Tuesday, March 17, 2026

ਚੰਗੇ ਕਿਰਦਾਰ ਵਾਲਿਆਂ ਦਾ ਆਪ ‘ਚ ਸਵਾਗਤ, ਅਕਾਲੀ ਦਲ ਬਣਿਆ ਪ੍ਰਾਈਵੇਟ ਲਿਮਿ: ਕੰਪਨੀ- ਛੋਟੇਪੁਰ

PPN2107201604
ਬਠਿੰਡਾ, 21 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)  –  ਸਥਾਨਕ ਸ਼ਹਿਰ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਪ੍ਰੈਸ ਵਾਰਤਾ ਵਾਲੇ ਆਖਿਆ ਹੈ ਕਿ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਪਾਰਟੀ ਸਿਧਾਂਤ ਮੁਤਾਬਕ ਚੋਣ ਨਹੀਂ ਲੜ ਸਕਣਗੇ ਕਿਉਂਕਿ ਨੂੰ ਇੱਕ ਮਾਮਲੇ ‘ਚ ਸਜ਼ਾ ਹੋਈ ਹੈ ਸਿਰਫ ਉਨ੍ਹਾਂ ਨੂੰ ਪ੍ਰਚਾਰ ਦੀ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ।ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਚੋਣ ਲੜ ਸਕਦੀ ਹੈ ਉਨ੍ਹਾਂ ਮੰਨਿਆ ਕਿ ਚਾਰ ਮਹੀਨੇ ਪਹਿਲਾਂ ਸ਼੍ਰੀਮਤੀ ਸਿੱਧੂ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਨ।ਉਨ੍ਹਾਂ ਕਿਹਾ ਕਿ ਸੱਤਾ ‘ਚ ਹੁੰਦਿਆਂ ਸਰਕਾਰ ਦੀ ਮੁਖਾਲਫਤ ਕਰਨਾ ਸਿੱਧੂ ਜੋੜੀ ਦਾ ਇਹ ਦਲੇਰਾਨਾ ਕਦਮ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਛੋਟੇਪੁਰ ਨੇ ਕਿਹਾ ਕਿ ਪਾਰਟੀ ਵੱਲੋਂ ਇਮਾਨਦਾਰ ਅਤੇ ਲੋਕ ਸੇਵਾ ਵਿਚ ਲੱਗੇ ਵਿਅਕਤੀਆਂ ਨੂੰ ਮੈਰਿਟ ਦੇ ਅਧਾਰ ‘ਤੇ ਟਿਕਟਾਂ ਦਿੱਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਪਾਰਟੀ ਚ ਸ਼ਾਮਲ ਕਰਨ ਲਈ ਅਕਾਲੀ ਵਿਧਾਇਕ ਪਰਗਟ ਸਿੰਘ ਦੀ ਉਹ ਸਿਫਾਰਸ਼ ਕਰਨਗੇ। ਛੋਟੇਪੁਰ ਨੇ ਕਿਹਾ ਕਿ ਅਕਾਲੀ ਦਲ ਬਾਦਲ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ ਹੈ ਜਿਸ ਵਿਚ ਪਿਤਾ ਮੁੱਖ ਮੰਤਰੀ ਤੇ ਪੁੱਤਰ ਪ੍ਰਧਾਨ ਹੈ, ਰਿਸ਼ਤੇਦਾਰ ਕੈਬਨਿਟ ਵਜ਼ੀਰ ਜੋਕਿ ਆਪਣੇ ਨਿੱਜੀ ਤੇ ਵਪਾਰਕ ਹਿੱਤਾਂ ਦੀ ਰਾਖੀ ਲਈ ਪੰਜਾਬ ਦੀ ਸੱਤਾ ‘ਤੇ ਕਾਬਜ਼ ਹਨ ਉਨ੍ਹਾਂ ਆਖਿਆ ਕਿ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਨ ‘ਚ ਸ਼ਾਮਲ ਮੁਲਜ਼ਮਾਂ ਵੱਲੋਂ ‘ਆਪ’ ਵਿਧਾਇਕ ਨਰੇਸ਼ ਯਾਦਵ ‘ਤੇ ਝੂਠੇ ਦੋਸ਼ ਲਾਉਣ ‘ਤੇ ਪੰਜਾਬ ਪੁਲੀਸ ਨੇ ਉਸ ਨੂੰ ਤਲਬ ਕਰ ਲਿਆ ਹੈ ਜਦੋਂ ਕਿ ਕਰੋੜਾਂ ਰੁਪਏ ਦੇ ਨਸ਼ਾ ਤਸਕਰੀ ਮਾਮਲੇ ‘ਚ ਗ੍ਰਿਫ਼ਤਾਰ ਜਗਦੀਸ਼ ਭੋਲਾ ਨੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦਾ ਨਾਮ ਅਨੇਕਾਂ ਵਾਰ ਲਿਆ ਸੀ ਫਿਰ ਵੀ ਪੁਲੀਸ ਉਸ ਕੋਲੋਂ ਪੁੱਛਗਿੱਛ ਕਿਉਂ ਨਹੀਂ ਕਰ ਰਹੀ ਹੈ।
ਛੋਟੇਪੁਰ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਇਹੋ ਆਖਦੇ ਰਹੇ ਕਿ ਜੇਲ੍ਹ ‘ਚ ਬੰਦ ਅਪਰਾਧੀ ਵੱਲੋਂ ਕਿਸੇ ਭਲੇਮਾਣਸ ‘ਤੇ ਦੋਸ਼ ਦਾ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ,ਪਰ ‘ਆਪ’ ਵਿਧਾਇਕ ਲਈ ਸੂਬਾ ਸਰਕਾਰ ਦੋਹਰਾ ਮਾਪਦੰਡ ਕਿਉਂ ਅਪਣਾ ਰਹੀ ਹੈ ਉਨ੍ਹਾਂ ਦੱਸਿਆ ਕਿ ਪੰਜਾਬ ‘ਚ ‘ਆਪ’ ਪ੍ਰਤੀ ਲੋਕਾਂ ਦਾ ਝੁਕਾਅ ਦੇਖ ਕੇ ਅਕਾਲੀ ਦਲ ਬੁਰੀ ਤਰ੍ਹਾਂ ਬੁਖਲਾ ਗਿਆ ਹੈ ਇਸੇ ਲਈ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਨੀਵੇਂ ਦਰਜੇ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਚਾਰ ਦਹਾਕਿਆਂ ਦੇ ਸਿਆਸੀ ਜੀਵਨ ਵਿਚ ਇਹੋ ਜਿਹਾ ਸਮਾਂ ਕਦੇ ਨਹੀਂ ਵੇਖਿਆ ਜਦੋਂ ਦੋਵੇਂ ਰਵਾਇਤੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਤੋਂ ਲੋਕ ਮੂੰਹ ਮੋੜ ਕੇ ਕਿਸੇ ਤੀਸਰੇ ਬਦਲ ਦੀ ਤਲਾਸ਼ ਵਿਚ ਹੋਣ ਉਨ੍ਹਾਂ ਆਖਿਆ ਕਿ ਅੱਜ 9 ਹਲਕਿਆਂ ਦੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਵਿਚਾਰ ਜਾਨਣ ਦਾ ਪ੍ਰੋਗਰਾਮ ਹੈ ਇਹ ਫੀਡਬੈਕ ਉਮੀਦਵਾਰਾਂ ਦੀ ਚੋਣ ਅਤੇ ਚੋਣ ਮੈਨੀਫੈਸਟੋ ਤਿਆਰ ਕਰਨ ਵੇਲੇ ਸਹਾਈ ਹੋਵੇਗੀ ਇਸ ਮੌਕੇ ਪਾਰਟੀ ਦੇ ਮਹਿਲਾ ਵਿੰਗ ਦੀ ਨੇਤਾ ਪ੍ਰੋਫੈਸਰ ਬਲਜਿੰਦਰ ਕੌਰ, ਸੇਵਾਮੁਕਤ ਪ੍ਰਿੰਸੀਪਲ ਨਰਿੰਦਰਪਾਲ ਭਗਤਾ, ਚੋਣ ਪ੍ਰਚਾਰ ਕਮੇਟੀ ਦੇ ਮੁਖੀ ਬੂਟਾ ਸਿੰਘ ਅਸ਼ਾਂਤ, ਲੀਗਲ ਸੈਲ ਦੇ ਨੇਤਾ ਨਵਦੀਪ ਜੀਦਾ,ਵਪਾਰ ਵਿੰਗ ਦੇ ਆਗੂ ਅਨਿਲ ਠਾਕੁਰ ਅਤੇ ਮੀਡੀਆ ਇੰਚਾਰਜ ਨੀਲ ਗਰਗ ਹਾਜਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply