Sunday, October 4, 2026

ਭੇਦ ਭਰੇ ਹਲਾਤਾਂ ਚ ਕੇਂਦਰੀ ਜੇਲ ਵਿਚ ਕੈਦੀ ਮੌਤ

ਬਠਿੰਡਾ, 31 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੇ ਦਿਨੀਂ ਸਥਾਨਕ ਕੇਂਦਰੀ ਜੇਲ ਵਿਚ ਬੰਦ ਕੈਦੀ ਭੇਦ ਭਰੇ ਹਲਾਤਾਂ ਵਿਚ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੀ ਕੇਂਦਰੀ ਜੇਲ ਵਿਚ ਕੈਦ ਕੱਟ ਰਹੇ ਕੈਦੀ ਜਸਪ੍ਰੀਤ ਸਿੰਘ ਵਾਸੀ ਚੁੱਘੇ ਕਲਾਂ ਦੀ ਭੇਦ ਭਰੇ ਹਲਾਤਾਂ ਵਿਚ ਮੌਤ ਹੋ ਗਈ।ਜੇਲ ਪ੍ਰਸ਼ਾਸਨ ਵੱਲੋ ਮ੍ਰਿਤਕ ਜਸਪ੍ਰੀਤ ਸਿੰਘ ਦੀ ਲਾਸ਼ ਸਵੇਰੇ ਹਸਪਤਾਲ ਵਿਚ ਪਹੁੰਚਾਇਆ ਗਿਆ।ਜੇਲ ਪ੍ਰਬੰਧਕਾਂ ਅਨੁਸਾਰ ਕੈਦੀ ਜਸਪ੍ਰੀਤ ਸਿੰਘ ਕਾਲੇ ਪੀਲੀਏ ਤੋ ਪੀੜਿਤ ਸੀ।ਥਾਣਾ ਨਥਾਣਾ ਦੇ ਇੰਸਪੈਕਟਰ ਸੰਜੀਵ ਮਿੱਤਲ ਨੇ ਦੱਸਿਆ ਕਿ ਮ੍ਰਿਤਕ ਕੈਦੀ ਦੀ ਹੋਈ ਮੌਤ ਦੇ ਅਸਲ ਕਾਰਨਾਂ ਦਾ ਪੋਸਟ ਮਾਰਟਮ ਰਿਪੋਰਟ ਦੇ ਆਉਣ ਤੋ ਬਾਅਦ ਲੱਗੇਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply