ਅੰਮ੍ਰਿਤਸਰ, 22 ਜੁਲਾਈ (ਜਗਦੀਪ ਸਿੰਘ ਸੱਗੂ) ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੀ ਬੀ.ਕਾਮ ਰੈਗੂਲਰ ਸਮੈਸਟਰ-6 ਦੀ ਤਨਵੀ ਸ਼ਰਮਾ ਨੇ ਗੁਰੁੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਹੋਈ ਮਈ 2016 ਦੀ ਪ੍ਰੀਖਿਆ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਰਿਤਿਕਾ ਸ਼ਰਮਾ ਨੇ ਯੂਨੀਵਰਸਿਟੀ ਵਿਚੋਂ 9ਵਾਂ, ਰਾਖੀ ਆਨੰਦ ਨੇ 12ਵਾਂ, ਰਾਬੀਆ ਉੱਪਲ ਨੇ 14ਵਾਂ, ਰਾਹਤ ਜੂਨੇਜਾ ਨੇ ਤੇਈਵਾਂ, ਰਵੀਨਾਂ ਨੇ 25ਵਾਂ, ਆਸ਼ੀਮਾ ਮਹਾਜਨ ਅਤੇ ਕਸ਼ਿਸ਼ ਅਗਰਵਾਲ ਨੇ 28ਵਾਂ, ਸਿਮਰਪ੍ਰੀਤ ਸੇਠੀ ਨੇ 30ਵਾਂ ਅਤੇ ਸ਼ਿਵਾਨੀ ਕਨੌਜੀਆ ਨੇ 32ਵਾਂ ਸਥਾਨ ਹਾਸਲ ਕੀਤਾ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਹਨਾਂ ਵਿਦਿਆਰਥਣਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿਚ ਵੀ ਉਹਨਾਂ ਨੂੰ ਵਧੀਆ ਸਥਾਨ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ।ਉਹਨਾਂ ਨੇ ਅਧਿਆਪਕਾਂ ਨੂੰ ਵੀ ਸਲਾਹਿਆ ਜਿੰਨਾਂ ਦੀ ਮਿਹਨਤ ਸਦਕਾ ਇਹਨਾਂ ਵਿਦਿਆਰਥਣਾਂ ਨੇ ਇਹ ਉੱਚ ਸਥਾਨ ਹਾਸਲ ਕੀਤੇ।ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਪ੍ਰੋਫੈਸਰ ਨੀਨੂ. ਕੇ ਮਲਹੋਤਰਾ ਅਤੇ ਡੀਨ ਅਕਾਦਮਿਕ ਡਾ. ਸਿਮਰਦੀਪ ਅਤੇ ਹੋਰ ਅਧਿਆਪਕਾਂ ਨੇ ਵਿਦਿਆਰਥਣਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਵਧਾਈਆਂ ਦਿੱਤੀਆਂ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …