ਅਲਗੋਂ ਕੋਠੀ, 31 ਜੁਲਾਈ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਦਾਣਾ ਮੰਡੀ ਅਮਰਕੋਟ ਵਿਖੇ 3 ਅਗਸਤ ਨੂੰ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੇ ਐਸ. ਸੀ ਵਿੰਗ ਦੀ ਵਿਸ਼ਾਲ ਰੈਲੀ ਸਬੰਧੀ ਇਕ ਵਿਸ਼ੇਸ ਮੀਟਿੰਗ ‘ਆਪ’ ਦੇ ਦਫਤਰ ਕਸਬਾ ਅਮਰਕੋਟ ਵਿਖੇ ਹੋਈ।ਸਰਕਲ ਲਾਖਣਾ ਦੇ ਇੰਚਾਰਜ ਗੁਰਦੇਵ ਸਿੰਘ ਨੇ ਮੀੀਟੰਗ ਉਪਰੰਤ ਦੱਸਿਆ ਕਿ 3 ਅਗਸਤ ਦੀ ਰੈਲੀ ਸਬੰਧੀ ਤਿਆਰੀਆਂ ਮੁਕੰਮਲ ਹਨ।ਉਨਾਂ ਕਿਹਾ ਕਿ ਇਸ ਰੈਲੀ ਦੋਰਾਨ ਐਮ.ਪੀ ਪੋ੍ਰ. ਸਾਧੂ ਸਿੰਘ, ਮੈਡਮ ਯਾਮਿਨੀ ਗੋਮਰ, ਅੇੈਸ.ਸੀ ਵਿੰਗ ਦੇ ਪੰਜਾਬ ਪ੍ਰਧਾਨ ਦੇਵ ਮਾਨ, ਗੁਰਪ੍ਰੀਤ ਸਿੰਘ ਘੁੱਗੀ, ਸੰਦੀਪ ਕੁਮਾਰ ਅਤੇ ਬਾਕੀ ਸੀਨੀਅਰ ਲੀਡਰਸ਼ਿਪ ਲੋਕਾਂ ਨੂੂੰ ਸੰਬੋਧਨ ਕਰਨਗੇ।ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਵਾਰੋ ਵਾਰੀ ਸੱਤਾ ਸੌਂਪ ਕੇ ਪਰਖ ਲਿਆ ਹੈ ਅਤੇ ਹੁਣ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲਹਿਰ ਚੱਲ ਰਹੀ ਹੈ ਅਤੇ ਇਹ ਰੈਲੀ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕਰ ਦੇਵੇਗੀ।ਇਸ ਮੋਕੇ ਸੁਖਬੀਰ ਸਿੰਘ ਵਲਟੋਹਾ, ਦਲਬੀਰ ਸਿੰਘ, ਮਨਜਿੰਦਰ ਸਿੰਘ, ਚਾਨਣ ਸਿੰਘ ਪਹਿਲਵਾਨਕੇ, ਮਨਪ੍ਰੀਤ ਸਿੰਘ ਲਵਲੀ, ਪ੍ਰਗਟ ਸਿੰਘ ਘਰਿਆਲਾ, ਗੁਰਦਾਸ ਸਿੰਘ ਢੋਲਣ, ਗੁਰਪ੍ਰੀਤ ਸਿੰਘ ਸੁਰਸਿੰਘ, ਗੁਰਵਿੰਦਰ ਸਿੰਘ, ਕਰਮਜੀਤ ਸਿੰਘ ਦਿਉਲ, ਸੇਵਕਪਾਲ ਸਿੰਘ, ਗੁਰਬਿੰਦਰ ਸਿੰਘ ਭੁੱਚਰ, ਬਲੀ ਸਿੰਘ ਆਸਲ, ਗੁਰਸੇਵਕ ਸਿੰਘ ਆਸਲ, ਬਲਜੀਤ ਸਿੰਘ ਭੰਡਾਲ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media