Friday, March 6, 2026

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਾਜ਼ਿਲਕਾ ਵੱਲੋਂ ਰਸ਼ਿਸਟ੍ਰੇਸ਼ਨ ਤੇ ਲਾਭਪਾਤਰੀ ਕਾਰਡ ਵੰਡ ਸੈਮੀਨਾਰ

 PPN2907201614ਫਾਜ਼ਿਲਕਾ, 29 ਜੁਲਾਈ (ਵਨੀਤ ਅਰੋੜਾ) – ਮਾਣਯੋਗ ਚੈਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ  ਦੇ ਨਿਰਦੇਸ਼ਾ ਮੁਤਾਬਿਕ ਅਤੇ ਮਾਣਯੋਗ ਮੈਂਬਰ ਸਕੱਤਰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਸ਼੍ਰੀ ਐਸ. ਕੇ. ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਿਰੋਜ਼ਪੁਰ ਅਤੇ ਸ਼੍ਰੀ ਲਛੱਮਣ ਸਿੰਘ, ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਂਵਾ ਅਥਾਰਟੀ ਫ਼ਾਜ਼ਿਲਕਾ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਂਵਾ ਅਥਾਰਟੀ ਫ਼ਾਜ਼ਿਲਕਾ ਵਲੋਂ ਫਾਜ਼ਿਲਕਾ ਦੇ ਸੰਜੀਵ ਪੈਲੇਸ ਦੇ ਹਾਲ ਨੰ: 1 ਵਿੱਚ ਲਾਭ ਪਾਤਰੀ ਰਸ਼ਿਸਟ੍ਰੇਸ਼ਨ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਤੇ ਸ਼੍ਰੀ ਲਛੱਮਣ ਸਿੰਘ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਂਵਾ ਅਥਾਰਟੀ ਫ਼ਾਜ਼ਿਲਕਾ ਅਤੇ ਆਏ ਹੋਏ ਅਧਿਕਾਰੀਆਂ ਨੇ ਸ਼ਮਾ-ਰੋਸ਼ਨ ਕਰ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਨਾਲ ਹੀ ਲੇਬਰ ਦੇ ਵਿੱਚੋਂ ਵੀ ਇੱਕ ਔਰਤ ਨੂੰ ਮੰਚ ਤੇ ਬੁਲਾ ਕੇ  ਉਸ ਤੋਂ ਵੀ ਸ਼ਮਾ-ਰੋਸ਼ਨ ਕਰਵਾਈ। ਉਸ ਤੋਂ ਬਾਅਦ ਸ਼੍ਰੀ ਅਸ਼ੋਕ ਮੌਂਗਾ ਲੌਕ ਅਦਾਲਤਾਂ ਦੇ ਮੈਂਬਰ ਨੇ ਸਭ ਤੋਂ ਪਹਿਲਾਂ ਲਾਭ ਪਾਤਰੀ ਦੇ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸ਼੍ਰੀ ਲਛੱਮਣ ਸਿੰਘ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਂਵਾ ਅਥਾਰਟੀ ਫ਼ਾਜ਼ਿਲਕਾ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਸਾਰੇ ਕਿਰਤ ਸਾਧੀਆਂ ਦਾ ਧੰਨਵਾਦ ਕੀਤਾ।  ਇਸ ਮੌਕੇ ਤੇ 1132 ਕਾਪੀਆਂ ਰਜਿਸਟਰ ਕੀਤੀਆਂ ਗਈਆਂ ਅਤੇ 286 ਕਾਪੀਆਂ ਮੌਕੇ ਸਿਰ ਵੰਡੀਆਂ ਗਈਆਂ। ਇਸ ਮੌਕੇ ਤੇ ਠੰਡੇ ਅਤੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਤੇ ਸ਼੍ਰੀ ਪ੍ਰਵੀਨ ਧੰਜੂ, ਪ੍ਰਧਾਨ ਬਾਰ ਐਸੋਸੀਏਸ਼ਨ, ਸ਼੍ਰੀ ਅਸ਼ੋਕ ਮੌਂਗਾ ਅਤੇ ਲੀਲਾਧਰ ਸ਼ਰਮਾ ਮੈਂਬਰ-ਲੋਕ ਅਦਾਲਤਾਂ, ਸ਼੍ਰੀ ਰਾਜ ਸਿੰਘ ਪ੍ਰਧਾਨ ਮਜ਼ਦੂਰ ਯੁਨੀਅਨ, ਸ਼੍ਰੀ ਧਰਮ ਸਿੰਘ, ਲੇਬਰ ਇੰਸਪੈਕਟਰ, ਸ਼੍ਰੀ ਰਵੀ ਖੁਰਾਣਾ, ਲੈਕਚਰਰ ਸਰਕਾਰੀ ਸਕੂਲ,ਫਾਜ਼ਿਲਕਾ, ਸ਼੍ਰੀ ਬੀ.ਐਲ. ਸਿੱਕਾ ਅਤੇ ਸ਼੍ਰੀ ਦੇਸ ਰਾਜ ਕੰਬੋਜ਼ ਆਦਿ ਮੌਜੂਦ ਸਨ। ਸਭ ਤੋਂ ਅੰਤ ਵਿੱਚ ਸ਼੍ਰੀ ਕੇ.ਕੇ. ਬਾਂਸਲ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ  ਨੇ ਐਸ.ਡੀ.ਐਮ ਫਾਜ਼ਿਲਕਾ ਸ਼੍ਰੀ ਸੁਭਾਸ਼ ਖਟਕ, ਸ਼੍ਰੀ ਕੌਸ਼ਲ ਕੁਮਾਰ ਲੇਬਰ ਮਹਿਕਮਾ, ਸ਼੍ਰੀ ਅੰਕੂਰ ਸ਼ਰਮਾ-ਮਾਲਕ ਸੰਜੀਵ ਪੈਲੇਸ ਆਦਿ ਦਾ ਧੰਨਵਾਦ ਕੀਤਾ। ਇਸ ਮੌਕੇ ਕਿਰਤੀਆਂ ਵੱਲੋਂ ਵੱਧ ਚੜ੍ਹ ਕੇ ਰਜ਼ਿਸਟ੍ਰੇਸ਼ਨ ਕਰਵਾਈ ਗਈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply