Wednesday, August 12, 2026

ਲਾਇੰਨ ਬਰਿੰਦਰ ਸਿੰਘ ਅਠਵਾਲ ਦੀ ਨਿਗਰਾਨੀ ਹੇਠ ਚੌਗਿਰਦਾ ਬਚਾਉ ਮੁਹਿੰਮ ਦੀ ਸੁਰੂਆਤ

ਬਟਾਲਾ, 21 ਜੁਲਾਈ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬਾ ਵਿਸ਼ਵ ਭਰ ਵਿੱਚ ਭਲੇ ਦੇ ਕੰਮ ਕਰਦੀਆਂ ਰਹੀਆਂ ਹਨ, ਕਲੱਬਾਂ ਦੁਆਰਾ ਕੀਤੇ ਕੰਮ ਸਮਾਜ ਵਿਚ ਇਕ ਵੱਖਰੀ ਪਹਿਚਾਣ ਰੱਖਦੇ ਹਨ, ਬਿੰਨਾਂ ਸਵਾਰਥ ਤੋ ਕੀਤੇ ਕੰਮਾ ਵਿਚ ਗਰੀਬਾਂ ਵਾਸਤੇ ਰਾਸ਼ਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ, ਪ੍ਰਦੂਸ਼ਣ ਸਬੰਧੀ ਜਾਣਕਾਰੀ, ਗਰੀਬ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫਤ ਪੜਨ ਪ੍ਰੇਰਿਤ ਕਰਨਾਂ ਤੇ ਉਹਨਾਂ ਦੀ ਮੱਦਦ ਕਰਨੀ, ਇਸ ਤੋਂ ਇਲਾਵਾ ਅਨੇਕਾ ਹੀ ਕੰਮ ਲਾਇੱਨਜ਼ ਕਲੱਬਾਂ ਵੱਲੋਂ ਕੀਤੇ ਜਾਂਦੇ ਹਨ। ਇਸੇ ਹੀ ਲੜੀ ਤਹਿਤ ਲਾਇੰਨਜ਼ ਕਲੱਬ ਬਟਾਲਾ (ਸੈਵਨ ਸਟਾਰ ਤੇ ਫੈਮਲੀ ਕਲੱਬ) ਵੱਲੋਂ ਵਾਤਾਵਰਨ ਦਿਵਸ ਦੇ ਸਬੰਧ ਵਿਚ 500 ਬੂਟੇ ਲਗਾ ਕੇ ਤੇ ਪਹਿਲੀ ਲੜੀ ਵਿਚ ਸਰਕਾਰੀ ਮਿਡਲ ਸਕੂਲ ਭਗਵਾਨਪੁਰ ਵਿਖੇ ਪਿੰਡ ਦੇ ਸਰਪੰਚ ਨਰਿੰਦਰ ਸਿੰਘ ਦੇ ਸਹਿਯੋਗ ਨਾਲ ਦਰੱਖਤ ਲਗਾ ਕੇ ਚੌਗਿਰਦਾ ਬਚਾਉਣ ਦੀ ਕੋਸਿਸ ਤਹਿਤ ਬੂਟੇ ਲਗਾਏ ਗਏ। ਵੱਖ ਵੱਖ ਸਥਾਨਾਂ ਤੇ ਬੂਟੇ ਲਗਾਉਣ ਵੇਲੇ ਮੁਸਕਾਨ ਕਲੱਬ ਬਟਾਲਾ ਜੋਨ ਚੇਅਰਮੈਂਨ ਹਰਭਜਨ ਸਿੰਘ ਸੇਖੋਂ,ਲਾਇੰਨ ਲਖਵਿੰਦਰ ਸਿੰਘ ਢਿਲੋਂ, ਬਖਸਿੰਦਰ ਸਿੰਘ, ਪ੍ਰਿੰਸੀਪਲ ਗੁਰਸ਼ਰਨ ਸਿੰਘ, ਬਰਿੰਦਰ ਸਿੰਘ, ਲਾਇੰਨ ਬਲਦੇਵ ਸਿੰਘ ਬੁੱਟਰ ਪੀ ਆਰ ੳ, ਪ੍ਰਿੰਸੀਪਲ ਦਵਿੰਦਰ ਸਿੰਘ, ਲਾਇੰਨ ਭਾਂਰਤ ਭੂਸ਼ਨ, ਨਰਿੰਦਰ ਸਿੰਘ, ਬਲਜਿੰਦਰ ਸਿੰਘ ਬੁੱਟਰ, ਪ੍ਰਿੰਸੀਪਲ ਸੁਖਵਿੰਦਰ ਸਿੰਘ ਤੋ ਇਲਾਵਾ ਵੱਖ ਸਕੂਲਾਂ ਦਾ ਸਟਾਫ ਹਾਜ਼ਰ ਸੀ।

 

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply