Monday, October 12, 2026

230 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਕਾਬੂ- ਚੌਰੀ ਦਾ ਮੋਟਰਸਾਈਕਲ ਵੀ ਬਰਾਮਦ

PPN2807201608

ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਥਾਣਾ ਬੀ ਡਵੀਜ਼ਨ ਦੀ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦ ਉਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰਕੇ ਉਨਾਂ ਪਾਸੋਂ ਕੁੱਲ 230 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇ ਦੇ ਏ.ਐਸ.ਆਈ ਸੂਬਾ ਸਿੰਘ ਨੇ ਦੱਸਿਆ ਕਿ ਉਹ ਜਦ ਏ.ਐਸ.ਆਈ ਪ੍ਰਸ਼ੌਤਮ ਲਾਲ ਸਮੇਤ ਪੁਲਿਸ ਪਾਰਟੀ ਚੌਕ ਢੀਂਗਰਾ ਤੋਂ ਜਹਾਜਗੜ ਵੱਲ ਗਸ਼ਤ ਕਰਦੇ ਜਾ ਰਹੇ ਸਨ ਤਾਂ ਟੈਲੀਫੋਨ ਅੇਕਸਚੇਂਜ ਨੇੜੇ ਪਟਾਕਾ ਮਾਰਕੀਟ ਵਲੋਂ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ 02 ਏ ਵਾਈ 7828 ਚਲਾ ਰਹੇ ਦੋ ਮੋਨੇ ਨੌਜਵਾਨ ਉਨਾਂ ਨੂੰ ਵੇਖ ਕੇ ਕਾਹਲੀ ਨਾਲ ਪਿਛੇ ਮੁੜੇ ਤਾਂ ਮੋਟਰ ਸਾਈਕਲ ਸਲਿਪ ਹੋਣ ਜਾਣ ਕਰਕੇ ਦੋਨੋ ਸੜਕ ‘ਤੇ ਡਿੱਗ ਪਏ ਅਤੇ ਜਦ ਦੋਨਾਂ ਨੇ ਆਪਣੀਆਂ ਜੇਬਾਂ ਵਿਚੋਂ ਮੋਮੀ ਲਿਫਾਫੇ ਕੱਢ ਕੇ ਸੁੱਟਣ ਦੀ ਕੋਸ਼ਸ਼ ਕੀਤੀ ਤਾਂ ਉਨਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਕਾਬੂ ਕਰ ਲਿਆ। ਪੁਛਗਿਛ ਕਰਨ ‘ਤੇ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਮਨਦੀਪ ਸਿੰਘ ਪੁੱਤਰ ਲੇਟ ਸਤਨਾਮ ਸਿੰਘ ਵਾਸੀ ਨਿਊ ਕਪੂਰ ਨਗਰ ਅਤੇ ਸੂਰਜ ਸਿੰਘ ਬਾਬਾ ਪੁੱਤਰ ਮੰਗਲ ਸਿੰਘ ਵਾਸੀ ਕਿਾਰਏਦਾਰ ਮੰਦਰਵਾਲਾ ਬਜਾਰ ਨੇੜੇ ਬਾਜ਼ ਵਾਲੀ ਕੋਠੀ ਸੁਲਤਾਨਵਿੰਡ ਰੋਡ ਵਜੋ ਹੋਈ ਹੈ। ਏ.ਐਸ.ਆਈ ਸੂਬਾ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਪਾਸੋਂ 120 ਗ੍ਰਾਮ ਅਤੇ ਸੂਰਜ ਸਿੰਘ ਪਾਸੋਂ 110 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ ਅਤੇ ਉਨਾਂ ਦੇ ਕੋਲ ਜੋ ਸਪਲੈਂਡਰ ਮੋਟਰ ਸਾਈਕਲ ਸੀ ਉਹ ਵੀ ਚੋਰੀ ਦਾ ਨਿਕਲਿਆ।ਉਨਾਂ ਕਿਹਾ ਕਿ ਦੋਨਾਂ ਦੋਸ਼ੀਆਂ ਖਿਲਾਫ ਥਾਣਾ ਸੁਲਤਾਨਵਿੰਡ ਵਿਖੇ ਐਨ.ਡੀ.ਪੀ.ਐਸ ਦੀ ਧਾਰਾ 379, 411 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਗਈ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply