
ਬਠਿੰਡਾ, 23 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਚ ਚੱਲ ਰਹੀਆਂ ਗਤੀਵਿਧੀਆਂ ਨੂੰ ਵਧਾਉਂਦੇ ਹੋਏ ਸਕੂਲ ਵਿਚ ਪ੍ਰਬੰਧਕੀ ਕਮੇਟੀ ਅਤੇ ਸਟਾਫ਼ ਵਲੋਂ ਇਸ ਵਾਰ ਵਾਤਾਵਰਨ ਹਫ਼ਤਾ ਮਨਾਇਆ ਗਿਆ। ਜਿਸ ਵਿਚ ਵਾਤਾਵਰਨ ਦੀ ਸ਼ੁੱਧਤਾ ਨੂੰ ਬਣਾਈ ਰੱਖਣ ਦੇ ਲਈ ਮੁੱਖ ਮਹਿਮਾਨਾਂ ਦੁਆਰਾਂ ”ਰੁੱਖ ਲਗਾਓ” ਦੇੇ ਆਧਾਰ ‘ਤੇ ਸਕੂਲ ਵਿਚ ਪੌਦੇ ਲਗਾਏ ਗਏ ਅਤੇ ਵਾਤਾਵਰਨ ਦੀ ਸ਼ੁੱਧਤਾ ਨਾਲ ਸਬੰਧਤ ਬੱਚਿਆਂ ਵਲੋਂ ਨਾਟਕ ਦਾ ਮੰਚਨ ਵੀ ਕੀਤਾ ਗਿਆ।ਇਸ ਨਾਟਕ ਵਿਚ ਇਹ ਦਰਸਾਇਆ ਗਿਆ ਕਿ ਵਾਤਾਵਰਨ ਨੂੰ ਬਚਾਉਣ ਲਈ ਕੀ ਕੀ ਉਪਾਅ ਅਤੇ ਪੌਦੇ ਲਗਾਉਦ ਕਿਉ ਜਰੂਰੀ ਹਨ। ਇਸ ਮੌਕੇ ਬੱਚਿਆਂ ਵਲੋਂ ਤਿਆਰ ਮਾਡਲਾਂ ਨਾਲ ਇਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿਚ ਆਰਟ ਐਂਡ ਕਰਾਫ਼ਟ ਵਿਗਿਆਨ, ਗਣਿਤ, ਸਮਾਜਿਕ ਸਿੱਖਿਆ, ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੇ ਮਾਡਲ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ ਗਏ ਸਨ। ਇਸ ਮੌਕੇ ਮੁੱਖ ਮਹਿਮਾਨ ਸੰਜੀਵ ਤਿਵਾੜੀ ਜਿਲ੍ਹਾ ਜੰਗਲਾਤ ਅਫ਼ਸਰ, ਰਾਜੇਸ ਨੇਗੀ, ਆਈ ਕੇ ਸੁਖੀਜਾ, ਤਰਲੋਕ ਚੰਦ, ਮੈਨੇਜਿੰਗ ਡਾਇਰੈਕਟਰ ਪ੍ਰੋ: ਐਮ ਐਲ. ਅਰੋੜਾ, ਪ੍ਰਿੰਸੀਪਲ ਮੈਡਮ ਅੰਜੂ ਡੋਗਰਾ ਅਤੇ ਮੈਡਮ ਸੋਨੀਆ ਧਵਨ ਵੀ ਹਾਜ਼ਰ ਸਨ। ਬੱਚਿਆਂ ਦੁਆਰ ਪ੍ਰਦਰਸ਼ਨੀ ਦੀ ਸਾਰੇ ਮਹਿਮਾਨਾਂ ਵਲੋਂ ਖੂਬ ਸ਼ਲਾਘਾਂ ਕਰਦਿਆ ਵਿਦਿਆਰਥੀਆ ਦੀਆਂ ਰਚਨਾਤਮਕ ਕਲਾਵਾਂ ਦੀ ਭਰਪੂਰ ਪ੍ਰਸੰਸ਼ਾ ਕੀਤੀ। ਅੰਤ ਵਿਚ ਮੈਨੇਜਿੰਗ ਡਾਇਰੈਕਟਰ ਅਰੋੜਾ ਵਲੋਂ ਦੱਸਿਆ ਗਿਆ ਕਿ ਵਿਦਿਆਰਥੀਆ ਦੀਆਂ ਇਨ੍ਹਾਂ ਰਚਨਾਤਮਕ ਕਲਾਵਾਂ ਨੂੰ ਹਰ ਸਮੇਂ ਉਤਸ਼ਾਹਿਤ ਕੀਤਾ ਜਾਵੇਗਾ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media