
ਅੰਮ੍ਰਿਤਸਰ, ਜੁਲਾਈ 28 (ਜਗਦੀਪ ਸਿੰਘ ਸੱਗੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀ.ਐਮ.ਐਮ (ਮਲਟੀਮੀਡਿਆ)-ਸਮੈਸਟਰ 4, ਬੀ.ਸੀ.ਏ-ਸਮੈਸਟਰ 2 ਅਤੇ ਬੀ.ਐਸ.ਸੀ (ਆਈ.ਟੀ) ਸਮੈਸਟਰ-4 ਦੇ ਐਲਾਨੇ ਗਏ ਨਤੀਜਿਆਂ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਹੈ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਸਮੇਤ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਅਮਰਦੀਪ ਗੁਪਤਾ ਤੇ ਪ੍ਰੋ. ਸੰਦੀਪ ਕੁਮਾਰ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਤੇ ਮਾਪਿਆਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅਤੇ ਅੱਗੇ ਵਧਣ ਦੀ ਪ੍ਰੇਰਨਾ ਕੀਤੀ।ਬੀ.ਐਮ.ਐਮ-ਸਮੈਸਟਰ 4 ਦੀ ਵਿਦਿਆਰਥਣ ਸੋਨਾਲੀ ਸਚਦੇਵਾ, ਰਸ਼ਮੀ ਮਹਾਜਨ, ਮਨੀਸ਼ ਨਾਗ, ਬੀ.ਸੀ.ਏ-ਸਮੈਸਟਰ 2 ਦੇ ਵਿਦਿਆਰਥੀ ਸ਼ੁਭਮ ਮਹਾਜਨ, ਵਿਸ਼ਨੂੰ ਮਦਾਨ, ਦਿਸ਼ਾ ਗੁਪਤਾ, ਕੁੰਦਨ ਲਾਲ, ਪ੍ਰਣਵ ਮਹਾਜਨ ਅਤੇ ਬੀ.ਐਸ.ਸੀ (ਆਈ.ਟੀ) ਸਮੈਸਟਰ-4 ਦੀ ਵਿਦਿਆਰਥਣ ਦਿਵਿਆ ਤੇ ਅਰਸ਼ਦੀਪ ਚੌਹਾਨ ਨੇ ਯੂਨੀਵਰਸਿਟੀ ਦੀ ਮੈਰਿਟ ‘ਚ ਸਥਾਨ ਪ੍ਰਾਪਤ ਕਰ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media