਿਤਸਰ ਦੇ ਲੇਖਾ ਵਿਭਾਗ ਦੇ ਲੇਖਾ ਸਹਾਇਕ ਸ੍ਰੀ ਲਾਲ ਚੰਦ ਨੂੰ ਉਨ੍ਹਾਂ ਵਲੋਂ ਲੇਖਾ ਵਿਭਾਗ ਵਿੱਚ ਕੀਤੀਆਂ ਉੱਚ ਪ੍ਰਾਪਤੀਆਂ ਲਈ ਜੀ.ਐਮ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਰੇਲਵੇ ਵਰਕਸ਼ਾਪ ਵਿਚ ਲੇਖਾ ਵਿਭਾਗ ਅੰਮ੍ਰਿਤਸਰ ਵਲੋਂ ਕਰਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਸੀਨੀਅਰ ਅਕਾਊਂਟਸ ਅਫਸਰ ਸ੍ਰੀ ਸੁਲੇਖ ਜੈਨ ਨੇ ਦੱਸਿਆ ਕਿ ਸ੍ਰੀ ਲਾਲ ਚੰਦ ਨੇ ਮੁੱਖ ਦਫਤਰ ਬੜੌਦਾ ਹਾਊਸ ਵਲੋਂ ਕੰਮਪਿਊਟਰਜਾਈਡ ਆਈ ਪਾਸ ਪ੍ਰਣਾਲੀ ਨੂੰ ਸਮਾਂ ਬੱਧ ਸੀਮਾ ਵਿਚ ਲਾਗੂ ਕਰਨ ਲਈ ਨਾ ਸਿਰਫ ਦਿਨ ਰਾਤ ਮਿਹਨਤ ਕੀਤੀ ਸਗੋਂ ਇਸ ਸਬੰਧੀ ਮੁਖ ਦਫਤਰ ਵਲੋਂ ਦਿੱਤੇ ਟੀਚੇ ਨੂੰ ਸਮੇਂ ਤੋਂ ਪਹਿਲਾ ਪੂਰਾ ਕਰਕੇ ਰੇਲਵੇ ਦੇ ਲੱਖਾਂ ਰੁਪਏ ਦੀ ਬੱਚਤ ਵੀ ਕੀਤੀ, ਜਿਸ ਕਰਕੇ ਉਸ ਨੂੰ ਜਨਰਲ ਮੈਨੇਜਰ ਦਾ ਐਵਾਰਡ ਦਿੱਤਾ ਗਿਆ ਹੈ।
ਇਸ ਮੌਕੇ ਸੀਨੀਅਰ ਸੈਕਸ਼ਨ ਅਫਸਰ ਸੁਮੀਤ ਸਿੰਘ ਅਤੇ ਰਵਿੰਦਰ ਨਾਥ ਮਹਾਜਨ ਨੇ ਕਿਹਾ ਕਿ ਸ੍ਰੀ ਲਾਲ ਚੰਦ ਨੇ ਨਾ ਸਿਰਫ ਆਈ ਪਾਸ ਪ੍ਰਣਾਲੀ ਵਿਚ ਫਖ਼ਰਯੋਗ ਕਾਰਗੁਜਾਰੀ ਵਿਖਾਈ ਹੈ ਬਲਕਿ ਉਸ ਨੇ ਪਿਛਲੇ ਪੰਜ ਸਾਲ ਆਈ ਟਾਸ ਪ੍ਰਣਾਲੀ ਦਾ ਸਾਲਾਨਾ ਠੇਕਾ ਕਿਸੇ ਵੀ ਨਿੱਜੀ ਕੰਪਨੀ ਨੂੰ ਨਾ ਦੇ ਕੇ ਰੇਲਵੇ ਵਿਭਾਗ ਦੇ ਲੱਖਾਂ ਰੁਪਏ ਦਾ ਸਿੱਧਾ ਫਾਇਦਾ ਪੁਚਾਉਣ ਵਿਚ ਆਪਣੀਆ ਲਗਾਤਾਰ ਸੇਵਾਵਾਂ ਦਿੱਤੀਆਂ ਹਨ।ਇਸ ਮੌਕੇ ਅਕਾਉਾਂਟਸ ਫਸਰ ਸ੍ਰੀ ਰਵੀ ਦੱਤ ਸ਼ਰਮਾ ਨੇ ਬਾਕੀ ਸਟਾਫ ਨੂੰ ਸ੍ਰੀ ਲਾਲ ਚੰਦ ਕੀ ਕੰਮ ਪ੍ਰਤੀ ਸਮਰਪਿਤ ਭਾਵਨਾ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।ਇਸ ਮੌਕੇ ਲੇਖਾ ਸਹਾਇਕ ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ, ਮਨਮੋਹਨ ਸਿੰਘ, ਜੈ ਮਨਮੋਹਨ ਸਿੰਘ, ਰਾਜੇਸ਼ ਕੰਡਵਾਲ, ਪਵਨ ਕੁਮਾਰ, ਪਰਮਜੀਤ ਕੌਰ, ਸੋਮਨਾਥ, ਸੁਖਦੇਵ ਸਿੰਘ ਘਈ, ਰਾਜਿੰਦਰ ਕੁਮਾਰ, ਭੁਪਿੰਦਰ ਕੌਰ, ਸੁਖਜੀਤ ਕੌਰ, ਪ੍ਰਵੀਨ ਮਲਿਕ ਆਦਿ ਹਾਜਰ ਸਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media