ਚੌਂਕ ਮਹਿਤਾ, 31 ਜੁਲਾਈ (ਜੋਗਿੰਦਰ ਸਿੰਘ ਮਾਣਾ) ਪੰਜਾਬ ਦੀ ਅਣਖੀ ਧਰਤੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਸੁਨਾਮ ਜੀ ਦੇ ਸ਼ਹੀਦੀ ਦਿਵਸ਼ ਤੇ ਅੱਜ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿ ਵੱਲੋ ਅੱਡਾ ਖੁਜਾਲਾ ਵਿਖੇ ਵਿਸ਼ੇਸ ਪ੍ਰੋਗਰਾਮ ਕਰਵਾਇਆ ਗਿਆ ਤੇ ਦੇਸ਼ ਭਗਤੀ ਦੇ ਗੀਤ ਗਾ ਕੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਇਸ ਸ਼ੂਰਮੇ ਦਾ ਜਨਮ 26 ਦਸੰਬਰ 1899 ਨੂੰ ਮਾਤਾ ਨਰੈਣ ਜੀ ਅਤੇ ਪਿਤਾ ਟਹਿਲ ਸਿੰਘ ਦੇ ਘਰ ਸੁਨਾਮ ਵਿਖੇ ਹੋਇਆ ਤੇ ਆਪ ਜੀ ਨੇ ਅੰਗਰੇਜ਼ੀ ਸਰਕਾਰ ਵੱਲੋ ਜਲਿਆਂ ਵਾਲੇ ਬਾਗ ਦੀ ਪਾਈ ਭਾਝੀ ਵਿਆਜ ਸਮੇਤ ਉਨਾਂ੍ਹ ਦੀ ਧਰਤੀ ਤੇ ਮੋੜ ਕੇ ਸਾਰੇ ਸ਼ੰਸਾਰ ਵਿੱਚ ਇਹ ਸੁਨੇਹਾ ਭੇਜ ਦਿੱਤਾ ਕਿ ਭਾਰਤੀ ਲੋਕ ਅਣਖਾਂ ਦੇ ਵਣਜਾਰੇ ਹਨ,ਸ਼ਹੀਦ ਊਧਮ ਸਿੰਘ ਜੀ ਦੇ ਇਸ ਜ਼ੋਸੀਲੇ ਕੰਮ ਨੇ ਸਾਰੇ ਭਾਰਤ ਵਾਸੀਆਂ ਵਿੱਚ ਜ਼ੋਸ ਭਰ ਦਿੱਤਾ ਪਰ 31 ਜੁਲਾਈ ਨੂੰ ਫਰੰਗੀ ਸਰਕਾਰ ਨੇ ਇਸ ਸ਼ੂਰਮੇਂ ਨੂੰ ਸ਼ਹੀਦ ਕਰ ਦਿੱਤਾ।ਇਸ ਸ਼ਹੀਦੀ ਨੇ ਆਜ਼ਾਦੀ ਦੀ ਲੜਾਈ ਨੂੰ ਹੋਰ ਤੇਜ਼ ਕਰਕੇ ਰੱਖ ਦਿੱਤਾ,ਜਿਸ ਕਾਰਣ ਅੰਗਰੇਜ਼ੀ ਸਰਕਾਰ ਨੂੰ ਭਾਰਤ ਤੋਂ ਦੋੜਨਾ ਪਿਆ।ਪਰ ਅੱਜ ਹਰੇਕ ਭਾਰਤੀ ਦਾ ਫਰਜ ਬਣਦਾ ਕਿ ਉਹ ਸ਼ਹੀਦਾਂ ਦੇ ਪਾਏ ਪੂਰਨਿਆਂ ਉਪੱਰ ਚੱਲਣ ਤਾਂ ਕਿ ਦੇਸ਼ ਭਗਤਾਂ ਦੇ ਸੁਪਨਿਆਂ ਵਾਲਾ ਦੇਸ਼ ਸਿਰਜਿਆਂ ਜਾ ਸਕੇ।ਇਸ ਮੌਕੇ ਜਸਵਿੰਦਰ ਸਿੰਘ ਬੱਲ, ਹਰਵਿੰਦਰ ਸਿੰਘ ਫੌਜੀ, ਕਿਸ਼ੋਰ ਕੁਮਾਰ, ਮਹਿਤਾ, ਸਰਾਂ, ਮਨਜਿੰਦਰ ਸਿੰਘ, ਤਰਸੇਮ ਸਿੰਘ, ਸਤਨਾਮ ਸਿੰਘ ਹਾਂਸ, ਪ੍ਰਗਟ ਸਿੰਘ ਮਾਗਾਂ, ਲਜੀਤ ਸਿੰਘ ਮੈਹਣੀਆਂ, ਅਮਰਜੀਤ ਸਿੰਘ, ਦਿਲਸ਼ੇਰ ਸਿੰਘ ਸਾਧਪੁਰ, ਲਵਜੋਤ ਤਰਸਿੱਕਾ, ਬਿਕਰਮਜੀਤ ਸਿੰਘ, ਹਰਮਨਜੀਤ ਸਿੰਘ, ਤਜਿੰਦਰ ਸਿੰਘ ਮਹਿਸਮਪੁਰ, ਮਾਸਟਰ ਸਤਪਾਲ ਸਿੰਘ, ਪ੍ਰਿੰ. ਕੁਲਵੰਤ ਸਿੰਘ ਅਣਖੀ, ਅਵਤਾਰ ਸਿੰਘ, ਰਜਿੰਦਰ ਸਿੰਘ ਤਰਸਿੱਕਾ, ਹਰਭਾਲ ਸਿੰਘ, ਸੁਖਜੀਤ ਸਿੰਘ ਸੈਦੋ ਲੇਲ੍ਹ, ਗੱਜਣ ਸਿੰਘ ਸੈਦੋ ਲੇਲ੍ਹ, ਪ੍ਰਿੰ.ਗੁਰਮੇਜ ਸਿੰਘ ਆਦਿ ਆਗੂ ਹਾਜ਼ਿਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media