
ਬਠਿੰਡਾ, 23 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ੍ਰੀ ਅਮਨਦੀਪ ਸਿੰਘ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਤਲਵੰਡੀ ਸਾਬੋ ਅਤੇ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ,ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਜੀ ਦੀ ਪ੍ਰਧਾਨਗੀ ਹੇਠ ਸਬ-ਡਵੀਜ਼ਨ ਲੀਗਲ ਸਰਵਿਸਸ ਕਮੇਟੀ, ਤਲਵੰਡੀ , ਕੋਰਟ ਕੰਪਲੈਕਸ, ਤਲਵੰਡੀ ਸਾਬੋ ਵਿਖੇ ਇੱਕ ਮੀਟਿੰਗ ਦਾ ਆਯੋਜਿਨ ਕੀਤਾ ਗਿਆ। ਇਸ ਮੀਟਿੰਗ ਦੇ ਆਯੋਜਨ ਦਾ ਉਦੇਸ਼ ਮੁਫਤ ਕਾਨੂੰਨੀ ਸਹਾਇਤਾ ਸਕੀਮਾਂ, ਲੀਗਲ ਏਡ ਕਲੀਨਿਕ, ਲੀਗਲ ਲਿਟਰੇਸੀ ਕਲੱਬ, ਅਗਾਮੀ ਸਮੇਂ ਵਿੱਚ ਲਗਣ ਵਾਲੀਆਂ ਨੈਸ਼ਨਲ ਲੋਕ ਅਦਾਲਤਾਂ ਦੇ ਕਲੈਂਡਰ, ਪੀ.ਐਲ.ਵੀ. ਦੀਆਂ ਨਿਯੁਕਤੀਆਂ ਅਤੇ ਨਾਲਸਾ ਦੀਆਂ ਵੱਖ-ਵੱਖ ਸਕੀਮਾਂ ਸੀ। ਸ੍ਰੀ ਵਰਿੰਦਰ ਕੁਮਾਰ ਉਪ ਮੰਡਲ ਮੈਜੀਸਟਰੇਟ, ਮੌੜ, ਸ੍ਰੀ ਦਵਿੰਦਰ ਸਿੰਘ, ਡਿਪਟੀ ਸੁਪਰਇੰਟੈਂਡੰਟ ਆਫ ਪੁਲਿਸ ਮੌੜ, ਸ੍ਰੀ ਸੁਨੀਲ ਕੁਮਾਰ, ਉਪ ਮੰਡਲ ਵੈਲਫੇਅਰ ਆਫਿਸਰ, ਤਲਵੰਡੀ ਸਾਬੋ ਅਤੇ ਸਾਰੇ ਲੀਗਲ ਏਡ ਪੈਨਲ ਦੇ ਵਕੀਲ ਇਸ ਮੀਟਿੰਗ ਵਿੱਚ ਹਾਜ਼ਰ ਸਨ। ਲੋਕਾਂ ਵਿੱਚ ਕਾਨੂੰਨੀ ਸਾਖਰਤਾ ਨੂੰ ਫੈਲਾਨਾ ਅਤੇ ਅਸੰਗਠਿਤ ਖੇਤਰਾਂ ਦੇ ਮਜ਼ਦੂਰਾਂ, ਬੱਚਿਆਂ, ਮਾਨਸਿਕ ਰੋਗਾਂ ਤੋਂ ਗ੍ਰਸਤ ਮਰੀਜ਼ਾਂ ਅਤੇ ਸਮਾਜ ਨੂੰ ਨਸ਼ੇ ਦੇ ਜਾਲ ਤੋਂ ਬਚਾਉਣ ਲਈ ਨਾਲਸਾ ਵੱਲੋਂ ਚਲਾਈਆ ਜਾ ਰਹੀਆ ਸਕੀਮਾ ਬਾਰੇ ਲੋਕਾਂ ਤੱਕ ਪਹੁਚਾਣਾ ਇਸ ਮੀਟਿੰਗ ਦੇ ਮੁੱਖ ਏਜੰਡਾ ਸੀ। ਆਮ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਲੀਗਲ ਏਡ ਸਬੰਧੀ ਸਹਾਇਤਾ ਲੈਣ ਲਈ ਹੈਲਪ ਲਾਈਨ ਨੰ. 1968 ਤੇ ਫੋਨ ਕਰ ਸਕਦੇ ਹਨ ਅਤੇ ਮਿਤੀ 13.08.2016 ਨੂੰ ਬੈਂਕਿੰਗ ਕੇਸਾਂ ਨਾਲ ਸਬੰਧਿਤ ਨੈਸ਼ਨਲ ਲੋਕ ਆਦਲਤ ਵਿੱਚ ਆਪਣੇ ਕੇਸ ਲਗਾ ਇਸ ਨੈਸ਼ਨਲ ਲੋਕ ਅਦਾਲਤ ਦਾ ਵੱਧ-ਤੋਂ ਵੱਧ ਫਾਇਦਾ ਲੈ ਸਕਣ।ਸ੍ਰੀਮਤੀ ਅਮਿਤਾ ਸਿੰਘ ਨੇ ਇਹ ਵੀ ਦੱਸਿਆ ਕਿ ਮਿਤੀ 29.07.2016 ਤੱਕ ੁਨੋਰਗੳਨਸਇਦ ਸੲਚਟੋਰ ਦੇ ਮਜ਼ਦੂਰਾਂ ਦੀਆਂ ਰਜ਼ਿਸਟਰੇਸ਼ਨ ਵੱਡੇ ਪੱਧਰ ਤੱਕ ਕਰ ਦਿੱਤੀਆਂ ਜਾਣਗੀਆਂ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media