Wednesday, August 12, 2026

 ਮੋਬਾਇਲ ਸਾਂਇੰਸ ਪ੍ਰਦਰਸ਼ਨੀ- ਸਰਕਾਰੀ ਕੰਨਿਆ ਸਕੂਲ ਵਿਖੇ 12 ਸਕੂਲਾਂ ਦੇ ਵਿਦਿਆਰਥੀ ਤੇ ਸਾਂਇੰਸ ਅਧਿਆਪਕ ਪਹੁੰਚੇ

PPN2107201602

ਬਟਾਲਾ, 21 ਜੁਲਾਈ (ਨਰਿੰਦਰ ਬਰਨਾਲ) – ਸਕੂਲੀ ਸਿਖਿਆ ਵਿਚ ਸਾਇੰਸ ਵਿਸ਼ੇ ਦੀ ਪੜPਾਈ ਇਕ ਸਥਾਂਨ ਰੱਖਦੀ ਹੈ। ਸਾਡਾ ਸਾਰਾ ਜੀਵਨ ਸਾਂਇੰਸ ਦੇ ਅਧਾਰਿਤ ਹੀ ਕੰਮ ਕਰ ਰਿਹਾ ਹੈ। ਇਸੇ ਸੋਚ ਨੂੰ ਮੁਖ ਰੱਖਦਿਆਂ ਸਾਂਇੰਸ ਸਿਟੀ ਕਪੂਰਥਲਾ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮੋਬਾਇਲ ਸਾਂਇੰਸ ਪ੍ਰਦਰਸ਼ਨੀ ਦੀ ਵੈਨ ਵੱਖ ਵੱਖ ਸਕੂਲਾਂ ਵਿਚ ਸਾਂਇੰਸ ਸਬੰਧੀ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਦੀ ਹੈ। ਉਪ ਜਿਲPਾ ਸਿੱਖਿਆ ਅਫਸਰ (ਸ) ਸ੍ਰੀ ਭਾਰਤ ਭੂਸ਼ਨ ਨੇ ਮੋਬਾਇਲ ਸਾਂਇੰਸ ਪ੍ਰਦਰਸਨੀ ਦਾ ਸੁਭ ਆਰੰਭ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਦੇ ਪ੍ਰਿੰਸੀਪਲ ਸ੍ਰੀ ਮਤੀ ਬਲਵਿਦਰ ਕੌਰ ਤੇ ਸਮੁਚ ਸਟਾਫ ਵੱਲੋ ਕੀਤਾ ਗਿਆ। ਇਸ ਮੋਬਾਇਲ ਸਾਂਇੰਸ ਪ੍ਰਦਰਸ਼ਨੀ ਵਿਚ ਮਨੂੱਖੀ ਸਾਹ ਪ੍ਰਨਾਲੀ, ਪਾਚਣ ਕ੍ਰਿਰਿਆ, ਜਨਣ ਕ੍ਰਿਰਿਆ, ਧੂਨੀ ਪ੍ਰਦੂਸ਼ਣ, ਦੂਸ਼ਿਤ ਪਾਣੀ ਕਾਰਨ ਪੈਦਾ ਹੁੰਦੀਆਂ ਬਿਮਾਰੀਆਂ, ਦੰਦਾਂ ਦੀ ਸਾਂਭ ਸੰਭਾਲ, ਬਿਜਲੀ ਉਤਪਾਦਨ, ਸੂਰਜ ਮੰਡਲ, ਤੇ ਗ੍ਰਹਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕੀਤੀ।ਸਰਕਾਰੀ ਕੰਨਿਆ ਸਕੂਲ ਦੇ ਅਧਿਆਪਕਾ ਤੇ ਵਿਦਿਆਰਥੀਆਂ ਤੋ ਇਲਾਵਾ, ਸਰਕਾਰੀ ਹਾਈ ਸਕੂਲ ਨਹਿਰੂਗੇਟ, ਸੁਕਰਪੁਰਾ, ਬੱਜੂਮਾਨ,ਸਰਕਾਰੀ ਹਾਈ ਸਕੂਲ ਗਾਊਸਪੁਰਾ, ਸਰਕਾਰੀ ਹਾਈ ਸਕੂਲ ਊਮਰਪੁਰਾ, ਹਸਨਪੁਰਾ ਖੁਰਦ, ਪੁਰੀਆਂ ਕਲਾਂ, ਯਾਹਦਪੁਰਾ ਸੇਖਵਾਂ, ਲੜਕੇ ਸਕੂਲ ਬਟਾਲਾ ਦੇ ਵਿਦਿਆਰਥੀਆਂ ਤੇ ਸਾਇੰਸ ਅਧਿਆਪਕਾਂ ਨੇ ਸਾਇੰਸ ਵਿਸ਼ੇ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਕੌਰ ਤੋ ਇਲਾਵਾ ਜੀਵਨ ਸਿੰਘ, ਹਰਪ੍ਰੀਤ ਸਿੰਘ, ਸੁਸਮਾ ਸਰਮਾ, ਰਜਨੀ ਬਾਨਾ, ਰਾਜਵਿੰਦਰ ਕੌਰ , ਰਮਾ ਪਰਾਸ਼ਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ (ਲੜਕੇ) ਬਟਾਲਾ, ਅਨਿਲ ਸਰਮਾ, ਹਰੀਕ੍ਰਿਸ਼ਨ, ਸੁਮਨ ਬਾਲਾ ਆਦਿ ਸਕੂਲ ਸਟਾਫ ਮੈਬਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply