ਬਠਿੰਡਾ, 23 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੁੱਖ ਮੰਤਰੀ ਤੀਰਥ ਯਾਤਰਾ ਦੌਰਾਨ ਪੀ.ਆਰ.ਟੀ.ਸੀ ਦੀਆ ਵਰਤੀਆਂ ਜਾਣ ਵਾਲੀਆਂ ਬੱਸਾਂ ਤੇ ਹਿੰਦੂ ਦੇਵੀਆਂ ਦੀ ਤਸਵੀਰ ਡਰਾਇਵਰ ਸੀਟ ਦੇ ਥੱਲੇ ਫੁਟਰੈਸਟ ਪਾਸ ਲਗਾਉਣ ਨਾਲ ਹਿੰਦੂ ਦੇਵੀ ਦੇਵਤਿਆਂ ਦੀ ਬੇਅਦਬੀ ਹੋਈ ਹੈ ਅਤੇ ਹਰ ਧਾਰਮਿਕ ਵਿਅਕਤੀ ਦੀਆਂ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚੀ ਹੈ ਜਿਸ ਦੇ ਲਈ ਸਬੰਧਤ ਦੇ ਖਿਲਾਫ ਕਾਨੁੰਨੀ ਕਾਰਵਾਈ ਕਰਨ ਅਤੇ ਇਹ ਫੋਟੋਆਂ ਤੁਰੰਤ ਉਤਰਵਾਉਣ ਲਈ ਸਿਦਕ ਫੌਰਮ ਦੇ ਪ੍ਰਧਾਨ ਅਤੇ ਉਘੇ ਸਮਾਜ ਸੇਵੀ ਸਾਧੂ ਰਾਮ ਕੁਸਲਾ ਵਲੋ 8 ਜੁਲਾਈ ਨੂੰ ਸੀਨੀਅਰ ਕਪਤਾਨ ਪੁਲਿਸ, ਬਠਿੰਡਾ ਨੂੰ ਲਿਖੇ ਪੱਤਰ ਵਿਚ ਮੰਗ ਕੀਤੀ ਹੈ ਜਿਸ ਦੀ ਪੜਤਾਲ ਦੇਸ ਰਾਜ, ਸੀਨੀਅਰ ਕਪਤਾਨ ਪੁਲਿਸ, ਬਠਿੰਡਾ ਕਰ ਰਹੇ ਹਨ।
ਫੌਰਮ ਵਲੋ ਜਾਰੀ ਪਰੈਸ ਨੋਟ ਵਿਚ ਕੀਤਾ ਗਿਆ ਹੈ ਹੈ ਕਿ ਹਰੇਕ ਜਿਲੇ ਵਿਚੋ ਵੱਖ ਵੱਖ ਵਾਰਡਾਂ ਵਿਚੋ ਸਾਲਾ ਸਾਰ ਧਾਮ ਅਤੇ ਮਾਤਾ ਚਿੰਤਪੁਰਣੀ ਆਦਿ ਧਾਰਮਿਕ ਸਥਾਨਾਂ ਤੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ਼ਰਧਾਲੂਆਂ ਲਈ ਪੰਜਾਬ ਸਰਕਾਰ ਨੇ ਪੀਆਰਟੀਸੀ ਦੀਆਂ ਮੁਫਤ ਬੱਸਾਂ ਭੇਜਣ ਦਾ ਪ੍ਰਬੰਧ ਕੀਤਾ ਹੋਇਆ ਹੈ।ਇਨ੍ਹਾਂ ਬੱਸਾਂ ‘ਤੇ ਬੱਸ ਦੇ ਡਰਾਇਵਰ ਦੀ ਸੀਟ ਕੋਲ ਪੈਰ ਪਾਇਦਾਨ ਪਾਸ ਹਿੰਦੂ ਦੇਵੀ ਦੀ ਫੋਟੋ ਲਗਾਈ ਗਈ ਹੈ ਜਦੋ ਵੀ ਡਰਾਇਵਰ ਉਤਰਦਾ ਅਤੇ ਚੜਦਾ ਹੈ ਤਾਂ ਹਿੰਦੂ ਦੇਵੀ ਦੀ ਬੇਅਦਬੀ ਹੁੰਦੀ ਹੈ, ਜਿਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਬੱਸ ਦੇ ਦੋਨਾਂ ਸਾਇਡਾਂ ਤੇ ਵੀ ਹਿੰਦੂ ਦੇਵੀ ਦੇਵਤਿਆਂ ਦੀਆਂ ਫਲੈਕਸਾਂ ਲਗਾਈਆਂ ਗਈਆਂ ਹਨ ਜਦੋ ਵੀ ਕੋਈ ਸਵਾਰੀ ਘੇਰ ਚੜਨ ਕਾਰਨ ਕੈਅ ਕਰਦੀ ਹੈ ਜਾਂ ਬਾਹਰ ਥੁਕਦੀ ਹੈ ਤਾਂ ਇਸ ਨਾਲ ਵੀ ਹਿੰਦੂ ਦੇਵੀ ਦੇਵਤਿਆਂ ਦੀ ਬੇਅਦਬੀ ਹੁੰਦੀ ਹੈ ਅਤੇ ਸਾਡੇ ਮਨਾਂ ਨੂੰ ਠੇਸ ਪਹੁੰਚਦੀ ਹੈ ਇਸ ਲਈ ਸਿਦਕ ਫੌਰਮ, ਬਠਿੰਡਾ ਨੇ ਸੀਨੀਅਰ ਕਪਤਾਨ ਪੁਲਿਸ, ਬਠਿੰਡਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਹ ਫੋਟੋਆਂ ਤੁਰੰਤ ਹਟਵਾਈਆਂ ਜਾਣ ਅਤੇ ਦੋਸ਼ੀਆਂ ਖਿਲਾਫ ਪੜਤਾਲ ਕਰਕੇ ਬਣਦੀ ਕਾਨੁੰਨੀ ਕਾਰਵਾਈ ਕੀਤੀ ਜਾਵ।ਸਿਦਕ ਫੌਰਮ ਵਲੋ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਦੇਸ ਰਾਜ ਸੀਨੀਅਰ ਕਪਤਾਨ ਪੁਲਿਸ, ਸਿਟੀ ਬਠਿੰਡਾ ਕਰ ਰਹੇ ਹਨ ਜਿੰਨ੍ਹਾਂ ਪਾਸ ਬਿਆਨ ਕਲਮਬੱਧ ਕਰਵਾਉਦਿਆਂ ਦੋਸ਼ਾਂ ਦੀ ਪੁਸ਼ਟੀ ਕੀਤੀ ਗਈ ਹੈ ।ਪੜਤਾਲ ਵਿਚ ਸਬੰਧਤ ਬੱਸਾਂ ਦੀਆਂ ਫੋਟੋਆਂ ਮੰਗੀਆਂ ਗਈਆਂ ਹਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media