ਬਠਿੰਡਾ, 27 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਪੁਲਿਸ ਚ ਭਰਤੀ ਸੰਬਧੀ ਅੱਜ ਬਠਿੰਡਾ ਦੀ ਪੁਲਿਸ ਲਾਇਨ ਅਤੇ ਗਿਆਨੀ ਜੈਲ ਸਿੰਘ ਇੰਜਨੀਅਰਿੰਗ ਕਾਲਜ ਵਿਖੇ ਟਰਾਇਲ ਸ਼ੁਰੁ ਹੋ ਗਏ। ਐਸ ਐਸ ਪੀ ਬਠਿੰਡਾ ਸਵਪਨ ਸ਼ਰਮਾਂ ਨੇ ਦੱਸਿਆ ਕਿ ਭਰਤੀ ਸੰਬਧੀ ਪਹਿਲਾ ਹੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਉਨਾਂ ਦੱਸਿਆ ਕਿ ਪੁਲਿਸ ਭਰਤੀ ਦੇ ਉਮੀਦਵਾਰਾਂ ਦਾ ਸਭ ਤੋ ਪਹਿਲਾ ਡੋਪ ਟੈਸਟ ਕਰਵਾਏ ਜਾਣਗੇ । ਜਿਸ ਸੰਬਧੀ ਬਕਾਇੰਦ ਇੱਕ ਮੈਡੀਕਲ ਟੀਮ ਗਰਾਊਡ ਚ ਹਾਜਰ ਰਹੇਗੀ ਅਤੇ ਉਨਾਂ ਵੱਲੋ ਸੈਪਲ ਲੈਣ ਉਪਰੰਤ ਪੰਜ ਮਿੰਟਾ ਵਿਚ ਰਿਪੋਰਟ ਦਿੱਤੀ ਜਾਵੇਗੀ । ਜੇਕਰ ਉਮੀਦਵਾਰ ਦਾ ਡੋਪ ਟੈਸਟ ਪਾਜੀਟਿਵ ਆਇਆ ਤਾਂ ਉਮੀਦਵਾਰ ਨੂੰ ਸਫਾਈ ਦੇਣ ਲਈ ਦੋ ਮੌਕਿਆ ਵਿਚ ਇੱਕ ਸੰਬਧੀ ਫੈਸਲਾ ਲੈਣਾ ਹੋਵੇਗਾ ਜਾ ਤਾਂ ਉਹ ਭਰਤੀ ਪ੍ਰਕਿਰਿਆ ਨੂੰ ਛੱਡ ਦੇਵੇ ਜਾ ਫਿਰ ਸਰਕਾਰ ਹਸਪਤਾਲ ਵਿਚ ਖੂਨ ਦਾ ਨਮੂਨਾ ਦੇਣਾ ਹੋਵੇਗਾ ਅਤੇ ਰਿਪੋਰਟ ਆਉਣ ਉਪਰੰਤ ਉਮੀਦਵਾਰ ਦੁਆਰਾਂ ਭਰਤੀ ਪ੍ਰਕਿਰਿਆ ਵਿਚ ਸ਼ਾਮਲ ਹੋਵੇਗਾ। ਉਨਾਂ ਦੱਸਿਆ ਕਿ ਕੁੱਲ 850 ਪੋਸਟਾ ਹਨ ਅਤੇ ਐਸ ਪੀ ਐਚ ਡਾ ਨਾਨਕ ਸਿੰਘ ਨੂੰ ਨੋਡਲ ਅਫ਼ਸਰ ਲਾਇਆ ਗਿਆ ਹੈ। ਉਮੀਦਵਾਰ ਲੜਕੇ ਦੀ ਲੰਬਾਈ ਘੱਟੋ ਘੱਟ 5 ਫੀਟ 7 ਇੰਚ ਹੋਣੀ ਚਾਹੀਦੀ ਹੈ। ਜੇਕਰ ਉਮੀਦਵਾਰ ਦੀ ਲੰਬਾਈ 5 ਫੀਟ 11 ਇੰਚ ਤੋ ਜਿਆਦਾ ਹੈ ਤਾਂ ਉਸ ਨੂੰ 14 ਨੰਬਰ ਮਿਲਣਗੇ। ਲੜਕੀਆ ਉਮੀਦਵਾਰ ਦੀ ਘੱਟੋ ਘੱਟ ਲੰਬਾਈ 5 ਫੀਟ 3 ਇੰਚ ਹੋਣੀ ਚਾਹੀਦੀ ਹੈ। ਜੇਕਰ ਉਮੀਦਵਾਰ ਦੀ ਲੰਬਾਈ 5 ਫੀਟ 8 ਇੰਚ ਹੈ ਤਾਂ ਉਸ ਨੁੰ 15 ਨਬੰਰ ਮਿਲਣਗੇ । ਉਮੀਦਵਾਰ ਨੂੰ 12 ਦੀ ਅੰਕਾਂ ਸੰਬਧੀ ਵੱਖਰੇ ਨੰਬਰ ਜੋੜੇ ਜਾਣਗੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media