📝 *ਅੱਜ ਦੀਆਂ ਸੁਰਖੀਆਂ…..*
ਮਿਤੀ : 19 ਜੁਲਾਈ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਸੰਸਦ ਮਾਨਸੂਨ ਇਜ਼ਲਾਸ ਦੇ ਪਹਿਲੇ ਦਿਨ ਭਾਜਪਾ ਨੂੰ ਲੱਗਾ ਵੱਡਾ ਝਟਕਾ – ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਵਲੋਂ ਅਸਤੀਫਾ- ਪਾਰਟੀ ਨਾਲ ਚੱਲ ਰਹੇ ਸਨ ਨਰਾਜ਼।
▶ ਪੀ.ਐਮ ਦੀ ਮਰਜ਼ੀ ਮੁਤਾਬਿਕ ਰਾਜ ਸਭਾ ਦੀ ਮੈਂਬਰੀ ਕੀਤੀ ਸੀ ਕਬੂਲ, ਹੁਣ ਪੰਜਾਬ ਦੀ ਬਿਹਤਰੀ ਲਈ ਲਿਆ ਫੈਸਲਾ – ਨਵਜੋਤ ਸਿੰਘ ਸਿੱਧੂ।
▶ ਕਿਸੇ ਦੇ ਕਿਤੇ ਵੀ ਜਾਣ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ – ਸੁਖਬੀਰ ਬਾਦਲ।
▶ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਨੇ ਸਵਾਗਤ ਕਰਦਿਆਂ ਕਿਹਾ ਨਵਜੋਤ ਸਿੰਘ ਸਿੱਧੂ ਨੇ ਦਲੇਰੀ ਨਾਲ ਲਿਆ ਅਸਤੀਫੇ ਦਾ ਫੈਸਲਾ – ਆਪ ‘ਚ ਆਉਣ ਦੇ ਦਿੱਤੇ ਸੰਕੇਤ।
▶ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਕਿਉਂ ਦਿੱਤਾ ਇਸ ਬਾਰੇ ਜਾਣਕਾਰੀ ਨਹੀਂ – ਸਾਂਪਲਾ।
▶ ਸਿੱਧੂ ਦੇ ਅਸਤੀਫੇ ‘ਤੇ ਬੋਲੇ ਨਰੇਸ਼ ਗੁਜਰਾਲ – ਕਿਹਾ ਲੋਕਤੰਤਰ ‘ਚ ਫੈਸਲੇ ਲੈਣ ਦਾ ਹਰ ਇਕ ਨੂੰ ਹੱਕ।
▶ ਪਠਾਨਕੋਟ ਅੱਤਵਾਦੀ ਹਮਲੇ ਦੌਰਾਨ ਮਿਲਟਰੀ ਆਪਰੇਸ਼ਨ ਦਾ ਖਰਚਾ ਕੇਂਦਰ ਵਲੋਂ ਮੁਆਫ – ਪੰਜਾਬ ਸਰਕਾਰ ਪਾਸੋਂ ਬਿੱਲ ਭੇਜ ਕੇ ਮੰਗਿਆ ਗਿਆ ਸੀ 12 ਕਰੋੜ।
▶ ਆਪ ਆਗੂ ਕੇਜਰੀਵਾਲ, ਸੰਜੇ ਸਿੰਘ ਅਤੇ ਆਸ਼ੀਸ਼ ਖੇਤਾਨ ਨੂੰ ਮਾਨਹਾਨੀ ਮਾਮਲੇ ‘ਚ 29 ਜੁਲਾਈ ਨੂੰ ਪੇਸ਼ ਹੋਣ ਦਾ ਨੋਟਿਸ।
▶ ਅੱਜ ਕਟਿਹਰੇ ‘ਚ ਖੜੇ ਹੋਏ – 29 ਨੂੰ ਸਲਾਖਾਂ ਪਿੱਛੇ ਹੋਣਗੇ ਆਪ ਆਗੂ, ਅਸਤੀਫਾ ਦੇ ਕੇ ਅਦਾਲਤ ‘ਚ ਪੇਸ਼ ਹੋਣ ਕੇਜਰੀਵਾਲ- ਬਿਕਰਮ ਮਜੀਠੀਆ।
▶ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਪੰਜਾਬ ‘ਚ ਚੁੱਕੀ ਰਾਜ ਸਭਾ ਮੈਂਬਰ ਵਜੋਂ ਸਹੂੰ।
▶ ਕਾਂਗਰਸ ਆਗੂ ਅੰਬਿਕਾ ਸੋਨੀ ਨੇ ਵੀ ਪੰਜਾਬ ਤੋਂ ਰਾਜ ਸਭਾ ਮੈਂਬਰ ਵਜੋਂ ਲਿਆ ਹਲਫ।
▶ ਤੜਕੇ 4 ਵਜੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਆਪ ਸੰਯੋਜਕ ਕੇਜਰੀਵਾਲ – ਗੁਰੂ ਰਾਮਦਾਸ ਲੰਗਰ ‘ਚ ਬਰਤਨ ਸਾਫ ਕਰਨ ਦੀ ਕੀਤੀ ਸੇਵਾ – ਐਚ.ਐਸ.ਫੂਲਕਾ ਤੇ ਛੋਟੇਪੁਰ ਵੀ ਰਹੇ ਮੌਜ਼ੂਦ।
▶ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਦੀ ਯਾਦਗਾਰ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਨੀਂਹ ਪੱਥਰ – 25 ਕਰੋੜ ਆਏਗਾ ਖਰਚ।
▶ ਮਾਨਸੂਨ ਦੀ ਬਾਰਿਸ਼ ਦੇ ਚਲਦਿਆਂ ਦਿੱਲੀ ਵਿੱਚ ਯਮੂਨਾ ਦਾ ਪਾਣੀ ਖਤਰੇ ਦੇ ਨਿਸ਼ਾਨ ਵੱਲ ਵਧਿਆ।
▶ ਹਿਮਾਚਲ ਦੇ ਬਟਸੇਰੀ ਨੇੜੇ ਬੱਦਲ ਫਟਿਆ- ਇਲਾਕੇ ਦੇ ਲੋਕਾਂ ‘ਚ ਦਹਿਸ਼ਤ।
▶ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਹੇਠ ਜਲੰਧਰ ਦੂਰਦਰਸ਼ਨ ਕੇਂਦਰ ‘ਤੇ ਪਿਆ ਸੀ.ਬੀ.ਆਈ ਦਾ ਛਾਪਾ।
▶ ਜਲੰਧਰ ਨਗਰ ਨਿਗਮ ‘ਚ ਅਕਾਲੀ ਦਲ ਦੇ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਵਲੋਂ ਮੇਅਰ ਸੁਨੀਲ ਜੋਤੀ ਨੂੰ ਅੱਪਸ਼ਬਦ ਬੋਲਣ ਦੇ ਵਿਰੋਧ ‘ਚ 16 ਭਾਜਪਾ ਕੌਂਸਲਰਾਂ ਨੇ ਮੇਅਰ ਨੂੰ ਸੌਂਪੇ ਅਸਤੀਫੇ।
▶ ਤਾਜ਼ਾ ਹਿੰਸਾ ਦੌਰਾਨ ਕਸ਼ਮੀਰ ਘਾਟੀ ‘ਚ ਦੋ ਹੋਰ ਮੌਤਾਂ ਦੀ ਖਬਰ- ਪੀ.ਡੀ.ਪੀ ਵਿਧਾਇਕ ਗੰਭੀਰ ਜਖਮੀ।
▶ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ‘ਤੇ ਕਸ਼ਮੀਰ ਵਿੱਚ ਹਿੰਸਾ ਫੈਲਾਉਣ ਦਾ ਲਾਇਆ ਦੋਸ਼ – ਕਿਹਾ ਨਾਮ ਪਾਕਿ ਤੇ ਕੰਮ ਨਾਪਾਕ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
Punjab Post Daily Online Newspaper & Print Media