
ਬਠਿੰਡਾ, 21 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਰਬਤ ਖਾਲਸਾ ਵਲੋਂ ਬਣਾਏ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਭਾਈ ਜਗਮੀਤ ਸਿੰਘ ਅਤੇ ਭਾਈ ਮੇਜਰ ਸਿੰਘ ਨੂੰ ਨਾਲ ਲੈ ਕੇ ਪੰਚ ਪਰਧਾਨੀ ਮਰਿਯਾਦਾ ਅਨੁਸਾਰ ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਉਪਰ ਜੋ ਫੈਸਲਾ ਲਿਆ ਹੈ ਸਮੁੱਚੀ ਜਥੇਬੰਦੀ ਪੰਥਕ ਸੇਵਾ ਲਹਿਰ ਦਾਦੂਵਾਲ ਵਲੋਂ ਉਸ ਦੀ ਸ਼ਲਾਘਾ ਕਰਦੇ ਹਾਂ, ਇਹ ਦੇਰ ਨਾਲ ਲਿਆ ਗਿਆ ਦਰੁੱਸਤ ਫੈਸਲਾ ਹੈ, ਇਨ੍ਹਾਂ ਵਿਚਾਰਾਂ ਦਾ ਪਰਗਟਾਵਾ ਜਥੇਬੰਦੀ ਦੇ ਮੁੱਖ ਆਗੂਆਂ ਬਾਬਾ ਪਰਦੀਪ ਸਿੰਘ ਚਾਂਦਪੁਰਾ, ਬਾਬਾ ਬਲਜੀਤ ਸਿੰਘ ਬੁਰਜ ਨਕਲੀਆਂ, ਡਾਕਟਰ ਗੁਰਮੀਤ ਸਿੰਘ ਖਾਲਸਾ, ਬਾਬਾ ਜਸਵਿੰਦਰ ਸਿੰਘ ਤਿਉਣਾ ਅਤੇ ਬਾਬਾ ਹਰਪ੍ਰੀਤ ਸਿੰਘ ਕਮਾਲੂ ਨੇ ਇਕ ਸਾਂਝੇ ਪ੍ਰੈਸ ਬਿਆਨ ਵਿੱਚ ਕੀਤਾ, ਉਨ੍ਹਾਂ ਕਿਹਾ ਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਹਮਲੇ ਸਮੇਂ ਭਾਰਤੀ ਫੌਜ਼ਾਂ ਦੀ ਅਗਵਾਈ ਕਰਕੇ ਜਰਨਲ ਕੁਲਦੀਪ ਬਰਾੜ ਨੇ ਇੱਕ ਬੱਜ਼ਰ ਗੁਨਾਹ ਕੀਤਾ ਸੀ, ਤੋਪਾਂ ਟੈਂਕਾਂ ਦੇ ਗੋਲਿਆਂ ਨਾਲ ਗੁਰਧਾਮਾਂ ਦੀਆਂ ਇਮਾਰਤਾਂ ਨੂੰ ਢਹਿ ਢੇਰੀ ਕੀਤਾ ਧੰਨ ਗੁਰੂ ਗ੍ਰੰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਕੀਤੇ ਸਿੱਖ ਰੈਫਰੈਂਸ ਲਾਇਬਰੇਰੀ ਤਬਾਹ ਕੀਤੀ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਹਜ਼ਾਰਾਂ ਸ਼ਰਧਾਲੂ ਸਿੱਖਾਂ ਬੱਚੇ ਬਜ਼ੁਰਗਾਂ ਬੀਬੀਆ ਨੌਜ਼ਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ।ਇਸੇ ਤਰ੍ਹਾਂ ਸਾਬਕਾ ਪੰਜਾਬ ਪੁਲਿਸ ਮੁਖੀ ਕੇ.ਪੀ ਐਸ ਗਿੱਲ ਨੇ ਵੀ ਅਣਗਿਣਤ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕਰ ਦਿੱਤਾ ਸੀ, ਇਹੋ ਜਿਹੇ ਘਿਣਾਉਣੇ ਜ਼ੁਰਮ ਕਰਨ ਵਾਲਿਆਂ ਨੂੰ ਤਾਂ ਬਹੁਤ ਪਹਿਲਾਂ ਹੀ ਸਿੱਖ ਪੰਥ ‘ਚੋ ਛੇਕ ਦੇਣਾ ਚਾਹੀਦਾ ਸੀ, ਪਰ ਅੱਜ ਤੱਕ ਇਹ ਕਿਸੇ ਨੇ ਜੁਰਅੱਤ ਨਹੀ ਕੀਤੀ ਇਹ ਦੇਰ ਨਾਲ ਲਿਆ ਗਿਆ ਦਰੁੱਸਤ ਫੈਸਲਾ ਹੈ, ਸਿੱਖ ਆਗੂਆਂ ਨੇ ਕਿਹਾ ਕੇ ਸਾਰੇ ਸਿੰਘ ਸਹਿਬਾਨ ਵਧਾਈ ਦੇ ਪਾਤਰ ਹਨ, ਜਿੰਨ੍ਹਾਂ ਨੇ ਸਮੁੱਚੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਇਨ੍ਹਾਂ ਨੂੰ ਪੰਥ ‘ਚੋ ਛੇਕਿਆ ਹੈ, ਪੰਥ ਇਨ੍ਹਾਂ ਜਥੇਦਾਰਾਂ ਤੋਂ ਐਸੇ ਨਿਰਪੱਖ ਬੇਬਾਕੀ ਅਤੇ ਨਿਡਰਤਾ ਵਾਲੇ ਫੈਸਲਿਆ ਦੀ ਹੀ ਉਮੀਦ ਕਰਦਾ ਹੈ ਤੇ ਸਾਡੀ ਸਾਰੀ ਜਥੇਬੰਦੀ ਸਿੰਘ ਸਹਿਬਾਨਾਂ ਦੇ ਇਸ ਫੈਸਲੇ ਨੂੰ ਸਿਰ ਮੱਥੇ ਪਰਵਾਨ ਕਰਦੀ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media