
ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ)- ਚੋਣ ਕਮਿਸ਼ਨ ਦੇ ਹੁਕਮਾਂ ਤੇ ਹੋਈ ਪਿੰਡ ਫਰਵਾਲੀ ਦੀ ਸਰਪੰਚੀ ਦੀ ਅੱਜ ਚੋਣ ਹੋਈ ਜਿਸ ਵਿਚ ਬੀਬੀ ਸਰਬਜੀਤ ਕੌਰ ਨੇ ਬੀਬੀ ਸੁਖਵਿੰਦਰ ਕੌਰ ਨੂੰ ਹਰਾ ਕੇ ਪਿੰਡ ਫਰਵਾਲੀ ਦੀ ਸਰਪੰਚ ਹੋਣ ਦਾ ਮਾਣ ਹਾਸਲ ਕੀਤਾ ਹੈ ਪ੍ਰਾਪਤ ਨਤੀਜੇ ਮੁਤਾਬਿਕ ਬੀਬੀ ਸੁਖਵਿੰਦਰ ਕੌਰ ਨੂੰ 436 ਵੋਟਾਂ ਅਤੇ ਜੇਤੂ ਰਹੇ ਬੀਬੀ ਸਰਬਜੀਤ ਕੌਰ ਨੂੰ 628 ਵੋਟਾਂ ਹਾਸਲ ਹੋਈਆਂ ।ਕੁੱਲ ਵਿਚੋਂ 11 ਵੋਟਾਂ ਰੱਦ ਹੋ ਗਈਆਂ ਸਨ ਜਦਕਿ ਕੁੱਲ 1075 ਵੋਟਾਂ ਪੋਲ ਹੋਈਆਂ।ਵੋਟਾਂ ਦੀ ਗਿਣਤੀ ਨਾਇਬ ਤਹਿਸੀਲਦਾਰ ਨਰਿੰਦਰ ਸਿੰਘ ਮਾਲੇਰਕੋਟਲਾ ਦੀ ਦੇਖ ਰੇਖ ਹੇਠ ਹੋਈ।ਸਾਮ ਨੂੰ ਜਦੋਂ ਚੋਣ ਦਾ ਰਿਜਲਟ ਆਇਆ ਤਾਂ ਜੇਤੂ ਗਰੁੱਪ ਨੇ ਆਪੋ ਆਣੇ ਢੰਗ ਨਾਲ ਜਿੱਤ ਦੀ ਖੁਸੀ ਮਨਾਈ। ਜੇਤੂ ਰਹੀ ਸਰਪੰਚ ਦੇ ਗਰੁੱਪ ਦੇ ਅਹਿਮ ਆਗੂ ਰਣਜੀਤ ਸਿੰਘ ਮਨੀਮ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੇ ਧੜੇ ਨੂੰ ਕਾਮਯਾਬ ਕੀਤਾ ਗਿਆ ਹੈ ਜਿਸ ਲਈ ਸਮੁੱਚਾ ਧੜਾ ਪਿੰਡ ਵਾਸੀਆਂ ਦਾ ਹਮੇਸਾ ਰਿਣੀ ਰਹੇਗਾ।ਉਨ੍ਹਾਂ ਕਿਹਾ ਕਿ ਸਰਪੰਚ ਸਰਬਜੀਤ ਕੌਰ ਦੀ ਅਗਵਾਈ ਹੇਠ ਅਕਾਲੀ ਦਲ ਦੇ ਮੀਤ ਪ੍ਰਧਾਨ ਮੁਹੰਮਦ ਇਜਹਾਰ ਆਲਮ ਅਤੇ ਮੁਖ ਸੰਸਦੀ ਸਕੱਤਰ ਬੀਬੀ ਫਰਜਾਨਾ ਆਲਮ ਦੇ ਦਿਸਾ ਨਿਰਦੇਸਾਂ ਹੇਠ ਪਿੰਡ ਦਾ ਪਾਰਟੀ ਤੋਂ ਉਪਰ ਉਠ ਕੇ ਸਰਵਪੱਖੀ ਵਿਕਾਸ ਕੀਤਾ ਜਾਵੇਗਾ।ਇਸ ਮੌਕੇ ਸਰਪੰਚ ਸਰਬਜੀਤ ਕੌਰ ਨੂੰ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਸਿਰਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕੇਸਰ ਸਿੰਘ, ਮਨਜੀਤ ਸਿੰਘ ਛੀਨੀਵਾਲ, ਧਰਮ ਸਿੰਘ ਸਾਬਕਾ ਸਰਪੰਚ, ਟਹਿਲ ਸਿੰਘ ਸਾਬਕਾ ਪ੍ਰਧਾਨ ਸੁਸਾਇਟੀ,ਗੁਰਮੁੱਖ ਸਿੰਘ ਗਰੇਵਾਲ, ਜਗਦੇਵ ਸਿੰਘ ਛੀਨੀਵਾਲ, ਕੇਵਲ ਸਿੰਘ, ਬਾਬੂ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਭਗਤ ਰਵਿਦਾਸ, ਗੁਰਮੀਤ ਸਿੰਘ ਬਦੋਹਲ, ਪਾਲ ਸਿੰਘ, ਸਪਿੰਦਰ ਸਿੰਘ ਲਾਲੀ, ਹਰਮੇਲ ਸਿੰਘ, ਜਸਵੀਰ ਸਿੰਘ ਸੀਰਾ, ਪੰਚ ਨਾਜਰ ਸਿੰਘ, ਪੰਚ ਚਰਨ ਸਿੰਘ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media