Saturday, March 14, 2026

ਪੰਥਕ ਜਥੇਬੰਦੀਆਂ ਦੇ ਰੋਸ ਮਾਰਚ ਕਾਰਨ ਪਕੜੇ ਸਿੱਖ ਆਗੂਆਂ ਖਿਲਾਫ ਦਰਜ਼ ਕੇਸ ਖਾਰਿਜ, ਕੀਤੇ ਰਿਹਾਅ

PPN2307201607

ਬਠਿੰਡਾ, 23 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਮਨ ਸ਼ਾਤੀ ਭੰਗ ਹੋਣ ਦੇ ਡਰੋ ਜਿਲ੍ਹਾ ਪ੍ਰਸਾਸ਼ਨ ਵੱਲੋ ਗ੍ਰਿਫਤਾਰ ਕੀਤੇ ਗਏ ਪੰਥਕ ਆਗੂਆਂ ਵਿਚ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਉਨ੍ਹਾਂ ਦੇ ਸਾਥੀਆ ਖਿਲਾਫ ਦਰਜ ਕੇਸ ਨੂੰ ਐਸ ਡੀ ਐਮ ਕੋਰਟ ਖਾਰਜ ਕਰ ਦਿੱਤਾ ਗਿਆ।ਭਾਈ ਗੁਰਦੀਪ ਸਿੰਘ ਬਠਿੰਡਾ ਪਟਿਆਲਾ ਜੇਲ ਵਿਚ ਬੰਦ ਹਨ ਜਿਨ੍ਹਾਂ ਦੀ ਪੇਸ਼ੀ ਸੀ ਪਰ ਪੁਲਿਸ ਵੱਲੋ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਨਹੀ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਸਰਬੱਤ ਖਾਲਸਾ ਧਿਰਾਂ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਸਬੰਧੀ ਭਗਤਾ ਭਾਈ ਕਾ ਤੋ ਬਰਗਾੜੀ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਪੁਲਿਸ ਪ੍ਰਸਾਸਨ ਵੱਲੋ 14 ਜੁਲਾਈ ਨੂੰ ਹੀ ਵਿੱਚ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਭਾਈ ਹਰਫੂਲ ਸਿੰਘ,ਸੁਰਿੰਦਰ ਸਿੰਘ ਨਥਾਣਾ, ਭਾਈ ਮੋਹਤਮ ਸਿੰਘ ਕਲਿਆਣ ਸੁੱਖਾ ਦੇ 107/151 ਤਹਿਤ ਗ੍ਰਿਫਤਾਰ ਕਰ ਲਿਆ ਗਿਆ ਸੀ।ਇਸ ਗ੍ਰਿਫਤਾਰੀ ਸਬੰਧੀ ਸਿੱਖ ਜੱਥੇਬੰਦੀਆ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ 22 ਜੁਲਾਈ ਪੇਸ਼ੀ ਦੌਰਾਨ ਵੱਡੀ ਗਿਣਤੀ ਇੱਕਤਰ ਹੋਏ ਸਿੱਖ ਆਗੂਆਂ ਵੱਲੋ ਬਾਦਲ ਸਰਕਾਰ ਤੇ ਧੱਕੇਸ਼ਾਹੀ ਦੇ ਦੋਸ਼ ਲਏ।ਇਸ ਮੌਕੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਅਕਾਲੀ ਦਲ ਅਮ੍ਰਿਤਸਰ ਦੇ ਜਨਰਲ ਸੱਕਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੁਰਜੀਤ ਸਿੰਘ ਅਰਾਈਆ, ਪਰਮਿੰਦਰ ਸਿੰਘ ਬਾਲਿਆਵਲੀ, ਬਾਬਾ ਸੁਖਦੇਵ ਸਿੰਘ ਜੋਗਾਨੰਦ, ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਹਰਦੀਪ ਸਿੰਘ ਮਹਿਰਾਜ, ਬਾਬਾ ਦਿਆਲਪੁਰਾ, ਮੇਜਰ ਸਿੰਘ ਮਲੂਕਾ, ਸਰਪੰਚ ਸੁਖਵਿੰਦਰ ਸਿੰਘ ਕਿਲੀ, ਸੀਤਾ ਰਾਮ ਦੀਪਕ ਰਾਮਪੁਰਾ ਫੂਲ, ਮਹਿੰਦਰ ਸਿੰਘ ਖਾਲਸਾ,ਜਗਮੀਤ ਸਿੰਘ ਦਾਨਸਿੰਘ ਵਾਲਾ ਅਤੇ ਸੈਕੜੇ ਵਰਕਰ ਪੰਥਕ ਜਥੇਬੰਦੀਆ ਹਾਜਰ ਸਨ ਪੰਥਕ ਆਗੂਆ ਨੇ ਪ੍ਰਸ਼ਾਸਨ ਨੂੰ ਕਿਹਾ ਭਾਈ ਬਠਿੰਡਾ ਤੇ ਸਾਥੀਆ ਨੂੰ ਰਿਹਾਅ ਕਰੋ ਨਹੀ ਤਾਂ ਅੱਜ ਤੋਂ ਅਸੀ ਸੰਘਰਸ਼ ਸੁਰੂ ਕਰਾਂਗੇ ਤੇ ਜਥੇਬੰਦੀਆਂ ਦੇ ਆਗੂਆ ਨੇ ਭਾਈ ਬਠਿੰਡਾ ਨੂੰ ਕੋਰਟ ‘ਚ ਪੇਸ਼ ਨਾ ਕਰਨਾ ਸਰਕਾਰ ਵੱਲੋਂ ਕਾਨੂੰਨ ਦਾ ਮਜ਼ਾਕ ਦੱਸਿਆ, ਭਾਈ ਗੁਰਦੀਪ ਸਿੰਘ ਬਠਿੰਡਾ ਦੇ ਸਪੁੱਤਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਮੀਦ ਹੈ ਕਿ ਦੇਰ ਸ਼ਾਮ ਤੱਕ ਭਾਈ ਬਠਿੰਡਾ ਤੇ ਸਾਥੀ ਕੇਂਦਰੀ ਜੇਲ ਪਟਿਆਲਾ ਤੋ ਰਿਹਾਅ ਹੋ ਜਾਣਗੇ।

Check Also

ਜ਼ਿਲ੍ਹੇ ਵਿੱਚ ਐਲ.ਪੀ.ਜੀ, ਪੈਟਰੋਲ/ਡੀਜ਼ਲ ਦੀ ਕੋਈ ਕਮੀ ਨਹੀਂ – ਡਿਪਟੀ ਕਮਿਸ਼ਨਰ

ਕਿਹਾ, ਜਮ੍ਹਾਂਖੋਰਾਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਮਿਡਲ ਈਸਟ ਵਿੱਚ …

Leave a Reply